Back ArrowLogo
Info
Profile

ਬਾਹਰਲਾ ਧਾਰਮਿਕ ਭੇਖ ਭੀ ਸਹਾਇਤਾ ਨਹੀਂ ਕਰਦਾ । ਚਾਹੀਦਾ ਤਾਂ . ਇਹ ਹੈ ਕਿ ਬੰਦਗੀ ਦੀ ਬਰਕਤ ਨਾਲ ਇਹਨਾਂ "ਵਿਸੁ ਗੰਦਲਾਂ" ਦਾ ਲਾਲਚ ਨਾ ਰਹੇ ।

ਇਹਨਾਂ "ਵਿਸੁ ਗੰਦਲਾਂ" ਦੀ ਖ਼ਾਤਰ ਭਟਕਦਿਆਂ ਜਵਾਨੀ ਬੀਤ ਜਾਂਦੀ ਹੈ, ਧੌਲੇ ਆ ਜਾਂਦੇ ਹਨ; ਆਖ਼ਰ ਕਦ ਤਕ ? ਜ਼ਿੰਦਗੀ ਦੇ ਗਿਣਵੇਂ ਦਿਨ ਮੁਕ ਜਾਂਦੇ ਹਨ, ਮਹਲ ਮਾੜੀਆਂ ਤੇ ਧਨ ਏਥੇ ਹੀ ਪਏ ਰਹਿ ਜਾਂਦੇ ਹਨ ਤੇ ਖ਼ਸਮ ਦੇ ਦਰ ਤੇ ਜਾ ਕੇ ਸ਼ਰਮਿੰਦਾ ਹੋਣਾ ਪੈਂਦਾ ਹੈ।  

ਜੋ ਫ਼ਕੀਰੀ ਦੇ ਰਾਹ ਤੇ ਤੁਰਦੇ ਹੋਇਆਂ, ਤੇ ਆਪਣੇ ਵੱਲੋਂ ਧਾਰਮਿਕ ਜੀਵਨ ਬਤੀਤ ਕਰਦੇ ਹੋਇਆਂ, ਮਨ ਵਿਚ "ਵਿਸੁ ਗੰਦਲਾਂ" ਲਈ ਭਟਕਣਾ ਟਿਕੀ ਰਹੇ ਤਾਂ ਸਾਰੇ ਧਾਰਮਿਕ ਉੱਦਮ ਬਾਹਰ ਮੁਖੀ ਹੋ ਜਾਂਦੇ ਹਨ । ਸਗੋਂ ਇਕ ਨੁਕਸਾਨ ਦਾ ਖ਼ਤਰਾ ਹੋ ਜਾਂਦਾ ਹੈ ਕਿ ਉਹ ਪਹਿਲਾ ਧਾਰਮਿਕ ਚਾ ਮੁਕ ਹੀ ਜਾਂਦਾ ਹੈ, ਉਸ ਦਾ ਮੁੜ ਪੱਲ੍ਹਰਨਾ ਔਖਾ ਹੋ ਜਾਂਦਾ ਹੈ । ਪਰ, ਹੰਸ ਇਸ ਦੁਨੀਆ ਕੱਲਰ ਦੀ ਛਪੜੀ ਵਿਚੋਂ ਪਾਣੀ ਨਹੀਂ ਪੀਂਦਾ, ਰਸ ਕੋਧਰਾ ਨਹੀਂ ਖਾਂਦਾ, ਉਸ ਦੀ ਖੁਰਾਕ ਮਾਨ-ਸਰੋਵਰ ਦੇ ਮੋਤੀ ਹਨ।

(੪) ਨੰ:  ੬੬ਤੋਂ  ੯੨ ਤਕ-੨੭ ਸਲੋਕ

ਇਸ ਸੰਸਾਰ-ਸਰੋਵਰ ਦੇ ਜੀਵਨ-ਪੰਛੀ ਦੀਆਂ ਡਾਰਾਂ ਵਿਚੋਂ ਨਿੱਤ ਕਿਸੇ ਨਾ ਕਿਸੇ ਦੀ ਤੁਰਨ ਦੀ ਵਾਰੀ ਆਉਂਦੀ ਰਹਿੰਦੀ ਹੈ । ਇਥੇ ਬੰਦਗੀ-ਹੀਣ ਬੰਦੇ ਦਾ ਜੀਵਨ ਕਿਸੇ ਕੰਮ ਦਾ ਨਹੀਂ । ਏਥੇ ਹੀ ਰਹਿ ਜਾਣ ਵਾਲੀ ਮਾਇਆ ਦੇ ਕਾਰਨ ਉਸ ਦਾ ਆਕੜਿਆ ਹੋਇਆ ਸਿਰ ਸੁੱਕੀ ਲਕੜੀ ਹੀ ਸਮਝੋ ।

ਅਹੰਕਾਰੀ ਮਨੁੱਖ ਇਸ ਜ਼ਿੰਦਗੀ ਨੂੰ ਇਤਨਾ ਦੋਜ਼ਕ ਬਣਾ ਦੇਂਦੇ ਹਨ ਕਿ ਜੀਉਣ ਦਾ ਕੋਈ ਚਾ ਹੀ ਨਹੀਂ ਰਹਿ ਜਾਂਦਾ; ਪਰ ਮਾਇਆ ਦਾ ਮਾਣ ਤਾਂ ਕਿਤੇ ਰਿਹਾ, ਇਹ ਆਪਣੇ ਸਰੀਰਕ ਅੰਗ ਭੀ ਆਖ਼ਰ ਜਵਾਬ ਦੇ ਜਾਂਦੇ ਹਨ । ਕਿਸੇ ਨੂੰ ਦੁਖਾਣਾ ਹੈ ਹੀ ਮੂਰਖਤਾ, ਏਥੇ ਤਾਂ ਸਾਰੇ ਪੰਛੀ ਪਰਾਹੁਣੇ ਹੀ ਹਨ, ਇਸ : ਸੰਸਾਰ-ਰੁੱਖ ਤੇ ਗ਼ਫ਼ਲਤ ਵਿਚ ਸਾਰੀ ਰਾਤ ਸੁੱਤੇ ਰਹਿਣ ਦੇ ਥਾਂ ਅਗਲੇ ਸਫ਼ਰ ਦੀ ਤਿਆਗੈ ਕਰਨ ਦੀ ਲੋੜ ਹੈ।

ਮਾਇਆ ਵਿਚ ਭੁਲ ਕੇ, ਬੰਦਗੀ ਹੀਣ ਹੋ ਕੇ, ਸਭ ਜੀਵ ਦੁੱਖੀ ਹੋ ਰਹੇ ਹਨ । ਇਹ ਆਪਣੇ ਹੀ ਕੀਤੇ ਮੰਦ-ਕਰਮਾਂ ਦਾ ਫਲ ਮਿਲਦਾ ਹੋ, ਦਿਨ ਦੁੱਖਾਂ

38 / 116
Previous
Next