ਕੇ ਪੜ੍ਹ ਵੇਖੀਏ:
(੧) ਫ਼ਰੀਦ ਜੀ:
ਪਹਿਲੇ ਪਹਿਰੈ ਫੁਲੜਾ ਫਲੁ ਭੀ ਪਛਾ ਰਾਤਿ ॥
ਜੋ ਜਾਗੰਨਿ ਲਹੰਨਿ ਸੇ, ਸਾਈ ਕੰਨੇ ਦਾਤਿ ॥੧੧੨॥
ਇਥੇ ਫ਼ਰੀਦ ਜੀ ਨੇ ਲਫ਼ਜ਼ "ਦਾਤਿ" ਵਰਤ ਕੇ ਸਿਰਫ਼ ਇਸ਼ਾਰੇ-ਮਾਤਰ ਦੱਸਿਆ ਹੈ ਕਿ ਜੋ ਮਨੁੱਖ ਅੰਮ੍ਰਿਤ ਵੇਠ ਜਾਗ ਕੇ ਬੰਦਗੀ ਕਰਦੇ ਹਨ ਉਹਨਾਂ ਉਤੇ ਰੱਬ ਮਿਹਰ ਕਰਦਾ ਹੈ ਤੇ ਆਪਣਾ ਨਾਮ ਬਖ਼ਸ਼ਦਾ ਹੈ । ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕਰ ਕੇ ਇਹ ਕਹਿ ਦਿਤਾ ਹੈ ਕਿ ਇਹ ਤਾਂ 'ਦਾਤਿ' ਹੋ 'ਦਾਤਿ', ਕੋਈ 'ਹੱਕ' ਨਹੀਂ ਬਣ ਜਾਂਦਾ; ਮਤਾਂ ਕੋਈ ਮਨੁੱਖ ਅੰਮ੍ਰਿਤ ਵੇਲੇ ਉਠਣ ਦਾ ਮਾਣ ਹੀ ਕਰਨ ਲੱਗ ਪਏ । ਸੋ, ਬਾਬਾ ਫ਼ਰੀਦ ਜੀ ਦੇ ਉਪਰ ਲਿਖੇ ਸਲੋਕ ਦੀ ਵਿਆਖਿਆ ਵਿਚ ਗੁਰੂ ਨਾਨਕ ਦੇਵ ਜੀ ਨੇ ਲਿਖਿਆ:
ਦਾਤੀ ਸਾਹਿਬ ਸੰਦੀਆ, ਕਿਆ ਵਲੈ ਤਿਸੁ ਨਾਲਿ ॥
ਇਕਿ ਜਾਗਦੇ ਨਾ ਲਹਨਿ, ਇਕਨਾ ਸੁਤਿਆ ਦੇਇ ਉਠਾਲਿ ॥੧੧੩॥
(੨) ਫ਼ਰੀਦ ਜੀ:
ਸਰਵਰ ਪੰਖੀ ਹੇਕੜੇ, ਫਾਰੀਵਾਲ ਪਚਾਸ ॥
ਇਹੁ ਤਨੁ ਲਹਰੀ ਗਤੁ ਬਿਆ, ਸਚੇ ਤੇਰੀ ਆਸ ॥੧੨੫॥
ਇਸ ਸਲੋਕ ਵਿਚ ਫ਼ਰੀਦ ਜੀ ਨੇ ਦੱਸਿਆ ਹੈ ਕਿ ਜਗਤ ਦੇ ਵਿਕਾਰਾਂ ਤੋਂ ਬਚਣ ਦਾ ਇਕੋ ਹੀ ਉਪਾਉ ਹੋ ਪਰਮਾਤਮਾ ਦੀ ਓਟ । ਇਹ ਓਟ ਕਿਸੇ ਭੀ ਭਾ ਮਿਲੇ ਤਾਂ ਭੀ ਸੌਦਾ ਸਸਤਾ ਹੈ । ਇਸ ਖ਼ਿਆਲ ਨੂੰ ਆਪ ਇਉਂ ਬਿਆਨ ਕਰਦੇ ਹਨ:
ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨ੍ਹਿ ॥
ਪੈਰੀ ਥਕਾਂ ਸਿਰਿ ਜੁਲਾਂ, ਜੇ ਮੂੰ ਪਿਰੀ ਮਿਲੰਨ੍ਰਿ ॥੧੧੯॥
ਪਰ, ਮਤਾਂ ਕੋਈ ਮਨੁੱਖ ਅੰਞਾਣ-ਪੁਣੇ ਵਿਚ ਇਹ ਸਮਝ ਲਏ ਕਿ ਫ਼ਰੀਦ ਜੀ ਧੂਣੀਆਂ ਤਪਾਣ ਦੀ ਹਦਾਇਤ ਕਰਦੋ ਹਨ, ਇਸ ਭੁਲੇਖੇ ਤੋਂ ਬਚਾਣ ਲਈ ਸਤਿਗੁਰੂ ਨਾਨਕ ਦੇਵ ਜੀ ਫ਼ਰੀਦ ਜੀ ਦੇ ਇਸ ਸਲੋਕ ਦੇ ਨਾਲ ਸਲੋਕ ਲਿਖ ਕੇ ਦੱਸਦੇ ਹਨ ਕਿ ਫਰੀਦ ਜੀ ਧੂਣੀਆਂ ਤਪਾਣ ਦੇ ਹੱਕ ਵਿਚ ਨਹੀਂ ਸਨ: