Back ArrowLogo
Info
Profile

ਅਰਥ: ਹੇ ਫਰੀਦ! (ਪਰਮਾਤਮਾ ਦੇ) ਦਰ ਦੀ ਫ਼ਕੀਰੀ ਔਖੀ (ਕਾਰ) ਹੈ, ਤੇ ਮੈਂ ਦੁਨੀਆਦਾਰਾਂ ਵਾਂਗ ਹੀ ਤੁਰ ਰਿਹਾ ਹਾਂ; (ਦੁਨੀਆ ਵਾਲੀ) ਨਿੱਕੀ ਜਿਹੀ ਗੰਢ (ਮੈਂ ਭੀ) ਬੰਨ੍ਹ ਕੇ ਚੁੱਕੀ ਹੋਈ ਹੈ; ਇਸ ਨੂੰ ਸੁਟ ਕੇ ਕਿੱਥੇ ਜਾਵਾਂ? (ਭਾਵ, ਦੁਨੀਆ ਦੇ ਮੋਹ ਨੂੰ ਛੱਡਣਾ ਕੋਈ ਸੌਖਾ ਕੰਮ ਨਹੀਂ ਹੈ) ।੨।

ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥

ਸਾਂਈ ਮੇਰੈ ਚੰਗਾ ਕੀਤਾ, ਨਾਹੀ ਤ ਹੰਭੀ ਦਝਾਂ ਆਹਿ ॥੩॥

ਪਦ ਅਰਥ: ਕਿਝੁ-ਕੁਝ ਭੀ ।ਬੁਝੈ-ਸਮਝ ਆਉਂਦੀ, ਪਤਾ ਲੱਗਦਾ । ਦੁਨੀਆ-ਦੁਨੀਆ ਦਾ ਮੋਹ ।ਗੁਝੀ-ਲੁਕਵੀਂ । ਭਾਹਿ-ਅੱਗ । ਸਾਂਈ ਮੇਰੈ-ਮੇਰੇ ਸਾਈਂ ਨੇ । ਹੰਭੀ—ਹਉ ਭੀ, ਮੈਂ ਭੀ । ਦਝਾਂ ਆਹਿ-ਸੜ ਜਾਂਦਾ ।

ਅਰਥ: ਦੁਨੀਆ (ਵੇਖਣ ਨੂੰ ਤਾਂ ਗੁਲਜ਼ਾਰ ਹੈ, ਪਰ ਇਸ ਦਾ ਮੋਹ ਅਸਲ ਵਿਚ) ਲੁਕਵੀਂ ਅੱਗ ਹੈ (ਜੋ ਅੰਦਰ ਹੀ ਅੰਦਰ ਮਨ ਵਿਚ ਧੁਖਦੀ ਰਹਿੰਦੀ ਹੈ: ਇਸ ਵਿਚ ਪਏ ਹੋਏ ਜੀਵਾਂ ਨੂੰ ਜ਼ਿੰਦਗੀ ਦੇ ਸਹੀ ਰਸਤੇ ਦੀ) ਕੁਝ ਸੂਝ-ਬੂਝ ਨਹੀਂ ਪੈਂਦੀ । ਮੇਰੇ ਸਾਈਂ ਨੇ (ਮੇਰੇ ਉਤੇ) ਮਿਹਰ ਕੀਤੀ ਹੈ (ਤੇ ਮੈਨੂੰ ਇਸ ਤੋਂ ਬਚਾ ਲਿਆ ਹੈ), ਨਹੀਂ ਤਾਂ--ਬਾਕੀ ਲੋਕਾਂ ਵਾਂਗ) ਮੈਂ ਭੀ (ਇਸ ਵਿਚ) ਸੜ ਜਾਂਦਾ (ਭਾਵ, ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਮਿਹਰ ਕਰ ਕੇ ਬਚਾਂਦਾ ਹੈ, ਸਾਡੇ ਆਪਣੇ ਵੱਸ ਦੀ ਗੱਲ ਨਹੀਂ ਕਿ ਇਹ 'ਪੈਟਲੀ' ਸਿਰੋਂ ਲਾਹ ਕੇ ਸੁੱਟ ਦੇਵੀਏ) ।੩।

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥

ਜੇ ਜਾਣਾ ਸਹੁ ਨੰਢੜਾ, ਥੋੜਾ ਮਾਣੁ ਕਰੀ ॥੪॥

ਪਦ ਅਰਥ: ਤਿਲ-ਭਾਵ, ਸੁਆਸ। ਥੋੜੜੇ-ਬਹੁਤ ਥੋੜੇ । ਸੈਮਲਿ-ਸੰਕਲ ਕੇ, ਸੋਚ ਸਮਝ ਕੇ । ਸਹੁ-ਖਸਮ, ਪ੍ਰਭੂ। ਨੰਢੜਾ-ਨਿੱਕਾ ਜਿਹਾ ਨੱਢਾ, ਨਿੱਕਾ ਜਿਹਾ ਬਾਲ (ਭਾਵ, ਬਾਲ ਸੁਭਾਉ ਵਾਲਾ) । ਅਰਥ: ਹੇ ਫ਼ਰੀਦ ! ਜੇ ਮੈਨੂੰ ਬਤਾ ਹੋਵੇ ਕਿ (ਇਸ ਸਰੀਰ ਰੂਪੀ ਡਾਂਡੇ ਵਿਚ) ਬਹੁਤ ਥੋੜੇ ਜਿਹੇ (ਸੁਆਸ-ਰੂਪ) ਤਿਲ ਹਨ ਤਾਂ ਮੈਂ ਸੋਚ ਸਮਝ ਕੇ (ਇਹਨਾਂ ਦਾ) ਬੁੱਕ ਭਰਾਂ (ਭਾਵ, ਬੇਪਰਵਾਹੀ ਨਾਲ ਜੀਵਨ ਦੇ ਸੁਆਸ ਨਾ ਗੁਜ਼ਾਰੀ ਜਾਵਾਂ) ।ਜੋ ਮੈਨੂੰ ਸਮਝ ਆ ਜਾਏ ਕਿ (ਮੇਰਾ) ਪਤੀ (-ਪ੍ਰਭੂ) ਬਾਲ-ਸੁਭਾਵ ਵਾਲਾ ਹੈ (ਭਾਵ, ਭੋਲੇ ਸੁਭਾਵ ਨੂੰ ਪਿਆਰ ਕਰਦਾ ਹੈ) ਤਾਂ ਮੈਂ ਭੀ (ਇਸ ਦੁਨੀਆ ਵਾਲੀ 'ਪੇਟਲੀ' ਦਾ) ਮਾਣ ਛੱਡ ਦਿਆਂ ।੪।

43 / 116
Previous
Next