Back ArrowLogo
Info
Profile

ਵਡਹੰਸੁ ਮਹਲਾ ੩ ਤੀਜਾ

ਇਸ ਦਾ ਭਾਵ ਇਹ ਹੈ ਕਿ ਹਿੰਦਸਾ ੧, ੨, ੩, ੪, ੫ ਨੂੰ ਪੜ੍ਹਨਾ ਹੈ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ । ਜੇ ਲਫ਼ਜ਼ 'ਮਹਲਾ' ਸੰਸਕ੍ਰਿਤ ਦਾ ਇਸਤ੍ਰੀ ਲਿੰਗ ਲਫ਼ਜ਼ 'ਮਹਿਲਾ' ਹੁੰਦਾ ਤਾਂ ਇਹਨਾਂ ਹਿੰਦਸਿਆਂ ਨੂੰ ਪਹਿਲੀ, ਦੂਜੀ, ਤੀਜੀ ਲਿਖਿਆ ਹੁੰਦਾ ।

ਲਫਜ਼ 'ਮਹਲਾ' ਦਾ ਅਰਥ ਹੈ ਸਰੀਰ, ਜਿਸਮ' । ਇਹ ਅਰਥ ਗੁਰਬਾਣੀ ਦੇ ਵਿਚ ਹੀ ਮਿਲਦਾ ਹੈ, ਜਿਵੇਂ—

"ਮਹਲਾ ਅੰਦਰਿ ਰੀਰ ਮਹਲੁ ਪਾਏ"         -ਮਾਰੂ ਮ: ੩, ਪੰਨਾ ੧੦੫੮ 

ਭਾਵ-ਗੈਰ-ਮਹਲੁ (ਲਾ-ਮਕਾਨ) ਰੱਬ ਨੂੰ ਸਭ ਸਰੀਰਾਂ ਵਿਚ, ਬੰਦਿਆਂ ਵਿਚ ਵੇਖੋ ।

ਏਕ 'ਮਹਲਿ' ਤੂੰ ਹੋਇ ਅਫਾਰੋ, ਏਕ 'ਮਹਲਿ' ਨਿਮਾਨੋ ॥

ਏਕ 'ਮਹਲਿ' ਤੂੰ ਆਪੇ ਆਪੇ ਏਕ 'ਮਹਲਿ' ਗਰੀਬਾਨੋ ।।१।।

ਏਕ' 'ਮਹਲਿ' ਤੂੰ ਪੰਡਿਤੁ ਬਕਤਾ, ਏਕ 'ਮਹਲਿ' ਖਲ੍ਹ ਹੋਤਾ ॥

ਏਕ 'ਮਹਲਿ' ਤੂੰ ਸਭ ਕਿਛੁ ਗ੍ਰਾਹਜੁ ਏਕ ਮਹਲਿ ਕ ਨ ਲੇਤਾ ॥੨॥੫॥੧੨੬॥

(ਗਾਉੜੀ ਮ. ੫, ਸਫਾ ੨੦੬)

ਮਹਲਿ-ਜਿਸਮ ਵਿਚ, ਸਰੀਰ ਵਿਚ।

ਹਰੇਕ ਗੁਰੂ ਨੇ ਬਾਣੀ ਉਚਾਰ ਕੇ ਅਖੀਰ ਤੇ ਨਾਮ 'ਨਾਨਕ' ਹੀ ਵਰਤਿਆ ਹੈ । ਇਹ ਪਤਾ ਕਿਵੇਂ ਲੱਗੇ, ਕਿਹੜਾ ਸ਼ਬਦ ਕਿਸ ਗੁਰੂ ਦਾ ਹੈ ? ਇਸ ਪਛਾਣ ਲਈ "ਮਹਲਾ ੧, ੨, ੩, ੪, ੫, ੯" ਲਫ਼ਜ਼ ਤੇ ਹਿੰਦਸੇ ਵਰਤੇ ਹਨ।

ਮਹਲਾ ੧ ਦਾ ਭਾਵ ਹੈ, ਗੁਰੂ ਨਾਨਕ (ਜਿਸਮ ਪਹਿਲੇ ਵਿਚ) ।

ਮਹਲਾ ੨ ਦਾ ਭਾਵ ਹੈ, ਗੁਰੂ ਨਾਨਕ ਜਿਸਮ ਦੂਜੇ ਵਿਚ, (ਭਾਵ, ਗੁਰੂ ਅੰਗਦ) ।

ਮਹਲਾ ੩ ਦਾ ਭਾਵ ਹੈ, ਗੁਰੂ ਨਾਨਕ ਜਿਸਮ ਤੀਜੇ ਵਿਚ, (ਭਾਵ, ਗੁਰੂ ਅਮਰਦਾਸ) ।

33 / 116
Previous
Next