

ਵਿਚ ਤੇ ਰਾਤ ਚਿੰਤਾ ਵਿਚ ਬੀਤਦੀ ਹੈ । ਦੁੱਖਾਂ ਦੇ ਇਸ ਹੜ੍ਹ ਵਿਚ ਰੁੜ੍ਹਨ ਸਿਰਫ਼ ਉਹ ਮਨੁੱਖ ਬਚਦੇ ਹਨ, ਜਿਨ੍ਹਾਂ ਦੀ ਜ਼ਿੰਦਗੀ ਦਾ ਮਲਾਹ ਗੁਰੂ ਹੈ ।
ਜਗਤ ਵਿਚ ਚਾਰ-ਚੁਫੇਰੇ ਸੁਆਦਲੇ ਤੇ ਮਨ ਮੋਹਣੇ ਪਦਾਰਥ ਮਨੁੱਖ ਦੇ ਮਨ ਨੂੰ ਖਿੱਚ ਪਾਂਦੇ ਹਨ, ਇਹਨਾਂ ਦੇ ਚਸਕਿਆਂ ਵਿਚ ਪੈ ਕੇ ਸਰੀਰ ਦਾ ਸੱਤਿਆਨਾਸ ਹੋ ਜਾਂਦਾ ਹੈ, ਪਰ ਝਾਕ ਨਹੀਂ ਮਿਟਦੀ । ਹਾਂ, ਜਿਸ ਹਿਰਦੇ ਵਿਚ ਖਸਮ-ਪ੍ਰਭੂ ਦਾ ਪਿਆਰ ਵੱਸਦਾ ਹੈ, ਉਸ ਨੂੰ ਕੋਈ ਵਿਕਾਰ ਵਿਸ਼ੇ, ਕੰਗਾਂ ਵੱਲ ਪ੍ਰੇਰ ਨਹੀਂ ਸਕਦੇ ।
(੫) ਨੰ: ੯੩ਤੋਂ ੧੩੦ ਤਕ-੩੮ ਸਲੋਕ
ਮਨੁੱਖ ਦੇ ਵੇਖਦਿਆਂ ਹੀ ਖ਼ਲਕਤ ਮੌਤ ਦਾ ਸ਼ਿਕਾਰ ਹੋ ਕੇ ਕਬਰੀਂ ਪੈਂਦੀ ਜਾ ਰਹੀ ਹੈ । ਇਹ ਬੰਦਾ ਨਦੀ-ਕੰਢੇ ਰੁਖੜੇ ਵਾਂਗ ਹੈ; ਉਸ ਬਗਲੇ ਵਾਂਗ ਹੈ, ਜਿਸ ਨੂੰ ਕੇਲ ਕਰਦੇ ਨੂੰ ਬਾਜ਼ ਆ ਬੋਚਦਾ ਹੈ । ਸਾਰੇ ਜਗਤ ਨੂੰ ਮੌਤ ਦੀ ਢਾਹ ਲੱਗੀ ਹੋਈ ਹੈ । ਚੰਗੇ ਪਲੇ ਹੋਏ ਸਰੀਰ ਭੀ ਮੌਤ ਤੋਂ ਨਹੀਂ ਬਚ ਸਕਦੇ, ਕਿਉਂਕਿ ਬੁਢੇਪਾ ਆਇਆ ਆਖ਼ਰ ਪਲੇ ਹੋਏ ਅੰਗ ਭੀ ਕਮਜ਼ੋਰ ਹੋ ਜਾਂਦੇ ਹਨ, ਜਿਵੇਂ ਰੁੱਖ ਤੇ ਪੱਤਰ ਝੜ ਜਾਂਦੇ ਹਨ ਪਰ, ਇਹ ਵੇਖਦਿਆਂ ਭੀ ਹਰੇਕ ਮਨੁੱਖ ਸੁਆਰਥ ਦਾ ਮਾਰਿਆ ਪਿਆ ਹੈ, ਅਜਿਹੇ ਮਨੁੱਖ ਨਾਲੋਂ ਤਾਂ ਉਹ ਪੰਛੀ ਚੰਗੇ, ਜੋ ਕੰਕਰ ਚੁਗ ਕੇ ਰੁੱਖਾਂ ਤੇ ਆਲ੍ਹਣੇ ਬਣਾ ਗੁਜ਼ਰਾ ਕਰਦੇ ਹਨ, ਪਰ ਰੱਬ ਨੂੰ ਚੇਤੇ ਰੱਖਦੇ ਹਨ ।
ਅਜਿਹੇ ਮਹਲ-ਮਾੜੀਆਂ ਦੇ ਵਜੇਬੇ ਨਾਲੋਂ ਤਾਂ ਕੰਬਲੀ ਪਾ ਕੇ ਫ਼ਕੀਰ ਬਣ ਜਾਣਾ ਚੰਗਾ ਹੈ ਜੇ ਓਥੇ ਰੱਬ ਚੇਤੇ ਰਹਿ ਸਕੇ, ਕਿਉਂਕਿ ਮਹਲ-ਮਾੜੀਆਂ ਦਾ ਵਾਸਾ ਤੇ ਹੰਢਾਣ ਲਈ ਪੱਟ-ਰੇਸ਼ਮ ਹੁੰਦਿਆਂ ਭੀ ਜੇ ਰੱਬ ਵਿਸਰਿਆ ਹੈ ਤਾਂ ਏਥੇ ਭੀ ਦੁਖ ਹੀ ਦੁਖ, ਤੇ ਰੱਬ ਦੀ ਹਜੂਰੀ ਵਿਚ ਭੀ ਸ਼ਰਮਿੰਦਗੀ ।
ਉਂਜ ਕੰਬਲੀ ਪਾ ਕੇ ਵਕੀਰ ਬਣਨ ਦੀ ਲੋੜ ਨਹੀਂ, ਘਰ ਵਿਚ ਰਹਿ ਕੇ ਹੀ 'ਦਰਵੇਸ਼ੀ' ਕਮਾਣੀ ਹੈ । ਉਹ ਦਰਵੇਸ਼ੀ ਹੈ-ਅੰਮ੍ਰਿਤ ਵੇਲੇ ਉਠ ਕੇ ਮਾਲਕ ਨੂੰ ਯਾਦ ਕਰਨਾ, ਹੋਰ ਝਾਕ ਛੱਡ ਕੇ ਸਬਰ ਧਾਰਨਾ (ਇਹ ਪੈਂਡਾ ਔਖਾ ਜ਼ਰੂਰ ਹੈ; ਪਰ ਮਾਇਆ ਦੀਆਂ ਅਨੇਕਾਂ ਫਾਹੀਆਂ ਵਿਚੋਂ ਬਚਣ ਲਈ ਰਸਤਾ ਇਹੀ ਹੋ), ਨਿਤਾ, ਸਹਿਨਸ਼ੀਲਤਾ, ਮਿੱਠਾ ਬੋਲਣਾ ਤੇ ਕਿਸੇ ਦਾ ਦਿਲ ਨਾ ਦੁਖਾਣਾ, ਕਿਉਂਕਿ ਸਭ ਵਿਚ ਉਹੀ ਮਾਲਕ ਮੌਜੂਦ ਹੈ, ਜਿਸ ਦੀ ਬੰਦਗੀ ਕਰਨ ਲਈ ਮਨੁੱਖ ਏਥੇ ਆਇਆ ਹੈ।