Back ArrowLogo
Info
Profile

ਦੀ ਬਾਦੀ ਸ਼ੈਖ਼ ਸ਼ਈਬ ਦੇ ਵੱਡੇ ਪੁੱਤਰ ਜਮਾਲੁੱਦੀਨ ਨਾਲ ਕਰ ਦਿੱਤੀ । ਇਹਨਾਂ ਦੇ ਘਰ ਤਿੰਨ ਲੜਕੇ ਪੈਦਾ ਹੋਏ ਤੇ ਇਕ ਲੜਕੀ । ਦੂਜੇ ਪੁੱਤਰ ਦਾ ਨਾਮ ਫ਼ਰੀਦੁੱਦੀਨ ਮਸਊਦ ਸੀ । ਇਹ ਹਿਜਰੀ ੫੬੯ ਦੇ ਮਹੀਨੇ ਰਮਜ਼ਾਨ ਦੀ ਪਹਿਲੀ ਤਰੀਕ ਨੂੰ ਪੈਦਾ ਹੋਏ । ਤਦੋਂ ਸੰਨ ਈਸਵੀ ੧੧੭੩ ਸੀ ।

੧੬ ਸਾਲ ਦੀ ਉਮਰ ਵਿਚ ਫਰੀਦ ਜੀ ਮਾਪਿਆਂ ਦੇ ਨਾਲ ਹੱਜ ਕਰਨ ਲਈ ਮੱਕੇ ਸ਼ਰੀਫ਼ ਗਏ । ਵਾਪਸ ਆ ਕੇ ਇਸਲਾਮੀ ਤਾਲੀਮ ਹਾਸਲ ਕਰਨ ਲਈ ਕਾਬਲ ਭੇਜੇ ਗਏ । ਤਾਲੀਮ ਪੂਰੀ ਕਰ ਕੇ ਜਦੋਂ ਇਹ ਮੁਲਤਾਨ ਵਾਪਸ ਆਏ, ਤਾਂ ਇਥੇ ਇਹਨਾਂ ਨੂੰ ਦਿੱਲੀ ਵਾਲੇ ਖਾਜਾ ਕੁਤਬੁੱਦੀਨ ਬਖ਼ਤੀਅਰ ਉਸ਼ੀ ਦੇ ਦਰਸ਼ਨ ਹੋਏ । ਫ਼ਰੀਦ ਜੀ ਖਾਜਾ ਜੀ ਦੇ ਮੁਰੀਦ ਬਣ ਗਏ । ਮੁਰਸ਼ਦ ਦੇ ਹੁਕਮ ਅਨੁਸਾਰ ਕੁਝ ਚਿਰ ਫ਼ਰੀਦ ਜੀ ਹਾਂਸੀ ਤੇ ਸਰਸੇ ਭੀ ਇਸਲਾਮੀ ਵਿੱਦਿਆ ਪੜ੍ਹਦੇ ਰਹੇ । ਜਦੋਂ ਖਾਜਾ ਕੁਤਬੁੱਦੀਨ ਚੜ੍ਹਾਈ ਕਰ ਗਏ, ਤਾਂ ਫ਼ਰੀਦ ਜੀ ਅਜੋਧਣ ਆ ਟਿਕੇ, ਜਿਸ ਨੂੰ ਹੁਣ ਪਾਕਪਟਨ ਆਖਦੇ ਹਨ । ਇਸ ਵਕਤ ਤੱਕ ਫ਼ਰੀਦ ਜੀ ਦੀ ਸ਼ਾਦੀ ਹੋ ਚੁਕੀ ਹੋਈ ਸੀ । ਫ਼ਰੀਦ ਜੀ ਦੇ ਛੇ ਲੜਕੇ ਤੇ ਦੋ ਲੜਕੀਆਂ ਸਨ। ਵੱਡੇ ਪੁੱਤਰ ਦਾ ਨਾਮ ਸ਼ੇਖ਼ ਬਦਰੁੱਦੀਨ ਸੁਲੇਮਾਨ ਸੀ ।

ਬਾਬਾ ਫ਼ਰੀਦ ਜੀ ਦੇ ਪਿਛੋਂ ਇਹੀ ਉਹਨਾਂ ਦੀ ਗੱਦੀ ਤੇ ਬੈਠਾ । ਬਾਬਾ ਫ਼ਰੀਦ ਜੀ ਹਿਜਰੀ ੬੬੪ ਦੇ ਮਹੀਨਾ ਮੁਹਰਮ ਦੀ ਪੰਜ ਤਰੀਕ (ਈਸਵੀ ੧੨੬੬) ਨੂੰ ੯੩ ਸਾਲ ਦੀ ਉਮਰ ਵਿਚ ਆਪਣੇ ਪਿੰਡ ਅਜੋਧਣ (ਪਾਕਪਟਨ) ਵਿਚ ਚਲਾਣਾ ਕਰ ਗਏ

ਸ਼ੇਖ਼ ਬ੍ਰਹਮ, ਜਿਸ ਨੂੰ ਗੁਰੂ ਨਾਨਕ ਸਾਹਿਬ ਤੀਸਰੀ ਉਦਾਸੀ ਸਮੇ ਪਾਕਪਟਨ ਮਿਲੇ ਸਨ, ਬਾਬਾ ਫ਼ਰੀਦ ਜੀ ਦੇ ਖ਼ਾਨਦਾਨ ਵਿਚ ਯਾਰਵੇਂ ਥਾਂ ਸੀ । ਜਦੋਂ ਅਮੀਰ ਤੈਮੂਰ ਆਪਣੇ ਹਮਲੇ ਸਮੇਂ ਸੰਨ ੧੩੯੮ ਵਿਚ ਅਜੋਧਣ ਆਇਆ ਸੀ, ਤਦੋਂ ਬਾਬਾ ਫ਼ਰੀਦ ਦਾ ਪੋਤਰਾ ਹਜ਼ਰਤ ਅਲਾਉੱਦੀਨ ਮੌਜੂਦਰੀਆ ਗੱਦੀ ਤੇ ਸੀ ।

ਸ਼ੇਖ਼ ਬ੍ਰਹਮ ਬਾਬਾ ਫ਼ਰੀਦ ਜੀ ਦੀ ਗੱਦੀ ਤੇ ਸੰਨ ੧੫੧੦ ਵਿਚ ਬੈਠੇ ਸਨ, ਤੇ ੪੨ ਸਾਲ ਰਹਿ ਕੇ ਸੰਨ ੧੫੫੨ ਵਿਚ ਇਹਨਾਂ ਚੜ੍ਹਾਈ ਕੀਤੀ । ਸਰਹੰਦ ਵਿਚ ਇਹਨਾਂ ਦਾ ਮਕਬਰਾ ਹੈ । ਗੁਰੂ ਨਾਨਕ ਸਾਹਿਬ ਨੇ ਸ਼ੇਖ਼ ਬ੍ਰਹਮ ਪਾਸੋਂ ਹੀ ਬਾਬਾ ਫ਼ਰੀਦ ਜੀ ਦੀ ਸਾਰੀ ਬਾਣੀ ਹਾਸਲ ਕੀਤੀ ਸੀ।

ਕਈ ਲਿਖਾਰੀ ਇਹ ਆਖਦੇ ਹਨ ਕਿ ਇਹ ਸਲੋਕ ਤੇ ਸ਼ਬਦ, ਜੋ ਬਾਬਾ ਫਰੀਦ ਜੀ ਦੇ ਨਾਮ ਤੇ ਲਿਖੇ ਹੋਏ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਹਨ, ਇਹ

8 / 116
Previous
Next