ਬਾਣੀ ਆਪ ਹੀ ਲਿਖ ਕੇ ਸਾਂਭੀ ਸੀ । ਇਹ ਮਜ਼ਾਨਾ ਉਹਨਾਂ ਗੁਰੂ ਅੰਗਦ ਸਾਹਿਬ ਨੂੰ ਦਿਤਾ, ਤੇ ਹਰੇਕ ਗੁਰ-ਵਿਅਕਤੀ ਨੇ ਅਪਣੀ ਆਪਣੀ ਬਾਣੀ ਰਲਾ ਕੇ ਅਤੇ ਫਿਰ ਗੁਰੂ ਰਾਮਦਾਸ ਜੀ ਨੇ ਇਹ ਸਾਰਾ ਭੰਡਾਰ ਗੁਰੂ ਅਰਜਨ ਸਾਹਿਬ ਦੇ ਹਵਾਲੇ ਕੀਤਾ।
ਮੈਂ ਇਹ ਸਾਰਾ ਮਜ਼ਮੂਨ ਤਿੰਨਾਂ ਲੇਖਾਂ ਵਿਚ ਵੰਡ ਕੇ ਅਰਧ-ਮਾਸਕ ਅਖ਼ਬਾਰ "ਪਟਿਆਲਾ ਸਮਾਚਾਰ" ਵਿਚ ਛਪਵਾਇਆ। ਹੁਣ ਮੇਰੇ ਹੋਰ ਮਜ਼ਮੂਨਾਂ ਸਮੇਤ ਇਹ ਲੇਖ ਭੀ ਮੇਰੀ ਲੇਖਾਂ ਦੀ ਦੂਜੀ ਪੁਸਤਕ "ਤੁਝ ਹੋਰ ਧਾਰਮਿਕ ਲੇਖ" (ਗੁਰਬਾਣੀ ਤੇ ਇਤਿਹਾਸ ਸਾਰੇ) ਕਿਰ ਛਪ ਗਏ ਹਨ ।
ਇਹ ਟੀਕਾ ਚੁੱਕਿ ਸਿਰਫ਼ ਬਾਬਾ ਫ਼ਰੀਦ ਜੀ ਦੀ ਬਾਣੀ ਦਾ ਹੈ, ਇਸ ਵਿਚ ਹਾਲਾਂ ਇਹੀ ਲਿਖਿਆ ਹੈ ਕਿ ਫਰੀਦ ਜੀ ਦੀ ਸਾਰੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਇਕੱਠੀ ਕੀਤੀ ਸੀ । ਜਦੋ ਸਾਰੀ ਭਗਤ-ਬਾਣੀ ਛਪਣ ਦਾ ਮੋਕਾ" ਮਿਲਿਆ, ਤਦੋਂ ਬਾਕੀ ਦੀ ਵਿਚਾਰ ਭੀ ਪੇਸ਼ ਕੀਤੀ ਜਾਏਗੀ ਕਿ ਭਗਤ-ਬਾਣੀ ਗੁਰੂ ਨਾਨਕ ਦੇਵ ਜੀ ਨੇ ਆਪ ਇਕੱਠੀ ਕੀਤੀ ਸੀ।
ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚੋਂ ਕਈ ਲਫ਼ਜ਼ਾਂ ਨੂੰ ਗਲਤ ਸਮਝ ਕੇ ਸਤਿਗੁਰੂ ਜੀ ਦੇ ਜੀਵਨ-ਲਿਖਾਰੀਆਂ ਨੇ ਦੇਵੀ-ਪੂਜਾ ਆਦਿਕ ਕਹਾਣੀਆਂ ਘੜ ਲਈਆਂ, ਏਸੇ ਤਰ੍ਹਾਂ ਬਾਬਾ ਫਰੀਦ ਜੀ ਦੇ ਸਲੋਕਾਂ ਨੂੰ ਬੇ ਪਰਵਾਹੀ ਨਾਲ ਪੜ੍ਹ ਕੇ ਏਥੇ ਕੀ ਲਿਖਿਆ ਗਿਆ ਕਿ ਬਾਬਾ ਜੀ ਨੇ ਆਪਣੇ ਪੱਲੇ ਕਾਨ ਦੀ ਰੋਟੀ ਬੱਧੀ ਹੋਈ ਸੀ; ਜਦੋਂ ਭੁੱਖ ਲਗਦੀ ਸੀ, ਇਸ ਰੋਟੀ ਨੂੰ ਚੱਕ ਮਾਰ ਕੇ ਗੁਜ਼ਾਰਾ ਕਰ ਲੈਂਦੇ ਸਨ । ਇਹ ਭੀ ਕਿਹਾ ਜਾਂਦਾ ਹੈ ਕਿ ਬਾਬਾ ਫਰੀਦ ਜੀ ਪੁੱਠੇ ਲਟਕ ਕੇ ਕਈ ਸਾਲ ਤਪ ਕਰਦੇ ਰਹੇ, ਤੇ ਕਈ ਵਾਰ ਕਾਂ ਆ ਆ ਕੇ ਇਹਨਾਂ ਦੇ ਪੈਰਾਂ ਵਿਚ ਨੂੰਗੋ ਮਾਰਦੇ ਸਨ ।
ਜੇ ਬਾਬਾ ਫ਼ਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਾ ਹੁੰਦੀ, ਤਾਂ ਸਾਨੂੰ ਇਹਨਾਂ ਕਹਾਣੀਆਂ ਦੀ ਪੜਚੋਲ ਕਰਨ ਦੀ ਲੋੜ ਨਹੀਂ ਸੀ । ਹਰੇਕ ਮਨੁੱਖ ਨੂੰ ਹੱਕ ਹੈ ਕਿ ਉਹ ਆਪਣੇ ਇਸ਼ਟ ਨੂੰ ਜਿਸ ਰੂਪ ਵਿਚ ਚਾਹੇ, ਵੇਖੋ । ਪਰ ਇਹਨਾਂ ਕਹਾਣੀਆਂ ਦੀ ਪ੍ਰੋੜਤਾ ਲਈ ਚੁੱਕਿ ਉਸ ਬਾਣੀ ਵਿਚੋਂ ਪ੍ਰਮਾਣ ਦਿੱਤੇ ਜਾਂਦੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਇਸ ਲਈ ਹਰੇਕ ਸਿੱਖ ਦਾ ਫ਼ਰਜ਼ ਹੈ ਕਿ ਇਹਨਾਂ ਨੂੰ ਰਤਾ ਗੰਭੀਰਤਾ ਨਾਲ ਵਿਚਾਰੇ । ਜਿਸ "ਬੀੜ" ਨੂੰ ਅਸੀ "ਗੁਰੂ ਗ੍ਰੰਥ ਸਾਹਿਬ" ਆਖਦੇ ਹਾਂ ਤੇ "ਗੁਰੂ" ਵਾਂਗ ਸਨਮਾਨਦੇ ਹਾਂ, ਉਸ ਦਾ ਹਰੇਕ ਸ਼ਬਦ "ਗੁਰੂ-ਰੂਪ ਹੈ; ਜੇ ਅਸੀ ਕਿਸੇ ਭੱਟ ਜਾਂ ਭਗਤ ਦਾ ਕੋਈ ਸ਼ਬਦ ਗੁਰੂ-ਆਸ਼ੇ ਦੇ ਉਲਟ ਸਮਝਦੇ ਹਾਂ ਤਾਂ ਉਹ ਬੀੜ, ਜਿਸ ਵਿਚ ਗੁਰ-ਆਸ਼ੇ ਤੋਂ ਵਖਰੇ ਭਾਵ ਵਾਲੇ ਸ਼ਬਦ ਦਰਜ ਹਨ, ਸਮੁੱਚੇ ਤੌਰ ਤੇ "ਗੁਰੂ" ਦਾ ਦਰਜਾ ਨਹੀਂ ਰੱਖ ਸਕਦੀ । ਇਹ ਇਕ ਹਾਸੋ-ਹੀਣਾ ਨਿਸਚਾ ਹੈ "ਭਗਤ-ਬਾਣੀ ਸਟੀਕ ਪੰਜ ਜਿਲਦਾਂ ਵਿਚ ਛਪ ਚੁੱਕੀ ਹੈ।