Back ArrowLogo
Info
Profile

ਮੈਂ ਸਾਰਾ ਜਗਤ ਫਿਰ ਕੇ ਵੇਖ ਲਿਆ ਹੈ, ਤੇਰੇ ਵਰਗਾ (ਸਾਥੀ) ਮੈਨੂੰ ਹੋਰ ਕੋਈ ਨਹੀਂ ਲੱਭਾ ।੫।

ਫਰੀਦਾ ਜੇ ਤੂ ਅਕਲਿ ਲਤੀਫੁ, ਕਾਲੇ ਲਿਖੁ ਨ ਲੇਖੁ ॥

ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਿ ਦੇਖੁ ॥੬॥

ਪਦ ਅਰਥ : ਅਕਲਿ ਲਤੀ-ਲਹੀਰ ਅਕਲ ਵਾਲਾ, ਬਰੀਕ ਸਮੁਦ ਵਾਲਾ ।ਕਾਲੇ ਲੇਖੁ-ਕਾਲੇ ਕਰਮਾਂ ਦਾ ਲੇਖਾ, ਹੋਰਨਾਂ ਦੇ ਮੰਦੇ ਕਰਮਾਂ ਦਾ ਲੇਖਾ, ਪੜਚੋਲ । ਗਿਰੀਵਾਨ-ਬੁੱਕਲ ।.  

ਅਰਥ: ਹੇ ਫਰੀਦ ! ਜੇ ਤੂੰ ਬਰੀਕ ਅਕਲ ਵਾਲਾ (ਸਮਝਦਾਰ) ਹੈਂ ਤਾਂ ਹੋਰ ਬੰਦਿਆਂ ਦੇ ਮੰਦੇ ਕਰਮਾਂ ਦੀ ਪੜਚੋਲ ਨਾ ਕਰ, ਆਪਣੀ ਬੁੱਕਲ ਵਿਚ ਮੂੰਹ ਪਾ ਕੇ ਦੇਖ (ਕਿ ਤੇਰੇ ਆਪਣੇ ਕਰਮ ਕੈਸੇ ਹਨ) ।੬।

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ !!

ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ ॥੭॥

ਪਦ ਅਰਥ : ਹੈ-ਤੈਨੂੰ । ਤਿਰ੍ਹਾ (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) । ਮਾਰੋ-ਮਾਰਿ । ਨ ਮਾਰੇ-ਨਾ ਮਾਰ । ਘੁੱਮਿ-ਘੁੰਮ ਕੇ, ਪਰਤ ਕੇ। ਆਪਨੜੇ ਘਰ-ਆਪਣੇ ਸੋਹਣੇ ਘਰ ਵਿਚ। ਚੁੰਮਿ-ਚੁੰਮ ਕੇ। ਜਾਈਐ-ਪਹੁੰਚ ਜਾਈਦਾ ਹੈ ।

ਅਰਥ: ਹੇ ਫਰੀਦ! ਜੋ (ਮਨੁੱਖ) ਤੈਨੂੰ ਮੁੱਕੀਆਂ ਮਾਰਨ (ਭਾਵ, ਕੋਈ ਦੁਖ ਦੇਣ) ਉਹਨਾਂ ਨੂੰ ਤੂੰ ਪਰਤ ਕੇ ਨਾ ਮਾਰੀ (ਭਾਵ, ਬਦਲਾ ਨਾ ਲਈ, ਸਗੋਂ) ਉਹਨਾਂ ਦੇ ਪੈਰ ਚੁੰਮ ਕੇ ਆਪਣੇ ਸੋਹਣੇ ਘਰ ਵਿਚ ਪਹੁੰਚ ਜਾਈਦਾ ਹੈ, ਸ੍ਵੈ-ਸਰੂਪ ਵਿਚ ਟਿਕ ਜਾਈਦਾ ਹੈ, (ਸ਼ਾਂਤ-ਚਿੱਤ ਇਕੋ ਰਹੀਦਾ ਹੈ) ।੭।

ਨੋਟ: ਫ਼ਰੀਦ ਜੀ ਇਹਨਾਂ ਸਾਰੇ ਸਲੋਕਾਂ ਵਿਚ ਦੱਸ ਰਹੇ ਹਨ ਕਿ ਜਿਸ • ਬੰਦੇ ਉਤੇ ਸਾਈਂ ਦੀ ਮਿਹਰ ਹੋਵੇ ਉਹ ਏਹਨਾਂ ਉਪਰ ਲਿਖੀਆਂ ਜੁਗਤੀਆਂ ਨਾਲ ਦੁਨੀਆ ਵਾਲੀ 'ਪੋਟਲੀ' ਸਿਰ ਤੋਂ ਲਾਹ ਦੇਂਦਾ ਹੈ।

ਫਰੀਦਾ ਜਾ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ ॥

ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥੮॥

45 / 116
Previous
Next