ਜੀਵਨ ਬਾਬਾ ਫ਼ਰੀਦ ਜੀ
( ਸੰਨ ੧੧੭੩ ਤੋਂ ੧੨੬੬)
ਬਾਰ੍ਹਵੀਂ ਸਦੀ ਈਸਵੀ ਵਿਚ ਕਾਬਲ ਦਾ ਬਾਦਸ਼ਾਹ ਫ਼ਰੁੱਖ ਸ਼ਾਹ ਸੀ। ਗਜ਼ਨੀ ਤੇ ਹੋਰ ਨੇੜੇ ਦੇ ਇਲਾਕਿਆਂ ਦੇ ਬਾਦਸ਼ਾਹ ਇਸ ਦੀ ਈਨ ਮੰਨਦੇ ਸਨ । ਪਰ ਫ਼ਰੁੱਖ ਸ਼ਾਹ ਦਾ ਪੁੱਤਰ ਆਪਣੇ ਪਿਉ ਵਾਂਗ ਤੇਜ-ਪਰਤਾਪ ਵਾਲਾ ਸਾਬਤ ਨਾ ਹੋਇਆ, ਤੇ ਗਜ਼ਨੀ ਦੇ ਬਾਦਸ਼ਾਹ ਨੇ ਕਾਬਲ ਤੇ ਕਬਜ਼ਾ ਕਰ ਲਿਆ, ਪਰ ਆਖ਼ਰ ਉਸ ਨੇ ਆਪਣੀ ਲੜਕੀ ਦੀ ਸ਼ਾਦੀ ਫ਼ਰੁੱਖ ਸ਼ਾਹ ਦੇ ਪੁੱਤਰ ਨਾਲ ਕਰ ਕੇ ਉਸ ਨੂੰ ਕਾਬਲ ਦੀ ਬਾਦਸ਼ਾਹੀ ਮੋੜ ਦਿੱਤੀ ।
ਜਦੋਂ ਗ਼ਜ਼ਨੀ ਤੋ ਕਾਂਬਲ ਦੇ ਆਪੋ ਵਿਚ ਇਸ ਤਰ੍ਹਾਂ ਦੇ ਲੜਾਈ ਝਗੜੇ ਹੋ ਰਹੇ ਸਨ ਤਾਂ ਗ਼ਜ਼ਨੀ ਦੇ ਬਾਦਸ਼ਾਹ ਦਾ ਇਕ ਭਰਾ ਸ਼ੇਖ ਸ਼ਈਬ (੫੧੯ ਹਿਜਰੀ) ਸੰਨ ਈਸਵੀ ੧੧੨੫ ਵਿਚ ਆਪਣਾ ਵਤਨ ਛਡ ਕੇ ਆਪਣੇ ਕੁਝ ਰਿਸ਼ਤੇਦਾਰਾਂ ਤੇ ਤਿੰਨਾਂ ਪੁੱਤਰਾਂ ਸਮੇਤ ਕਸੂਰ ਆ ਵੱਸਿਆ। ਕੁਝ ਚਿਰ ਪਿਛੋਂ ਕਸੂਰ ਤੋਂ ਇਹ ਮੁਲਤਾਨ ਚਲੇ ਗਏ ਤੇ ਫਿਰ ਦੀਪਾਨਪੁਰ ਦੇ ਨੇੜੇ ਇਕ ਨਗਰ ਕੋਠੀਵਾਲ ਜਾ ਵੱਸੇ, ਜਿਸ ਦਾ ਨਾਮ ਐਸ ਵੇਲੇ ਚਾਉਲੀ ਮੁਸ਼ੈਖਾਂ ਹੈ, ਸ਼ੈਖ ਸ਼ਈਬ ਦੇ ਵੱਡੇ ਪੁੱਤਰ ਦਾ ਨਾਮ ਜਮਾਲੁੱਦੀਨ ਸੁਲੇਮਾਨ ਸੀ ।
ਗ਼ਜ਼ਨੀ ਤੇ ਕਾਬਲ ਦੇ ਸ਼ਾਹੀ ਝਗੜਿਆਂ ਦੇ ਦਿਨੀਂ ਕਾਬਲ ਦਾ ਰਹਿਣ ਵਾਲਾ ਇਕ ਮੌਲਵੀ ਵਜੀਹ-ਉੱਦੀਨ ਭੀ ਕਾਬਲ ਤੋਂ ਮੁਲਤਾਨ ਦੇ ਜ਼ਿਲੇ ਵਿਚ ਨਗਰ ਕਰੋਰ ਵਿਚ ਆ ਵੱਸਿਆ। ਇਹ ਮੌਲਵੀ ਹਜ਼ਰਤ ਮੁਹੰਮਦ ਸਾਹਿਬ ਦੇ ਚਾਚਾ ਹਜ਼ਰਤ ਅੱਬਾਸ ਦੇ ਖ਼ਾਨਦਾਨ ਵਿਚੋਂ ਸੀ । ਇਸ ਮੌਲਵੀ ਨੇ ਹਜ਼ਰਤ ਅਲੀ ਦੇ ਖ਼ਾਨਦਾਨ ਦੇ ਇਕ ਸੱਯਦ ਮੁਹੰਮਦਅਬਦੁੱਲਾ ਸ਼ਾਹ ਦੀ ਲੜਕੀ ਬੀਬੀ ਮੇਰੀਅਮ ਨੂੰ ਆਪਣੀ ਲੜਕੀ ਬਣਾ ਕੇ ਪਾਲਿਆ ਹੋਇਆ ਸੀ । ਕਾਬਲ ਤੋਂ ਚੱਲਣ ਵੇਲੇ ਇਸ ਲੜਕੀ ਨੂੰ ਭੀ ਇਹ ਮੌਲਵੀ ਆਪਣੇ ਨਾਲ ਲੈ ਆਇਆ।
ਜਦੋਂ ਬੀਬੀ ਮਰੀਅਮ ਜਵਾਨ ਹੋਈ ਤਾਂ ਮੋਲਵੀ ਵਜੀਹ-ਉੱਦੀਨ ਨੇ ਇਸ