Back ArrowLogo
Info
Profile

ਸਲੋਕ ਸੇਖ ਫਰੀਦ ਕੇ

ੴਸਤਿਗੁਰਪ੍ਰਸਾਦਿ ॥

ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥

ਮਲਕੁ ਜਿ ਕੰਨੀ ਸੁਣੀਦਾ ਮੁਹੁ ਵਿਖਾਲੇ ਆਇ ।।

ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ।।

ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ।।

ਜਿੰਦੁ ਵਹੁਟੀ, ਮਰਣੁ ਵਰੁ ਲੈ ਜਾਸੀ ਪਰਣਾਇ ॥

ਆਪਣ ਹਥੀ ਜੋਲਿ ਕੇ, ਕੈ ਗਲਿ ਲਗੈ ਧਾਇ ॥

ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀਆਇ ॥

ਫਰੀਦਾ ਕਿੜੀ ਪਵੰਦੀਈ, ਖੜਾ ਨ ਆਪੁ ਮੁਹਾਇ ॥੧॥

ਪਦ ਅਰਥ: ਜਿਤੁ-ਜਿਸ ਵਿਚ। ਜਿਤੁ ਦਿਹਾੜੈ-ਜਿਸ ਦਿਨ ਵਿਚ, ਜਿਸ ਦਿਨ । ਧਨ-ਇਸਤ੍ਰੀ । ਵਰੀ-ਚੁਣੀ ਜਾਏਗੀ, ਵਿਆਹੀ ਜਾਏਗੀ । ਸਾਹੇ—(ਉਸ ਦਾ) ਨੀਯਤ ਸਮਾ। ਮਲਰੂ-ਮਲਕੁਲ ਮੌਤ, (ਮੌਤ ਦਾ) ਫ਼ਰਿਸ਼ਤਾ । ਭੂ-ਨੂੰ 1ਨ ਚਲਨੀ-ਨਹੀਂ ਟਲ ਸਕਦੇ । ਜਿੰਦੂ ਕੂੰ ਜਿੰਦ ਨੂੰ । ਮਰਣੁ-ਮੌਤ । ਵਰੁ-ਲਾੜਾ । ਪਰਣਾਇ-ਵਿਆਹ ਕੇ । ਜੋਲਿ ਕੈ-ਤੋਰ ਕੇ । ਕੇ ਗਲਿ-ਕਿਸ ਦੇ ਗਲ ਵਿਚ ? ਧਾਇ-ਦੌੜ ਕੇ । ਵਾਲਹੁ-ਵਾਲ ਤੋਂ । ਪੁਰਸਲਾਤ-ਪੁਲ ਸਿਰਾਤ । ਕੰਨੀ-ਕੰਨਾਂ ਨਾਲ । ਕਿੜੀ ਪਵੰਦੀਈ-ਵਾਜਾਂ ਪੈਂਦਿਆਂ । ਕਿੜੀ ਵਾਜ । ਆਪੁ-ਆਪਣੇ ਆਪ ਨੂੰ । ਨੇਮੁਹਾਇ-ਨਾ ਠਗਾ, ਧੋਖੇ ਵਿਚ ਨਾ ਪਾ, ਨਾ ਲੁਟਾ ।

ਅਰਥ: ਜਿਸ ਦਿਨ (ਜੀਵ-) ਇਸਤ੍ਰੀ ਵਿਆਹੀ ਜਾਏਗੀ, ਉਹ ਸਮਾ (ਪਹਿਲਾਂ ਹੀ) ਲਿਖਿਆ ਗਿਆ ਹੈ (ਭਾਵ, ਜੀਵ ਦੇ ਜਗਤ ਵਿਚ ਆਉਣ ਤੋਂ ਪਹਿਲਾਂ ਹੀ ਇਸ ਦੀ ਮੌਤ ਦਾ ਸਮਾ ਮਿਥਿਆ ਜਾਂਦਾ ਹੈ), ਮੌਤ ਦਾ ਫ਼ਰਿਸ਼ਤਾ

41 / 116
Previous
Next