ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ।।
ਸਿਰਿ ਪੈਰੀ ਕਿਆ ਫੋੜਿਆ, ਅੰਦਰ ਪਿਰੀ ਨਿਹਾਲਿ ॥੧੨੦॥
(३)ਫ਼ਰੀਦ ਜੀ:
ਸਾਹੁਰੇ ਢੋਈ ਨ ਲਹੇ, ਪੇਈਐ ਨਾਹੀ ਥਾਉ॥
ਪਿਰੁ ਵਾਤੜੀ ਨ ਪੁਛਈ ਧਨ ਸੋਹਗਣਿ ਨਾਉ ॥੩੧॥
ਫ਼ਰੀਦ ਜੀ ਨੇ ਇਥੇ ਇਹ ਦੱਸਿਆ ਹੈ ਕਿ ਜੇ 'ਖ਼ਸ਼ਮ' ਕਦੇ ਖ਼ਬਰ ਹੀ ਨਾ ਪੁੱਛੇ ਤਾਂ ਨਿਰਾ ਨਾਮ ਹੀ 'ਸੋਹਾਗਣ' ਰੱਖ ਲੈਣਾ ਕਿਸੇ ਕੰਮ ਨਹੀਂ । ਸਤਿਗੁਰੂ ਨਾਨਕ ਦੇਵ ਜੀ ਨੇ ਅਗਲੇ ਸਲੋਕ ਵਿਚ 'ਸੋਹਾਗਣ' ਦੇ ਅਸਲ ਲੱਛਣ ਭੀ ਦੱਸ ਕੇ ਬਾਬਾ ਫ਼ਰੀਦ ਜੀ ਦੇ ਖਿਆਨ ਦੀ ਵਿਆਖਿਆ ਕਰ ਦਿੱਤੀ ਹੈ:
ਸਾਹੁਰੈ ਪੇਈਐ ਕੰਤ ਕੀ, ਕੰਤੁ ਅਗਮੁ ਅਥਾਹੁ ॥
ਨਾਨਕ ਸੋ ਸੋਹਾਗਣੀ, ਜੁ ਭਾਵੈ ਬੇਪਰਵਾਰ ॥੩੨॥
ਬਾਬਾ ਫ਼ਰੀਦ ਜੀ ਦੇ ਉੱਪਰ ਦਿੱਤੇ ਜਿਨ੍ਹਾਂ ਸਲੋਕਾਂ ਦੀ ਵਿਆਖਿਆ ਸਤਿਗੁਰੂ ਨਾਨਕ ਸਾਹਿਬ ਨੇ ਆਪਣੇ ਸਲੋਕਾਂ ਵਿਚ ਕੀਤੀ ਹੈ, ਇਹ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਸਤਿਗੁਰੂ ਜੀ ਨੇ ਆਪਣੇ ਸਲੋਕਾਂ ਦੇ ਨਾਲ ਲਿਖ ਕੇ ਨਾ ਰੱਖਿਆ ਹੋਵੇ । ਇਥੋਂ ਇਹ ਨਤੀਜਾ ਭੀ ਸਾਫ਼ ਨਿਕਲਦਾ ਹੈ ਕਿ ਬਾਬਾ ਫ਼ਰੀਦ, ਜੀ ਦੇ ਬਾਕੀ ਸਲੋਕ ਭੀ ਸਤਿਗੁਰੂ ਜੀ ਨੇ ਜ਼ਰੂਰ ਲਿਖ ਲਏ ਹੋਣਗੇ; ਨਹੀਂ ਤਾਂ ਬਾਬਾ ਫ਼ਰੀਦ ਜੀ ਦੇ ਕਿਸੇ ਇਕ ਦੋ ਬਚਨਾਂ ਬਾਰੇ ਪੈਂਦੇ ਕਿਸੇ ਭੁਲੇਖੇ ਦੀ ਵਿਆਖਿਆ ਕਰਨ ਦੀ ਲੋੜ ਹੀ ਪੈਦਾ ਨਹੀਂ ਸੀ ਹੁੰਦੀ ।
ਪੁਸਤਕ 'ਗੁਰਬਾਣੀ ਤੇ ਇਤਿਹਾਸ ਬਾਰੇ' ਵਿਚ ਅਸੀ ਸਾਬਤ ਕਰ ਚੁਕੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਉਹਨਾਂ ਦੇ ਆਪਣੇ ਹੀ ਹੱਥਾਂ ਦੀ ਲਿਖੀ ਹੋਈ ਗੁਰੂ ਅੰਗਦ ਸਾਹਿਬ ਦੀ ਰਾਹੀਂ ਗੁਰੂ ਅਮਰਦਾਸ ਜੀ ਨੂੰ ਪਹੁੰਚੀ ਸੀ । ਫ਼ਰੀਦ ਜੀ ਦੇ ਇਹ ਸਾਰੇ ਸਲੋਕ ਭੀ ਇਸੇ ਖਜ਼ਾਨੇ ਵਿਚ ਉਹਨਾਂ ਨੂੰ ਮਿਲੋਂ ਸਨ, ਤਾਹੀਏਂ ਗੁਰੂ ਅਮਰਦਾਸ ਜੀ ਨੇ ਭੀ ਬਾਬਾ ਫਰੀਦ ਜੀ ਦੇ ਕੁਝ ਖਿਆਲਾਂ ਦੀ ਵਿਆਖਿਆ ਵਿਚ ਆਪਣੇ ਸਲੋਕ ਲਿਖੇ :
(੧)ਫ਼ਰੀਦ ਜੀ: :
ਫਰੀਦਾ ਰਤੀ ਰਤੁ ਨ ਨਿਕਲੈ, ਜੇ ਤਨੁ ਚੀਰੈ ਕੋਇ॥
ਜੋ ਤਨ ਰਤੇ ਰਬ ਸਿਉ ਤਿਨ ਤਨ ਰਤੁ ਨ ਹੋਇ ॥੫੧॥