ਫੁਟਕਲ
' ਇਹਨਾਂ ੧੩੦ ਸਲੋਕਾਂ ਵਿਚ ੧੮ ਸਲੋਕ ਗੁਰੂ ਨਾਨਕ, ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਸਾਹਿਬ ਦੇ ਹਨ । ਫ਼ਰੀਦ ਜੀ ਦੇ ਸਲੋਕਾਂ ਨਾਲੋਂ ਪਛਾਣ ਕਰਨ ਲਈ ਕਈ ਸਲੋਕਾਂ ਦੇ ਸ਼ੁਰੂ ਵਿਚ ਅੱਖਰ "ਮ:" ਲਿਖਿਆ ਮਿਲਦਾ ਹੈ, ਇਹ "ਮ:" ਲਫ਼ਜ਼ "ਮਹਲਾ" ਦਾ ਸੰਖੇਪ ਹੈ । ਇਸ ਲਫ਼ਜ਼ ਦੇ ਉੱਚਾਰਨ ਅਤੇ ਅਰਥ ਬਾਰੇ ਖੁਲ੍ਹੀ ਵਿਚਾਰ ਤਾਂ ਮੇਰੀ ਪੁਸਤਕ 'ਗੁਰਬਾਣੀ ਵਿਆਕਰਣ' ਵਿਚ ਕੀਤੀ ਗਈ ਹੈ, ਪਰ ਪਾਠਕਾਂ ਦੀ ਸਹੂਲਤ ਲਈ ਉਹ ਵਿਚਾਰ ਥੋੜੇ ਜਿਹੇ ਲਫ਼ਜ਼ਾਂ ਵਿਚ ਇਥੇ ਭੀ ਦਿਤੀ ਜਾਂਦੀ ਹੈ।
ਇਸ ਲਫ਼ਜ਼ "ਮਹਲਾ" ਨੂੰ ਉਸੇ ਤਰ੍ਹਾਂ ਪੜ੍ਹਨਾ ਹੈ ਜਿਵੇਂ ਫ਼ਰੀਦ ਜੀ रे ਸਲੋਕ ਨੰ: ੬੫ ਵਿਚ ਆਏ "ਗਹਨਾ" ਨੂੰ ਪੜ੍ਹਦੇ ਹਾਂ ।
ਕਈ ਸੱਜਣ ਇਹ ਖ਼ਿਆਲ ਕਰਦੇ ਹਨ ਕਿ ਇਹ ਲਫ਼ਜ਼ ਸੰਸਕ੍ਰਿਤ ਦਾ ਲਫ਼ਜ਼ 'ਮਹਿਲਾ' ਹੈ, ਇਸ ਦੇ ਜੋੜ ਵਿਚ ਅੱਖਰ 'ਹ' ਦੇ ਨਾਲ ਹੈ । 'ਮਹਿਲਾ' ਦਾ ਅਰਥ ਹੈ 'ਇਸਤ੍ਰੀ' । ਗੁਰੂ ਸਾਹਿਬ ਨੇ ਆਪਣੇ ਆਪ ਨੂੰ ਪਰਮਾਤਮਾ ਦੀ ਇਸਤ੍ਰੀ ਜ਼ਾਹਰ ਕੀਤਾ ਹੈ।
ਇਹ ਗੱਲ ਤਾਂ ਠੀਕ ਹੈ ਕਿ ਸਤਿਗੁਰੂ ਜੀ ਜੀਵ ਨੂੰ ਪਰਮਾਤਮਾ ਦੀ ਇਸਤ੍ਰੀ ਭੀ ਕਈ ਥਾਈਂ ਆਖਦੇ ਹਨ, ਪਰ ਇਹ ਖ਼ਿਆਲ ਗ਼ਲਤ ਹੈ ਕਿ ਲਫ਼ਜ਼ 'ਮਹਲਾ' ਸੰਸਕ੍ਰਿਤ ਦਾ ਲਫ਼ਜ਼ 'ਮਹਿਲਾ' ਹੈ ਤੇ ਇਸ ਦਾ ਅਰਥ ਇਸਤ੍ਰੀ ਹੈ । ਲਫ਼ਜ਼ 'ਮਹਿਲਾ' ਇਸਤ੍ਰੀ-ਲਿੰਗ (Feminine Gender) ਹੈ; ਪਰ ਲਫ਼ਜ਼ 'ਮਹਲਾ' ਪੁਲਿੰਗ (Masculine Gender) 1 ਲਫ਼ਜ਼ 'ਮਹਲਾ' ਦੇ ਨਾਲ ਜੋ ਹਿੰਦਸੇ ੧, ੨, ੩, ੪, ੫ ਵਰਤੇ ਹੋਏ ਹਨ, ਇਹ ਕਿਵੇਂ ਪੜ੍ਹਨੇ ਹਨ, ਕਈ ਵਾਰੀ ਇਹ ਸਮਝਣ ਵਾਸਤੇ ਇਹਨਾਂ ਹਿੰਦਸਿਆਂ ਨੂੰ ਲਫ਼ਜ਼ਾਂ ਵਿਚ ਭੀ ਨਿਖਿਆ ਗਿਆ ਹੈ, ਜਿਵੇਂ:
ਸਿਰੀ ਰਾਗੁ ਮਹਲਾ ੧ ਪਹਿਲਾ