

ਮ: ३ ॥
ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥
ਆਪਣਾ ਲਾਇਆ ਪਿਰਮੁ ਨਲਗਈ ਜੇ ਲੋਚੈ ਸਭੁ ਕੋਇ ॥
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥
ਪਦ ਅਰਧ : ਚਿਤਿ-ਚਿਤ ਵਿਚ। ਚਿਤਿ ਕਰੇ-ਚਿਤ ਵਿਚ ਟਿਕਾਏ, ਬੰਦਗੀ ਕਰੇ । ਪਿਰਮੁ-ਪਿਆਰ । ਸਭ ਕੋਇ-ਹਰੇਕ ਜੀਵ । ਜੈ-ਜਿਸ ਨੂੰ । ਹੈ-ਤਿਸ ਨੂੰ ।
ਨੋਟ: ਇਹ ਸਲੋਕ ਉਪਰਲੇ ਹੀ ਸਲੋਕ ਦੀ ਵਿਆਖਿਆ ਹੈ । ਬੁਢੇਪੇ ਵਿਚ ਕਿਉਂ ਪ੍ਰਭੂ ਨੂੰ ਮਿਲਣਾ ਔਖਾ ਹੋ ਜਾਂਦਾ ਹੈ ? ਇਸ ਲਈ ਕਿ ਜਵਾਨੀ ਵਿਚ ਮਾਇਕ ਆਦਤਾਂ ਪੱਕ ਜਾਣ ਕਰਕੇ ਬੁਢੇਪੇ ਵਿਚ 'ਬੰਦਗੀ' ਵਲ ਪਰਤਣਾ ਔਖਾ ਹੁੰਦਾ ਹੈ । ਪਰ ਜੁਆਨੀ ਹੋਵੇ ਚਾਹੇ ਬੁਢੇਪਾ, 'ਬੰਦਗੀ ਸਦਾ ਹੈ ਹੀ ਪ੍ਰਭੂ ਦੀ
ਅਰਥ: ਹੇ ਫ਼ਰੀਦ ! ਜੇ ਕੋਈ ਬੰਦਾ ਬੰਦਗੀ ਕਰੋ ਤਾਂ ਜੁਆਨੀ ਵਿਚ ਭੀ ਤੇ ਬੁਢੇਪੇ ਵਿਚ ਭੀ ਮਾਲਕ (ਮਿਠ ਸਕਦਾ) ਹੈ, ਪਰ ਬੇਸ਼ਕ ਕੋਈ ਤਾਂਘ ਕਰ ਕੇ ਵੇਖ ਲਏ, ਇਹ 'ਪਿਆਰ' ਆਪਣਾ ਲਾਇਆ ਨਹੀਂ ਲੱਗ ਸਕਦਾ, ਇਹ ਪਿਆਰ-ਰੂਪ ਪਿਆਲਾ ਤਾਂ ਮਾਲਕ ਦਾ (ਆਪਣਾ) ਹੈ, ਜਿਸ ਨੂੰ ਉਸ ਦੀ ਮਰਜ਼ੀ ਹੁੰਦੀ ਹੈ, ਦੇਂਦਾ ਹੈ ।੧੩।
ਫਰੀਦਾ ਜਿਨ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥
ਕਜਲ ਰੇਖ ਨ ਸਹਿਦਿਆ ਸੇ ਪੰਖੀ ਸੂਇ ਬਹਿਠੁ ॥੧੪॥
ਪਦ ਅਰਥ: ਲੋਇਣ--ਅੱਖਾਂ ਸੂਇ-ਬੱਚੇ । ਬਹਿਨੁ-ਬੈਠਣ ਦੀ ਥਾਂ ।
ਅਰਥ: ਹੇ ਫਰੀਦ! (ਇਸ ਦਿਸਦੀ ਗੁਲਜ਼ਾਰ, ਪਰ ਅਸਲ ਵਿਚ 'ਗੁਝੀ ਭਾਹਿ', ਵਿਚ ਮਸਤ ਜੀਵ ਨੂੰ ਕੁਝ ਸੁਝਦਾ ਬੁਝਦਾ ਨਹੀਂ, ਪਿਆ ਮਾਣ ਕਰਦਾ ਹੈ, ਪਰ ਮਾਣ ਕਾਹਦਾ ?) ਜਿਹੜੀਆਂ (ਸੋਹਣੀਆਂ) ਅੱਖਾਂ ਨੇ ਜਗਤ ਨੂੰ ਮੋਹ ਰੱਖਿਆ ਸੀ, ਉਹ ਅੱਖਾਂ ਮੈਂ ਵੀ ਵੇਖੀਆਂ (ਪਹਿਲਾਂ ਤਾਂ ਇਤਨੀਆਂ ਨਾਜ਼ਕ ਸਨ ਕਿ) ਕੱਜਲ ਦੀ ਧਾਰ ਨਹੀਂ ਸਹਾਰ ਸਕਦੀਆਂ ਸਨ, ਫਿਰ ਉਹ ਪੰਛੀਆਂ ਦੇ ਬੱਚਿਆਂ ਦਾ ਆਲ੍ਹਣਾ ਬਣੀਆਂ (ਭਾਵ, ਅਸਾਡੇ ਸਾਹਮਣੇ ਸਰੀਰਕ ਸੁੰਦਰਤਾ
ਆਖ਼ਰ ਨਿਤ ਨਾਸ ਹੋ ਜਾਂਦੀ ਹੈ, ਇਸ ਤੇ ਮਾਣ ਕੂੜਾ ਹੈ ।੧੪:
ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥
ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥੧੫॥
ਪਦ ਅਰਥ: ਸੈਤਾਨਿ-ਸ਼ੈਤਾਨ ਨੇ (ਭਾਵ ਮਨ ਨੇ), (ਫ਼ਰੀਦ ਜੀ ਇਸਲਾਮੀ ਖ਼ਿਆਲ ਅਨੁਸਾਰ ਸ਼ੈਤਾਨ ਨੂੰ ਬਦੀ ਦਾ ਪਰਰਕ ਕਹਿ ਰਹੇ ਹਨ) । ਕੂਕੇਦਿਆ ਚਾਂਗੇਦਿਆ-ਮੁੜ ਮੁੜ ਪੁਕਾਰ ਪੁਕਾਰ ਕੇ ਸਮਝਾਣ ਤੇ ਭੀ ।ਸੋ—ਉਹ. ਬੰਦੇ । ਵੰਞਾਇਆ-ਵਿਗਾੜਿਆ ਹੈ ।
ਅਰਥ: ਹੇ ਫਰੀਦ! (ਭਾਵੇਂ ਕਿਤਨਾ ਹੀ) ਪੁਕਾਰ ਪੁਕਾਰ ਕੇ ਆਖੀਏ, (ਕਿਤਨਾ ਹੀ) ਨਿੱਤ ਮਤਾਂ ਦੇਈਏ, ਪਰ ਜਿਨ੍ਹਾਂ ਬੰਦਿਆਂ ਨੂੰ (ਮਨ-) ਸ਼ੈਤਾਨ ਨੇ ਵਿਗਾੜਿਆ ਹੋਇਆ ਹੈ, ਉਹ ਕਿਵੇਂ ('ਦੁਨੀ' ਵਲੋਂ) ਚਿੱਤ ਫੇਰ ਸਕਦੇ ਹਨ ?
ਸਲੋਕ ਨੰ: ੧੬ ਤੋਂ ੩੬-
ਫਰੀਦਾ ਥੀਉ ਪਵਾਹੀ ਦਭੁ॥
ਜੇ ਸਾਂਈ ਲੋੜਹਿ ਸਭੂ।।
ਇਕੁ ਛਿਜਹਿ ਬਿਆ ਲਤਾੜੀਅਹਿ ॥
ਤਾ ਸਾਂਈ ਦੈ ਦਰਿ ਵਾੜੀਅਹਿ ॥੧੬।।
ਪਦ ਅਰਥ : ਬੀਉ-ਹੋ ਜਾ, ਬਣ ਜਾ । ਪਵਾਹੀ-ਪਹੁੰ ਦੀ ਰਸਤੇ ਦੀ ! ਦਭੁ-ਕੁਬਾ, ਘਾਹ ।ਜੇ ਲੋੜਹਿ-ਜੋ ਤੂੰ ਲੱਭਦਾ ਹੈ । ਸਭ-ਹਰ ਥਾਂ, ਸਭ ਵਿਚ । ਇਕ-ਇਕ ਨੂੰ, ਕਿਸੇ ਦੱਭ ਦੇ ਬੂਟੇ ਨੂੰ । ਛਿਜਹਿ-(ਲੋਕ) ਤੋੜਦੇ ਹਨ 1 ਬਿਆ-ਕੋਈ ਹੋਰ (ਦੱਭ) ਦੇ ਬੂਟੇ । ਲਤਾੜੀਅਹਿ-ਲਤਾੜਦੇ ਹਨ । ਸਾਂਈ ਦੇ ਦਰਿ-ਮਾਲਕ ਦੇ ਦਰ ਤੇ । ਵਾੜੀਅਹਿ—ਤੂੰ ਵਾੜਿਆ ਜਾਏਂਗਾ, ਭਾਵ, ਕਬੂਲ ਹੋਵੇਗਾ ।
ਅਰਥ: ਹੈ ਫ਼ਰੀਦ ! ਜੇ ਤੂੰ ਮਾਲਕ (ਪ੍ਰਭੂ) ਨੂੰ ਹਰ ਥਾਂ ਕਾਲਦਾ ਹੈ (ਭਾਵ, ਵੇਖਣਾ ਚਾਹੁੰਦਾ ਹੈ) ਤਾਂ ਪਹੇ ਦੀ ਦੱਭ (ਵਰਗਾ) ਬਣ ਜਾ (ਜਿਸ ਦੇ) ਇਕ ਬੂਟੇ ਨੂੰ (ਲੋਕ) ਰੋੜਦੇ ਹਨ ਤੇ ਕਈ ਹੋਰ ਬੂਟੇ (ਉਨ੍ਹਾਂ ਦੇ ਪੈਰਾਂ ਹੇਠ) ਲਤਾੜੇ ਜਾਂਦੇ ਹਨ, (ਜੇ ਤੂੰ ਇਹੋ ਜਿਹਾ ਸੁਭਾਅ ਬਣਾ ਲਏ) ਤਾਂ ਤੂੰ ਮਾਲਕ ਦੇ ਦਰ