

ਪਦ ਅਰਥ : ਜੰਗਲੁ ਜੰਗਲੁ-ਹਰੇਕ ਜੰਗਲ । ਕਿਆ ਭਵਹਿ-ਗਾਹਣ ਦਾ ਕੀ ਲਾਭ ? ਵਣਿ-ਵਣ ਵਿਚ, ਜੰਗਲ ਵਿਚ । ਕਿਆ ਮੋੜੇਹਿ-ਕਿਉਂ ਲਤਾੜਦਾ ਹੈਂ? ਵਸੀ ਵੱਸਦਾ ਹੈ ਹਿਆਲੀਐ-ਹਿਰਦੇ ਵਿਚ । ਕਿਆ ਢੂਢੇਹਿ-ਤਾਲਣ ਦਾ ਕੀ ਲਾਭ ?
ਅਰਥ: ਹੇ ਫਰੀਦ! ਹਰੇਕ ਜੰਗਲ ਨੂੰ ਗਾਹਣ ਦਾ ਕੀ ਲਾਭ ਹੈ ? ਜੰਗਲ ਵਿਚ ਕੰਡੇ ਕਿਉਂ ਲਤਾੜਦਾ ਫਿਰਦਾ ਹੈ ? ਰੱਖ (ਤਾਂ ਤੇਰੇ) ਹਿਰਦੇ ਵਿਚ ਵੱਸਦਾ ਹੈ, ਜੰਗਲ ਵਿਚ ਭਾਲਣ ਦਾ ਕੀ ਫ਼ਾਇਦਾ? ।੧੯।
ਫਰੀਦਾ ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮਿ !
ਅਜੁ ਫਰੀਦੈ ਕੂਜੜਾ ਬੇ ਕੋਹਾਂ ਥੀਓਮਿ॥੨੦॥
ਪਦ ਅਰਥ: ਇਨੀ ਜੰਘੀਐ-ਇਹਨਾਂ ਲੱਤਾਂ ਨਾਲ । ਡੂਗਰ-ਜੱਗਰ, ਪਹਾੜ ।ਭਵਿਓਮਿ-ਮੈਂ ਭਵਿਆ, ਮੈਂ ਤਉ 'ਆਇਆ [ਅੱਖਰ 'ਮ' ਦੇ ਹੇਠ ਅੱਧਾ 'ਹ' ਹੈ] ।ਅਜ-ਭਾਵ, ਬੁਢੇਪੇ ਵਿਚ ਫਰੀਦੈ ਥੀਓਮਿ-ਮੈਨੂੰ ਫ਼ਰੀਦ ਨੂੰ ਹੋ ਗਿਆ ਹੈ । ਕੂਜੜਾ-ਇਹ ਨਿੱਕਾ ਜਿਹਾ ਲੋਟਾ ।
ਅਰਥ: ਹੇ ਫਰੀਦ। ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ (ਜਵਾਨੀ ਵੇਲੇ) ਮੈਂ ਥਲ ਤੇ ਪਹਾੜ ਗਾਹ ਆਉਂਦਾ ਰਿਹਾ, ਪਰ ਅੱਜ ਬੁਢੇਪੇ ਵਿਚ) ਮੈਨੂੰ ਫ਼ਰੀਦ ਨੂੰ (ਇਹ ਰਤਾ ਪਰੇ ਪਿਆ) ਲੋਟਾ ਸੈ ਕੋਹਾਂ ਤੇ ਹੋ ਗਿਆ ਹੈ (ਸੋ, ਬੰਦਗੀ ਦਾ ਵੇਲਾ ਭੀ ਜੁਆਨੀ ਹੀ ਹੈ ਜਦੋਂ ਸਰੀਰ ਕੰਮ ਦੇ ਸਕਦਾ ਹੈ) ।੨੦।
ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ॥
'ਧ੍ਰਿਗੁ ਤਿਨ੍ਹਾ ਦਾ ਜੀਵਿਆ ਜਿਨਾ ਵਿਡਾਣੀ ਆਸ ॥੨੧॥
ਪਦ ਅਰਥ: ਧੁਖਿ ਉਠਨਿ-ਧੁਖ ਉਠਦੇ ਹਨ, ਅੰਬ ਜਾਂਦੇ ਹਨ । ਪਾਸ-ਸਰੀਰ ਦੇ ਪਾਸੇ (ਲਫ਼ਜ਼ 'ਪਾਸ' ਅਤੇ 'ਪਾਸਿ' ਵਿਚ ਫ਼ਰਕ ਵੇਖਣਾ ਜ਼ਰੂਰੀ ਹੈ, ਵੇਖੇ ਸਲੋਕ ਨੰ: ੪੫ "ਪਾਸਿ ਦਮਾਮੇ" । ਵਿਆਕਰਣ ਅਨੁਸਾਰ ਲਫ਼ਜ਼ 'ਪਾਸ' 'ਨਾਂਵ' ਬਹੁ-ਵਚਨ ਹੈ, (Noun, Plural) ਭਾਵ, ਜਿਸਮ ਦੇ ਪਾਸੇ, ਪਸਲੀਆਂ । 'ਪਾਸਿ' ਸੰਬੰਧਕ ਹੈ, ਜਿਨ੍ਹਾਂ ਦੇ ਪਾਸ, ਜਿਨ੍ਹਾਂ ਦੇ ਕੋਲ । ਵਿਡਾਣੀ-ਬਿਗਾਨੀ । (ਲਫ਼ਜ਼ 'ਜਿਨ੍ਹਾਂ' ਅਤੇ 'ਤਿਨ੍ਹਾ' ਦੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) । ਵੱਡੀਆਂ ਲੰਮੀਆਂ । ਧ੍ਰਿਗੁ ਫਿਟਕਾਰ ਜੋਗ ।