Back ArrowLogo
Info
Profile

ਕੋਝਾ ਜਤਨ ਹੈ।

ਅਜਿਹੇ ਇਤਰਾਜ-ਯੋਗ ਖ਼ਿਆਲ ਪੈਦਾ ਹੋਣ ਦਾ ਕਾਰਨ ਇਹ ਜਾਪਦਾ ਹੈ ਕਿ ਆਮ ਸੱਜਣ ਫ਼ਰੀਦ ਜੀ ਦੇ ਸਲੋਕਾਂ ਨੂੰ ਇਕ ਲੜੀ ਵਾਰ ਮਜ਼ਮੂਨ ਨਹੀਂ ਪਰਤੀਤ ਕਰਦੇ, ਇਉਂ ਸਮਝਦੇ ਹਨ ਕਿ ਰੰਗ-ਬਰੰਗ ਤਰੰਗਾਂ ਦਾ ਇਹ ਸੰਗ੍ਰਹਿ ਹੈ।

ਅਸਲ ਗੱਲ ਇਹ ਹੈ ਕਿ ਫਰੀਦ ਜੀ ਦੇ ਸਲੋਕਾਂ ਵਿਚ ਕਿਤੇ ਭੀ ਗੁਰਮਤਿ ਤਾਂ ਵਿਰਧਤਾ ਨਹੀਂ, ਜਿਸ ਨੂੰ ਸਤਿਗੁਰੂ ਜੀ ਨੇ ਅਗਲੇ ਸਲਕ ਵਿਚ ਠੀਕ ਕਰ ਦਿਤਾ ਹੋਵੇ । ਹਾਂ, ਜਿੱਥੇ ਕਿਤੇ ਸ਼ਰੀਦ ਜੀ ਨੇ ਕੋਈ ਖ਼ਿਆਲ ਇਬਾਰੇ-ਮਾਤਰ ਦੱਸਿਆ ਹੈ ਤੇ ਭੁਲੇਖਾ ਪੈਣ ਦੀ ਸੰਭਾਵਨਾ ਹੋ ਸਕਦੀ ਹੈ, ਸਤਿਗੁਰੂ ਜੀ ਨੇ ਉਸ ਨੂੰ ਵਧੀਕ ਖੋਲ੍ਹ ਦਿੱਤਾ ਹੈ ।

ਇਸ ਟੀਕੇ ਵਿਚ ਮੈਂ ਇਹਨਾਂ ਸਲੋਕਾਂ ਨੂੰ ਇਕ ਲੜੀਵਾਰ ਮਜ਼ਮੂਨ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਰਕੇ ਉਪਰ ਲਿਖੇ ਸੇਸੇ ਆਪਣੇ ਆਪ ਉੱਡ ਜਾਂਦੇ ਹਨ।

ਸਾਰੇ ਸਲੋਕਾਂ ਦਾ ਲੜੀਵਾਰ ਵੱਖਰਾ ਭਾਵ ਭੀ ਦਿਤਾ ਗਿਆ ਹੈ, ਤਾਂ ਕਿ ਪਾਠਕਾਂ ਨੂੰ ਇਸ ਸਾਰੀ ਬਾਣੀ ਦਾ ਸਮੁੱਚਾ ਭਾਵ ਸਮਝਣ ਵਿਚ ਸਹੂਲਤ ਹੋ ਸਕੇ ।

ਖ਼ਾਲਸਾ ਕਾਲਜ,                                                                               ਸਾਹਿਬ ਸਿੰਘ

ਅੰਮ੍ਰਿਤਸਰ ਸਾਹਿਬ ਸਿੰਘ

੪, ਮਈ,੧੯੪੬

ਦੂਜੀ ਛਾਪ ਸੰਨ ੧੯੭੧ ਵਿਚ ਛਪੀ।

'ਸਿੰਘ ਬ੍ਰਦਰਜ਼' ਵਲੋਂ ਤੀਜੀ, ਚੌਥੀ, ਪੰਜਵੀਂ ਤੋਂ ਬਾਅਦ ਛੇਵੀਂ ਛਾਪ ਹੁਣ ਪਾਠਕਾਂ ਦੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ । ਮੈਂ ਦਿਲੋਂ ਧੰਨਵਾਦ ਕਰਦਾ ਹਾਂ ਕਿ ਪਾਠਕ ਮੋਰੀ ਕੀਤੀ ਮਿਹਨਤ ਵਿਚ ਦਿਲਚਸਪੀ ਲੈ ਰਹੇ ਹਨ।

ਪੰਜਾਬੀ ਯੂਨੀਵਰਸਿਟੀ ਪਟਿਆਠਾ ਨੇ ਮੈਨੂੰ ਜਨਵਰੀ ੧੯੭੧ ਵਿਚ ਡੀ ਲਿਟ ਦੀ ਡਿਗਰੀ ਦੇ ਕੇ ਨਿਵਾਜਿਆ ਹੈ, ਜਿਸ ਲਈ ਮੈਂ ਸ਼ੁਕਰ-ਗੁਜ਼ਾਰ ਹਾਂ ।

c/o ਡਾ: ਦਲਜੀਰ ਸਿੰਘ                                                                      ਸਾਹਿਬ ਸਿੰਘ

੫੨, ਜੋਸ਼ੀ ਕਾਲੋਨੀ

ਅੰਮ੍ਰਿਤਸਰ

6 / 116
Previous
Next