Back ArrowLogo
Info
Profile

ਤੋਂ ਲਾਂਭ ਨਹੀਂ ਲੈ ਜਾ ਸਕਦਾ ।

ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥

ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥੨੬॥

ਪਦ ਅਰਥ : ਮੈਂ-ਮੈਨੂੰ । ਭੋਲਾ-ਭੁਲੇਖਾ, ਧੋਖਾ, ਵਹਿਮ, ਫਿਕਰ। ਮਤੁ-ਮਤਾਂ, ਕਿਤੇ ਨਾ ਮਿਤੁ ਹੋਇ ਜਾਇ ਮਤਾਂ ਹੋ ਜਾਏ, ਕਿਤੇ ਹੋ ਨਾ ਜਾਏ । ਗਹਿਲਾ-ਬੰਪਰਵਾਹ, ਗਾਫ਼ਿਲ । ਜਾਟਈ-ਜਾਣਦਾ।

ਅਰਥ: ਹੇ ਫ਼ਰੀਦ ! ਮੈਨੂੰ (ਆਪਣੀ) ਪੱਗ ਦਾ ਫ਼ਿਕਰ (ਰਹਿੰਦਾ) ਹੈ (ਕਿ ਮਿੱਟੀ ਨਾਲ ਮੇਰੀ ਪੱਗ) ਕਿਤੇ ਮੈਲੀ ਨਾ ਹੋ ਜਾਏ, ਪਰ ਕਮਲੀ ਜਿੰਦ ਇਹ ਨਹੀਂ ਜਾਣਦੀ ਕਿ ਮਿੱਟੀ (ਤਾਂ) ਸਿਰ ਨੂੰ ਭੀ ਖਾ ਜਾਂਦੀ ਹੈ ।੨੬। ਫਰੀਦਾ ਸਕਰ ਖੰਡ ਨਿਵਾਤਗੁੜੁ ਮਾਖਿਉ ਮਾਝਾ ਦੁਧੁ ॥ ਸਭੇ ਵਸਤੂ ਮਿਠੀਆਂ ਰਬ ਨ ਪੂਜਨਿ ਤੁਧੁ ॥੨੭॥ ਪਦ ਅਰਥ: ਨਿਵਾਤ-ਮਿਸਰ । ਖੰਡ-(ਇਹ ਲਫ਼ਜ਼ ਸਦਾ ( ) ਅੰਤ ਹੈ । ਵੇਖੋ ਸਲੋਕ ਨੰ: ੩੭] । ਮਾਖਿਓ-[ਇਸ ਲਫ਼ਜ਼ ਦੇ ਅੱਖਰ 'ੳ' ਨੂੰ ਦੇ ਮਾਤਰਾਂ ਲੱਗੀਆਂ ਹਨ, () ਅਤੇ ( ) । ਅਸਲ ਲਫ਼ਜ਼ ( ) ਨਾਲ ਹੈ 'ਮਾਖਿਓ', ਪਰ ਇਥੇ ਛੰਦ ਦੀਆਂ ਮਾਤਰਾਂ ਪੂਰੀਆਂ ਰੱਖਣ ਵਾਸਤੇ ਪੜ੍ਹਨਾ ਹੈ 'ਮਾਖਿਉਂ' । ਇਸ ਦੋ ਮਾਤਰਾਂ ਦੀ ਇਕੱਠੀ ਵਰਤੋਂ ਨੂੰ ਵਧੀਕ ਸਮਝਣ ਵਾਸਤੇ ਪੜ੍ਹੋ 'ਗੁਰਬਾਣੀ ਵਿਆਕਰਣ') ।ਮਾਖਿਓ-ਸ਼ਹਿਦ। ਰਬ-ਹੇ ਰੱਬ। ਹੇ ਪਰਮਾਤਮਾਨ ਪੂਜਨਿ- ਨਹੀਂ ਅੱਪੜਦੀਆਂ । ਤੁਧੁ-ਤੈਨੂੰ ।

ਅਰਥ: ਹੇ ਫ਼ਰੀਦ । ਸ਼ੱਕਰ, ਪੰਡ, ਮਿਸਰੀ, ਗੁੜ, ਸ਼ਹਿਦ, ਅਤੇ ਮਾਝਾ ਦੁੱਧ-ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ; ਪਰ ਹੇ ਰੱਬ! (ਮਿਠਾਸ ਵਿਚ ਇਹ ਚੀਜ਼ਾਂ) ਤੇਰੇ (ਨਾਮ ਦੀ ਮਿਠਾਸ) ਤਕ ਨਹੀਂ ਅੱਪੜ ਸਕਦੀਆਂ ।੨੭।

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ !!

ਜਿਨ੍ਹਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥

ਪਦ ਅਰਥ: ਕਾਠ ਕੀ ਰੋਟੀ-ਰਾਠ ਵਾਂਗ ਸੁੱਕੀ ਰੋਟੀ, ਰੁੱਖੀ ਮਿੱਸੀ ਰੋਟੀ । ਲਾਵਣੁ-ਭਾਜੀ, ਸਲੂਣਾ । ਜਿਨ੍ਹਾ (ਇਸ ਲਫ਼ਜ਼ ਦੇ ਅੱਖਰ 'ਨ' ਹੇਠਾਂ ਅੱਧਾ

53 / 116
Previous
Next