

ਤੇ ਕਬੂਲ ਹੋਵੇਗਾ ।੧੬।
ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ।।
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥
ਪਦ ਅਰਥ : ਖਾਕੁ-ਮਿੱਟੀ [ਇਸ ਲਫ਼ਜ਼ ਦੇ ਅਖੀਰ ਵਿਚ ਸਦਾ ( ) ਹੁੰਦਾ ਹੈ, ਏਸੇ ਤਰ੍ਹਾਂ ਦੇ ਹੋਰ ਲਫ਼ਜ਼ ਹਨ ਖੇਡੂ, ਵਿਸੁ, ਜਿੰਦੁ ।ਜਦੋਂ ਇਹਨਾਂ ( ਅੰਤ) ਲਫ਼ਜ਼ਾਂ ਨਾਲ ਕੋਈ 'ਸੰਬੰਧਕ' ਵਰਤੀਦਾ ਹੈ ਜਾਂ ਇਹਨਾਂ ਨੂੰ ਕਿਸੇ ਕਾਰਕ ਰੂਪ ਵਿਚ ਵਰਤੀਦਾ ਹੈ ਤਾਂ ਔਂਕੜ ਦੇ ਥਾਂ (ਦਲੈਂਕੜ) ਹੋ ਜਾਂਦਾ ਹੈ, ਜਿਵੇਂ ‘ਖਾਕੁ' ਤੋਂ 'ਖਾਕੂ', 'ਜਿੰਦੁ' ਤੋਂ 'ਜਿੰਦੂ', 'ਵਿਸੁ' ਤੋਂ 'ਵਿਸੂ] । ਜੰਡ-ਜੇਡਾ, ਵਰਗਾ।
ਅਰਥ: ਹੇ ਫਰੀਦ! ਮਿੱਟੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ, ਮਿੱਟੀ ਦੀ ਬਰਾਸਰੀ ਕੋਈ ਨਹੀਂ ਕਰ ਸਕਦਾ । ਜੀਉਂਦਿਆਂ (ਮਨੁੱਖ ਦੇ) ਪੈਰਾਂ ਹੇਠ ਹੁੰਦੀ ਹੈ, (ਪਰ ਮਨੁੱਖ ਦੇ) ਮਰਿਆਂ ਉਸਦੇ ਉੱਤੇ ਹੋ ਜਾਂਦੀ ਹੈ, (ਏਸੇ ਤਰ੍ਹਾਂ 'ਗਰੀਬੀ ਸੁਭਾਵ' ਦੀ ਰੀਸ ਨਹੀਂ ਹੋ ਸਕਦੀ, 'ਗਰੀਬੀ-ਸੁਭਾਵ' ਵਾਲਾ ਬੰਦਾ ਜ਼ਿੰਦਗੀ ਵਿਚ ਭਾਵੇਂ ਸਭ ਦੀ ਵਧੀਕੀ ਸਹਾਰਦਾ ਹੈ, ਪਰ ਮਨ ਨੂੰ ਮਾਰਨ ਕਰਕੇ ਆਤਮਕ ਅਵੱਸਥਾ ਵਿਚ ਉਹ ਸਭ ਤੋਂ ਉੱਚਾ ਹੁੰਦਾ ਹੈ) ।੧੭।
ਫਰੀਦਾ ਜਾ ਲਬੁ ਤ ਨੇਹੁ ਕਿਆ ਲਬੁ ਤ ਕੂੜਾ ਨੇਹੁ ॥
ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥੧੮॥
ਪਦ ਅਰਥ: ਨੇਹੁ ਕਿਆ-ਕਹਦਾ ਪਿਆਰ ? ਭਾਵ, ਅਸਲ ਪਿਆਰ ਨਹੀਂ । ਕੂੜਾ-ਝੂਠਾ । ਕਿਚਰੁ-ਕਿਤਰਾ ਚਿਰ । ਬਤਿਸਮਾ । ਛਪਰਿ-ਛੱਪਰ ਉੱਤੇ । ਛਪਰਿ ਤੁਟੈ-ਟੁਟੇ ਹੋਏ ਛੱਪਰ ਉਤੇ । ਮੇਹੁ-ਮੀਂਹ ।
ਅਰਥ: ਹੇ ਫ਼ਰੀਦ । ਜੋ (ਰੱਬ ਦੀ ਬੰਦਗੀ ਕਰਦਿਆਂ ਇਵਜਾਨੇ ਵਜੋਂ ਕੋਈ ਦੁਨੀਆ) ਦਾ ਲਾਲਚ ਹੈ ਤਾਂ (ਰੱਬ ਨਾਲ) ਅਸਲ ਪਿਆਰ ਨਹੀਂ ਹੈ, (ਜਦ ਤਕ) ਲਾਲਚ ਹੈ ਤਦ ਤਕ ਪਿਆਰ ਝੂਠਾ ਹੈ, ਟੁਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਈਂ ਸਮਾ ਨਿਕਲ ਸਕੇਗਾ ? (ਭਾਵ, ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ) ।੧੮।
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ।।
ਵਸੀ ਰਬ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥