Back ArrowLogo
Info
Profile

ਜੋ ਕੰਨਾਂ ਨਾਲ ਸੁਣਿਆ ਹੀ ਹੋਇਆ ਸੀ, ਆ ਕੇ ਮੂੰਹ ਵਿਖਾਂਦਾ ਹੈ (ਭਾਵ, ਜਿਸ ਬਾਰੇ ਪਹਿਲਾਂ ਹੋਰਨਾਂ ਦੀ ਮੌਤ ਸਮੇਂ ਸੁਣਿਆ ਸੀ, ਹੁਣ ਉਸ ਜੀਵ-ਇਸਤ੍ਰੀ ਨੂੰ ਆ ਮੂੰਹ ਵਿਖਾਂਦਾ ਹੈ ਜਿਸ ਦੀ ਵਾਰੀ ਆ ਜਾਂਦੀ ਹੈ) ।

ਹੱਡਾਂ ਨੂੰ ਭੰਨ ਭੰਨ ਕੇ (ਭਾਵ, ਸਰੀਰ ਨੂੰ ਰੋਗ ਆਦਿਕ ਨਾਲ ਨਿਤਾਣਾ ਕਰ ਕੇ) ਵਿਚਾਰੀ ਜਿੰਦ (ਇਸ ਵਿਚੋਂ) ਕੱਢ ਲਈ ਜਾਂਦੀ ਹੈ । (ਹੇ ਭਾਈ !) ਜਿੰਦ ਨੂੰ (ਇਹ ਗੱਲ) ਸਮਝਾ ਕਿ (ਮੌਤ ਦਾ) ਇਹ ਮਿਥਿਆ ਹੋਇਆ ਸਮਾ ਟਲ ਨਹੀਂ ਸਕਦਾ ।

ਜਿੰਦ, ਮਾਨੋ, ਵਹੁਟੀ ਹੈ, ਮੌਤ (ਦਾ ਫ਼ਰਿਸ਼ਤਾ ਇਸ ਦਾ) ਲਾੜਾ ਹੈ, (ਜਿੰਦ ਨੂੰ) ਵਿਆਹ ਕੇ ਜ਼ਰੂਰ ਲੈ ਜਾਏਗਾ, ਇਹ (ਕਾਂਇਆ ਜਿੰਦ ਨੂੰ) ਆਪਣੀ ਹੱਥੀਂ ਤੋਰ ਕੇ, ਕਿਸ ਦੇ ਗਲ ਲਗੇਗੀ (ਭਾਵ, ਨਿਆਸਰੀ ਹੋ ਜਾਏਗੀ) ।

ਹੇ ਫ਼ਰੀਦ! ਕੀ ਤੂੰ ਕਦੇ, 'ਪੁਲ ਸਿਰਾਤ' ਦਾ ਨਾਮ ਨਹੀਂ ਸੁਣਿਆ, ਜੋ ਵਾਲ ਤੋਂ ਭੀ ਬਰੀਕ ਹੈ ? ਕੰਨੀਂ ਵਾਜਾਂ ਪੈਂਦਿਆਂ ਭੀ ਆਪਣੇ ਆਪ ਨੂੰ ਲੁਟਾਈ ਨਾ ਜਾ, (ਭਾਵ, ਜਗਤ ਇਕ ਸਮੁੰਦਰ ਹੈ, ਜਿਸ ਵਿਚ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ, ਇਸ ਵਿਚੋਂ ਸਹੀ-ਸਲਾਮਤ ਪਾਰ ਲੰਘਣ ਲਈ 'ਦਰਵੇਸ਼ੀ ਮਾਨੋ, ਇਕ ਪੁਲ ਹੈ, ਜੋ ਹੈ ਬਹੁਤ ਸੋੜਾ ਤੇ ਬਰੀਕ, ਭਾਵ, ਦਰਵੇਸ਼ੀ ਕਮਾਣੀ ਬੜੀ ਹੀ ਔਖੀ ਹੈ, ਪਰ ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਰਸਤਾ ਸਿਰਫ਼ ਇਹੀ ਹੈ । ਹੇ ਭਾਈ! ਧਰਮ-ਪੁਸਤਕਾਂ ਦੀ ਰਾਹੀਂ ਗੁਰੂ ਪੈਗੰਬਰ ਤੈਨੂੰ ਵਿਕਾਰਾਂ ਦੀਆਂ ਲਹਿਰਾਂ ਦੇ ਖ਼ਤਰੇ ਤੋਂ ਬਚਣ ਲਈ ਵਾਜਾਂ ਮਾਰ ਰਹੇ ਹਨ; ਧਿਆਨ ਨਾਲ ਸੁਣ ਤੇ ਜੀਵਨ ਅਜਾਈ ਨਾ ਗਵਾ) ।੧। '

ਨੋਟ: ਲਫ਼ਜ਼ 'ਜਿੰਦੂ', ਦੇ ਅੰਤ ਵਿਚ ਸਦਾ () ਹੁੰਦਾ ਹੈ, ਉਂਜ ਇਹ 'ਇਸਤ੍ਰੀ ਲਿੰਗ' ਹੈ । 'ਸੰਬੰਧਕ' ਆਦਿਕ ਨਾਲ ਜਿੰਦੂ ਤੋਂ 'ਜਿੰਦੂ' ਹੋ ਜਾਂਦਾ ਹੈ, ਜਿਵੇਂ 'ਖਾਕੁ' ਤੋਂ 'ਖਾਕੂ', 'ਵਿਸੁ' ਤੋਂ 'ਵਿਸੂ' (ਵੇਖੋ 'ਗੁਰਬਾਣੀ ਵਿਆਕਰਣ') ।

ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆ ਭਤਿ ॥

ਬੰਨ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥

ਪਦ ਅਰਥ: ਗਾਖੜੀ-ਔਖੀ। ਦਰਵੇਸੀ ਫ਼ਕੀਰੀ ।ਦਰ-(ਪਰਮਾਤਮਾ ਦੇ) ਦਰ ਦੀ । ਭਤਿ-ਭਾਂਤਿ, ਵਾਂਗ । ਬੰਨ੍ਰਿ-(ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ਬੰਨ੍ਹ ਕੇ । ਵੰਞਾ-ਜਾਵਾਂ । ਘਤਿ-ਸੁੱਟ ਕੇ । ਪੋਟਲੀ-ਨਿੱਕੀ ਜਿਹੀ ਗੰਢ ।

42 / 116
Previous
Next