ਇਥੇ ਫ਼ਰੀਦ ਜੀ ਇਕ ਕੁਦਰਤ ਨਿਯਮ ਦੱਸਦੇ ਹਨ ਕਿ ਜੁਆਨੀ ਵਿਚ ਮਾਇਕ ਆਦਤਾਂ ਪੱਕ ਜਾਣ ਕਰਕੇ ਬੁਢੇਪੇ ਵਿਚ ਬੰਦਗੀ ਵੱਲ ਪਰਤਣਾ ਆਮ ਤੋਰ ਤੇ ਔਖਾ ਹੋ ਜਾਂਦਾ ਹੈ ।
ਗੁਰੂ ਅਮਰਦਾਸ ਜੀ ਇਸ ਖ਼ਿਆਲ ਦੇ ਨਾਲ-ਲਗਵੀਂ ਇਕ ਹੋਰ ਗੱਲ ਦੱਸਦੇ ਹਨ ਕਿ ਜੁਆਨੀ ਹੋਵੇ ਚਾਹੇ ਬੁਢੇਪਾ, 'ਬੰਦਗੀ' ਸਦਾ ਹੈ ਹੀ ਰੱਬੀ ਬਖ਼ਸ਼ਸ਼ :
ਮ: ੩ -ਫਰੀਦਾ ਕਾਲੀ ਧਉਲੀ ਸਾਹਿਬੁ ਕਦਾ ਹੈ, ਜੇ ਕੋ ਚਿਤਿ ਕਰੇ ॥
ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥
ਜੇ ਭਗਤਾਂ ਦੀ ਬਾਣੀ ਤੇ ਉਸ ਵਿਚ ਫ਼ਰੀਦ ਜੀ ਦੇ ਸਲੋਕ ਗੁਰੂ ਅਰਜਨ ਸਾਹਿਬ ਨੇ ਇਕੱਠੇ ਕੀਤੇ ਹੁੰਦੇ ਤਾਂ ਗੁਰੂ ਅਮਰਦਾਸ ਜੀ ਦੇ ਉਪਰ ਲਿਖੋ ਸਲੋਕਾਂ ਦੇ ਉਚਾਰੇ ਜਾਣ ਦੀ ਕੋਈ ਗੁੰਜਾਇਸ਼ ਨਾ ਹੁੰਦੀ । ਸਲੋਕ ਨੰ: ੧੩ ਵਾਸਤੇ ਤਾਂ ਹੋਰ ਕੋਈ ਭੀ ਦਲੀਲ ਘੜੀ ਨਹੀਂ ਜਾ ਸਕਦੀ, ਕਿਉਂਕਿ ਇਸ ਵਿਚ ਤਾਂ ਗੁਰੂ ਅਮਰਦਾਸ ਜੀ ਬਾਬਾ ਫ਼ਰੀਦ ਜੀ ਦਾ ਨਾਮ ਭੀ ਵਰਤਦੇ ਹਨ । ਬੜੀ ਸਾਫ਼ ਤੇ ਪਰਤੱਖ ਗੱਲ ਹੈ ਕਿ ਇਹ ਸਾਰੇ ਸਲੋਕ ਗੁਰੂ ਨਾਨਕ ਦੇਵ ਜੀ ਨੇ ਪਾਕਪਟਨ ਜਾ ਕੇ ਸ਼ੇਖ ਬ੍ਰਹਮ ਪਾਸੇ ਲਏ, ਆਪਣੇ ਪਾਸ ਲਿਖ ਕੇ ਰੱਖ ਲਏ, ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ, ਵਿਚਾਰਿਆ: ਜਿਥੇ ਜਿਥੇ ਲੋੜ ਜਾਪੀ, ਫ਼ਰੀਦ ਜੀ ਦੋ ਖ਼ਿਆਲਾਂ ਦੀ ਹੋਰ ਵਿਆਖਿਆ ਕਰ ਦਿਤੀ; ਆਪਣੀ ਬਾਣੀ ਦੇ ਨਾਲ ਹੀ ਗੁਰੂ ਅੰਗਦ ਸਾਹਿਬ ਦੀ ਰਾਹੀਂ ਗੁਰੂ ਅਮਰਦਾਸ ਜੀ ਤਕ ਅਪੜਾਏ । ਗੁਰੂ ਅਮਰਦਾਸ ਜੀ ਨੇ ਭੀ ਫ਼ਰੀਦ ਜੀ ਦੇ ਕਈ ਇਸ਼ਰੇ ਮਾਤਰ ਦੱਸੇ ਖ਼ਿਆਲਾਂ ਨੂੰ ਹੋਰ ਸਾਫ਼ ਕਰ ਦਿਤਾ । ਸੋ ਜਿਥੋਂ ਤਕ ਫ਼ਰੀਦ ਜੀ ਦੀ ਬਾਣੀ ਦਾ ਸੰਬੰਧ ਹੈ, ਇਹ ਗੁਰੂ ਅਰਜਨ ਸਾਹਿਬ ਨੇ ਇਕੱਠੀ ਨਹੀਂ ਕੀਤੀ ਕਰਾਈ, ਇਹ ਸਾਰੀ ਦੀ ਸਾਰੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਹੀ ਵਿਰਸੇ ਵਿਚ ਮਿਲੀ ਸੀ । ਜਦੋਂ ਅਸੀ ਇਹ ਵੇਖਦੇ ਹਾਂ ਕਿ ੧੩੦ ਸਲੋਕਾਂ ਵਿਚ ਸਲੋਕ ਨੰ. १३, ३२, ५२, १०४, ११३, १२०, ੧੨੨, ੧੨੩ ਅਤੇ ੧੨੪ ਗੁਰੂ ਨਾਨਕ ਦੇਵ ਅਤੇ ਗੁਰੂ ਅਮਰਦਾਸ ਜੀ ਦੇ ਹਨ ਤਾਂ ਕੁਦਰਤੀ ਨਤੀਜਾ ਇਹ ਕੱਢ ਸਕੀਦਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਕੋਈ ਪੰਜ-ਸੱਤ ਟਾਵੇਂ ਟਾਵੇਂ ਸਲੋਕ ਫਰੀਦ ਜੀ ਦੇ ਨਹੀਂ ਲਿਆਂਦੇ ਸਨ, ਸਗੋਂ ਸਾਰੇ ਹੀ ਲਿਖ ਲਏ ਸਨ ।
ਇਸ ਨਤੀਜੇ ਨੂੰ ਹੋਰ ਪੱਕਾ ਕਰਨ ਲਈ ਪਾਠਕਾਂ ਦੀ ਸੇਵਾ ਵਿਚ ਸੂਹੀ