ਕਿ ਭਗਤਾਂ ਦੇ ਕਈ ਸ਼ਬਦਾਂ ਨੂੰ ਅਸੀ ਗੁਰਮਤਿ ਅਨੁਸਾਰ ਮੰਨੀਏ ਤੇ ਕਈ ਸ਼ਬਦਾਂ ਨੂੰ ਗੁਰ-ਆਸ਼ੇ ਦੇ ਵਿਰੁੱਧ । ਗੁਰੂ ਅਰਜਨ ਸਾਹਿਬ ਨੇ ਇਹ ਗੱਲ ਕਿੱਥੇ ਲਿਖੀ ਹੋ ਕਿ ਫਲਾਣੇ ਫਲਾਣੇ ਸ਼ਬਦ ਗੁਰਮਤਿ-ਅਨੁਸਾਰ ਨਹੀਂ ? ਤਰਕਾਂ ਕਰਨ ਵਾਲੇ ਤਾਂ ਕਾਹਲੀ ਵਿਚ ਇਹ ਭੀ ਕਹਿ ਉਠੇ ਕਿ ਤੁਖਾਰੀ ਰਾਗ ਵਿਚ ਦਾ ਛੰਤ ਮਹਲਾ ੪ "ਨਾਵਣੁ ਪੁਰਸੁ ਅਭੀਚੁ" ਡੀ ਕੱਢ ਦੇਣਾ ਚਾਹੀਦਾ ਹੈ, ਕਿਉਂਕਿ ਇਹ ਗੁਰਮਤਿ ਦੇ ਉਲਟ ਜਾਪਦਾ ਹੈ ।
ਸੋ, ਜੇ ਇਹ "ਬੀੜ" ਸਿੱਖ ਦਾ "ਗੁਰੂ" ਹੈ, ਤਾਂ ਇਸ ਦੇ ਕਿਸੇ ਭੀ ਅੰਗ ਵਿਚ ਉਕਾਈ ਨਹੀਂ ਹੈ, ਤੇ ਏਸੇ ਹੀ ਨਿਸਚੇ ਨਾਲ ਅਸਾਂ ਬਾਬਾ ਫਰੀਦ ਜੀ ਦੇ ਇਹ ਸਲੋਕ ਪੜ੍ਹਨੇ ਹਨ । ਪਰ, ਇਹ ਨਿਰੇ ਪੜ੍ਹਨ ਲਈ ਤਾਂ ਨਹੀਂ, ਹੋਰ ਗੁਰ-ਬਾਣੀ ਵਾਂਗ ਇਹ ਡੀ ਜੀਊਣ ਦੀ ਜਾਚ ਸਿਖਾਂਦੇ ਹਨ, ਜੀਵਨ ਦਾ ਆਸਰਾ ਹਨ, ਮਨ ਦੀ ਥੰਮ੍ਹੀ ਹਨ, "ਮਨਹਿ ਅਸਥੰਮਨੁ" ਹਨ । ਏਸ ਧੁਰੇ ਤੋਂ "ਫੜੀਦ ਰੋਟੀ ਮੇਰੀ ਕਾਠ ਕੀ" ਵਾਲੇ ਸਲੋਕ ਪੜ੍ਹ ਕੇ ਕਾਠ ਦੀ ਰੋਟੀ ਵਾਲੀ ਕਹਾਣੀ ਸੁਣ ਕੇ ਸਾਧਾਰਨ ਤੌਰ ਤੇ ਕਈ ਪ੍ਰਸ਼ਨ ਉਠਦੇ ਹਨ, ਕੀ ਰੋਟੀ ਖਾਣੀ ਮਾੜਾ ਕੰਮ ਹੈ ? ਜੇ ਇਹ ਮਾੜਾ ਕੰਮ ਹੈ ਤਾਂ ਕਾਠ ਦੀ ਰੋਟੀ ਨਾਲ ਮਨ ਪਰਚਾਉਣਾ ਕਿਵੇਂ ਚੰਗਾ ਹੋ ਸਕਦਾ ਹੈ ? ਪਰ ਕੀ ਕਾਠ ਦੀ ਰੋਟੀ ਨਾਲ ਮਨ ਪਰਚ ਹੀ ਸਕਦਾ ਹੈ ? ਕੀ ਇਹ ਸਲਕ ਹਰੇਕ ਪ੍ਰਾਣੀ ਮਾਤਰ ਵਾਸਤੇ ਸਾਂਝਾ ਉਪਦੇਸ਼ ਹੋ ? ਤਾਂ ਫਿਰ, ਕੀ ਕਦੇ ਕੋਈ ਐਸੀ ਅਵਸਰਾ ਭੀ ਆਉਣੀ ਚਾਹੀਦੀ ਹੈ ਜਦੋਂ ਇਸ ਬਾਣੀ ਦੇ ਪੜ੍ਹਨ ਵਾਲੇ ਕਾਠ ਦੀ ਰੋਟੀ ਪੱਲੇ ਬੰਨ੍ਹੀ ਫਿਰਨ ? ਜੇ ਇਹ ਸਮਾ ਨਹੀਂ ਆਉਣਾ ਚਾਹੀਦਾ ਤਾਂ ਇਸ ਦੇ ਪੜ੍ਹਨ ਤੋਂ ਕੀ ਲਾਭ?
ਜਿਵੇਂ ਕਾਠ ਦੀ ਰੋਟੀ ਦੀ ਕਹਾਣੀ ਇਸ ਸਲੋਕ ਨੂੰ ਗਲਤ ਸਮਝਣ ਤੋਂ ਬਣੀ, ਤਿਵੇਂ ਹੀ "ਕਾਗਾ ਚੂੰਡਿ ਨ ਪਿੰਜਰਾ" ਸਲੋਕ ਤੋਂ ਇਹ ਖ਼ਿਆਲ ਬਣ ਗਿਆ ਕਿ ਫ਼ਰੀਦ ਜੀ ਪੁੱਠੇ ਲਟਕ ਕੇ ਤਪ ਕਰਦੇ ਸਨ । ਭੁੱਖਾਂ ਕੱਟਣੀਆਂ, ਧੂਣੀਆਂ ਤਪਾਣੀਆਂ ਤੇ ਪੁੱਠੇ ਲਟਕਣਾ ਆਦਿਕ ਕਰਮ ਗੁਰਮਤਿ-ਅਨੁਸਾਰ ਬੇ-ਲੋੜਵੇਂ ਹਨ ਤੇ ਨਾ ਹੀ ਫ਼ਰੀਦ ਜੀ ਦੀ ਬਾਣੀ ਵਿਚ ਕਿਤੇ ਭੀ ਇਹਨਾਂ ਨੂੰ ਜ਼ਰੂਰੀ ਦੱਸਿਆ ਗਿਆ ਹੈ।
ਕਈ ਸੱਜਣ ਸਹਿਜ ਸੁਭਾਇ ਇਹ ਕਹਿ ਦਿਆ ਕਰਦੇ ਹਨ ਕਿ ਕਈ ਥਾਈਂ ਫਰੀਦ ਜੀ ਨੇ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਵੱਖਰੇ ਖ਼ਿਆਲ ਪਰਗਟ ਕੀਤੇ, ਪਰ ਸਤਿਗੁਰੂ ਜੀ ਨੇ ਆਪਣੇ ਪੱਖ ਨੂੰ ਪੂਰਾ ਕਰਨ ਲਈ ਉਸ ਦੇ ਨਾਲ ਆਪਣਾ ਸਲੋਕ ਦਰਜ ਕਰ ਦਿਤਾ, ਜਿਵੇਂ ਕਿ "ਤਨੁ ਤਪੈ ਤਨੂਰ ਜਿਉ" ਅਤੇ "ਫਰੀਦਾ, ਪਾੜਿ ਪਟੋਲਾ ਧਜੁ ਕਰੀ" । ਇਹ ਖ਼ਿਆਲ ਬੜਾ ਖ਼ਤਰਨਾਕ ਤੇ ਹਾਨੀਕਾਰਕ ਹੈ, "ਗੁਰੂ" (ਗ੍ਰੰਥ ਸਾਹਿਬ) ਵਿਚ ਗੁਰੂ-ਆਸ਼ੇ ਨਾਲ ਨਾ ਮਿਲਣ ਵਾਲੇ ਵਾਕ ਦੱਸ ਦੱਸ ਕੇ ਸਿੱਖ ਦੇ ਸਿਦਕ ਨੂੰ ਭਾਰੀ ਚੋਟ ਮਾਰਨੀ ਹੈ, ਅਤੇ ਆਪਣੇ ਇਸ਼ਟ ਨੂੰ ਆਪ ਹੀ ਬੇ-ਪਰਤੀਤਾ ਸਾਬਤ ਕਰਨ ਦਾ