

ਵਿਚ ਕੋਈ ਰੋਕ ਨਹੀਂ ਪਾ ਸਕਦਾ) ।੧੦।
ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ ॥
ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥੧੧॥
ਪਦ ਅਰਥ: ਪਤੀਣੀਆਂ-ਪਤਲੀਆਂ ਹੋ ਗਈਆਂ ਹਨ, ਹੇਠਾਂ ਲਹਿ ਗਈਆਂ ਹਨ। ਰੀਣੇ-ਖ਼ਾਲੀ, ਬੋਨੇ । ਸਾਖ-ਟਹਿਣੀ, ਸਰੀਰ । ਪਕੰਦੀ ਆਈਆ-ਪੱਕ ਗਈ ਹੈ । ਵੰਨ-ਰੰਕ ।
ਅਰਥ: ਹੇ ਫਰੀਦ! ('ਸਕਰ' ਦੇ 'ਵਿਸੁ' ਹੋ ਜਾਣ ਦਾ ਕਾਰਨ ਇਹ ਹੈ ਕਿ) ਅੱਖਾਂ (ਜਗਤ ਦੇ ਰੰਗ-ਤਮਾਸ਼ੇ) ਵੇਖ ਕੇ (ਹੁਣ) ਕਮਜ਼ੋਰ ਹੋ ਗਈਆਂ ਹਨ; (ਜਗਤ ਦੇ ਰੰਗ-ਤਮਾਸ਼ੇ ਤਾਂ ਉਸੇ ਤਰ੍ਹਾਂ ਮੌਜੂਦ ਹਨ, ਪਰ ਅੱਖਾਂ ਵਿਚ ਹੁਣ ਵੇਖਣ ਦੀ ਸੱਤਿਆ ਨਹੀਂ ਰਹੀ) । ਕੰਨ (ਦੁਨੀਆ ਦੇ ਰਾਗ ਰੰਗ) ਸੁਣ ਸੁਣ ਕੇ (ਹੁਣ) ਬੋਲੇ ਹੋ ਗਏ ਹਨ । ਨਿਰਾ ਅੱਖਾਂ ਤੇ ਕੰਨ ਹੀ ਨਹੀਂ, ਸਾਰਾ) ਸਰੀਰ ਹੀ ਬਿਰਧ ਹੋ ਗਿਆ ਹੈ । ਇਸ ਨੇ ਹੋਰ ਹੀ ਰੰਗ ਵਟਾ ਲਿਆ ਹੈ (ਹੁਣ ਭੋਗ ਭੋਗਣ ਜੋਗਾ ਨਹੀਂ ਰਿਹਾ ਤੇ ਇਸ ਹਉਕੇ ਦਾ ਕੋਈ ਇਲਾਜ ਨਹੀਂ ਹੈ) ।੧੧।
ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥
ਕਰ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥
ਪਦ ਅਰਥ: ਕਾਲੀ-ਜਦੋਂ ਕੇਸ ਕਾਲੇ ਸਨ, ਕਾਲੇ ਕੇਸਾਂ ਦੇ ਹੁੰਦਿਆਂ । ਰਾਵਿਆ-ਮਾਣਿਆ। ਧਉਲੀ-ਧਉਲੇ ਆਇਆ । ਕੋਇ-ਕੋਈ ਵਿਰਲਾ । ਪਿਰਹੜੀ-ਪਿਆਰ । ਨਵੇਲਾ-ਨਵਾਂ । ਰੰਗ-ਪਿਆਰ ।
ਅਰਥ: ਹੇ ਫਰੀਦ! ਕਾਲੇ ਕੇਸਾ ਦੇ ਹੁੰਦਿਆਂ ਜਿਨ੍ਹਾਂ ਨੇ ਪਤੀ-ਪ੍ਰਭੂ ਨਾਲ ਪਿਆਰ ਨਹੀਂ ਕੀਤਾ, ਉਹਨਾਂ ਵਿਚੋਂ ਕੋਈ ਵਿਰਲਾ ਹੀ ਧਉਲੇ ਆਇਆਂ (ਭਾਵ, ਬਿਰਧ ਉਮਰੇ) ਰੱਬ ਨੂੰ ਯਾਦ ਕਰ ਸਕਦਾ ਹੈ । ਹੇ ਫਰੀਦ! ਤੂੰ) ਸਾਈਂ ਪ੍ਰਭੂ ਨਾਲ ਪਿਆਰ ਕਰ, (ਇਹ) ਪਿਆਰ (ਨਿਤ) ਨਵਾਂ ਰਹੇਗਾ (ਦੁਨੀਆ ਦੀ 'ਪੋਟਲੀ ਵਾਲਾ ਪਿਆਰ ਤਾਂ ਸਰੀਰ 'ਸਾਖ' ਪੱਕਣ ਤੇ ਟੁੱਟ ਜਾਏਗਾ) ।੧੨।
ਨੋਟ : ਇਸ ਸਲੋਕ ਦੇ ਪਰਧਾਦਿ ਅਗਲੇ ਸਲੋਕ ਵਿਚ ਗੁਰੂ ਅਮਰਦਾਸ ਜੀ ਫੁਰਮਾਂਦੇ ਹਨ ਕਿ ਜਿਸ ਭਾਗਾਂ ਵਾਠੇ ਉਤੇ ਸਾਈਂ ਮਿਹਰ ਕਰੋ, ਉਸ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਮਰ ਭਾਵੇਂ ਜੁਆਨੀ ਦੀ ਹੋਵੇ ਭਾਵੇਂ ਬੁਢੇਪੇ ਦੀ।