Back ArrowLogo
Info
Profile

ਪਦ ਅਰਥ :ਤਉ-ਤੇਰਾ। ਖਟਣਵੇਲ-ਖੱਟੀ ਦਾ ਵੱਲਾ। ਰਤਾ-ਰੰਗਿਆ ਹੋਇਆ, ਮਸਤ । ਸਿਉ-ਨਾਲ ।ਮਰਗ-ਮੌਤ । ਸਵਾਈ-ਵਧਦੀ ਗਈ, ਪੱਕੀ ਹੁੰਦੀ ਗਈ । ਜਾਂ-ਜਦੋਂ । ਭਰਿਆਂ-(ਪਾਈ) ਭਰੀ ਗਈ, ਸੁਆਸ ਪੂਰੇ ਹੋ ਗਏ । ਨੀਹਿ-(ਅੱਖਰ 'ਨ' ਦੇ ਨਾਲ ਅੱਧਾ 'ਰ' ਹੈ) ਨੀਂਹ ।

ਅਰਥ: ਹੇ ਫਰੀਦ! ਜਦੋਂ ਤੇਰਾ (ਅਸਲ) ਖੱਟੀ ਖੱਟਣ ਦਾ ਵੇਲਾ ਸੀ ਤਦੋਂ ਤੂੰ ਦੁਨੀਆ (ਦੀ ਪੋਟਲੀ) ਨਾਲ ਮਸਤ ਰਿਹਾ, (ਇਸ ਤਰ੍ਹਾਂ) ਮੌਤ ਦੀ ਨੀਂਹ ਪੱਕੀ ਹੁੰਦੀ ਗਈ, (ਭਾਵ, ਮੌਤ ਦਾ ਸਮਾ ਨੇੜੇ ਆਉਂਦਾ ਗਿਆ, ਜਦੋਂ ਸਾਰੇ ਸੁਆਸ ਪੂਰੇ ਹੋ ਗਏ ਤਾਂ ਏਥੋਂ ਕੂਚ ਕਰਨਾ ਪਿਆ ।੮।

ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥

ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥੯॥

ਪਦ ਅਰਥ: ਥੀਆ-ਹੋ ਗਿਆ ਹੈ। ਜੁ-ਜੋ ਕੁਝ । ਭੂਰ-ਚਿੱਟੀ । ਅਗਹੁ-ਅਗਲੇ ਪਾਸਿਓਂ, ਮੌਤ ਵਾਲੇ ਪਾਸਿਓਂ । ਪਿਛਾ-ਪਿਛਲਾ ਪਾਸਾ, ਜਦੋਂ ਜੰਮਿਆ ਸੈਂ ।

ਅਰਥ: ਹੇ ਫਰੀਦ! ਵੇਖ ਜੇ ਕੁਝ (ਹੁਣ ਤਕ) ਹੋ ਚੁਕਿਆ ਹੈ (ਉਹ ਇਹ ਹੈ ਕਿ) ਦਾੜ੍ਹੀ ਚਿੱਟੀ ਹੋ ਗਈ ਹੈ, ਮੌਤ ਵਾਲੇ ਪਾਸਿਓਂ ਸਮਾ ਨੇੜੇ ਆ ਰਿਹਾ ਹੈ ਤੇ ਪਿਛਲਾ ਪਾਸਾ (ਜਦੋਂ ਜੰਮਿਆ ਸੋ) ਦੂਰ (ਪਿਛਾਂਹ) ਰਹਿ ਗਿਆ ਹੈ, (ਸੋ ਹੁਣ ਅੰਞਾਣਾਂ ਵਾਲੇ ਕੰਮ ਨਾ ਕਰ ਤੇ ਅਗਾਂਹ ਦੀ ਤਿਆਰੀ ਕਰ) ॥੯॥

ਦੇਖੁ ਫਰੀਦਾ ਜਿ ਥੀਅ ਸਕਰ ਹੋਈ ਵਿਸੁ ॥

ਸਾਂਈ ਬਾਝਹੁ ਆਪਣੈ ਵੇਦਣ ਕਹੀਐ ਕਿਸੁ ॥੧੦॥

ਪਦ ਅਰਥ: ਜਿ ਥੀਆ-ਜੋ ਕੁਝ ਹੋਇਆ ਹੈ । ਸਕਰ-ਮਿੱਠੇ ਪਦਾਰਥ । ਵਿਸੁ-ਜ਼ਹਿਰ, ਦੁਖਦਾਈ । ਵੇਦਣ-ਪੇੜ, ਦੁੱਖੜਾ ।

ਅਰਥ: ਹੇ ਫਰੀਦ! ਵੇਖ, (ਹੁਣ ਤਕ) ਜੋ ਹੋਇਆ ਹੈ, (ਉਹ ਇਹ ਹੈ. ਕਿ ‘ਦਾੜ੍ਹੀ ਭੂਰ ਹੋ ਜਾਣ ਕਰਕੇ) ਦੁਨੀਆ ਦੇ ਮਿੱਠੇ ਪਦਾਰਥ (ਭੀ) ਦੁਖਦਾਈ ਲਗਦੇ ਹਨ (ਕਿਉਂਕਿ ਹੁਣ ਸਰੀਰਕ ਇੰਦਰੇ ਕਮਜ਼ੋਰ ਪੈ ਜਾਣ ਕਰਕੇ ਉਹਨਾਂ ਭੋਗਾਂ ਨੂੰ ਚੰਗੀ ਤਰ੍ਹਾਂ ਭੋਗ ਨਹੀਂ ਸਕਦੇ) । ਇਹ ਦੁੱਖੜਾ ਆਪਣੇ ਸਾਈਂ ਬਾਝੋਂ ਹੋਰ ਕਿਸ ਨੂੰ ਆਖੀਏ ? (ਭਾਵ, ਪ੍ਰਭੂ ਦੇ ਨਿਯਮਾਂ ਅਨੁਸਾਰ ਹੋ ਰਹੀ ਇਸ ਤਬਦੀਲੀ

46 / 116
Previous
Next