

ਹ' ਹੈ) । ਘਣੇ-ਬੜੇ। ਚੋਪੜੀ-ਚੰਗੀ ਚੋਖੀ ਸੁਆਦਲੀ (ਰੋਟੀ) ।
ਅਰਥ: ਹੇ ਫਰੀਦ! (ਆਪਣੇ ਹੱਥਾਂ ਦੀ ਕਮਾਈ ਹੋਈ) ਮੇਰੀ ਰੁੱਖੀ ਮਿੱਸੀ (ਭਾਵ, ਸਾਦਾ) ਰੋਟੀ ਹੈ, ਮੇਰੀ ਭੁੱਖ ਹੀ (ਇਸ ਰੋਟੀ ਦੇ ਨਾਲ) ਸਲੂਣਾ ਹੈ । ਜੋ ਲੋਕ ਚੰਗੀ ਚੋਖੀ ਖਾਂਦੇ ਹਨ, ਉਹ ਬੜੇ ਕਸ਼ਟ ਸਹਿੰਦੇ ਹਨ (ਭਾਵ, ਆਪਣੀ ਕਮਾਈ ਦੀ ਸਾਦਾ ਰੋਟੀ ਚੰਗੀ ਹੈ, ਚੜਕੇ ਮਨੁੱਖ ਨੂੰ ਖ਼ੁਆਰ ਕਰਦੇ ਹਨ) ।੨੮।
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥
ਪਦ ਅਰਥ: ਦੇਖਿ-ਵੇਖ ਕੇ।
ਅਰਥ: ਹੇ ਫਰੀਦ! (ਆਪਣੀ ਕਮਾਈ ਦੀ) ਰੁੱਖੀ ਸੁੱਕੀ ਹੀ ਖਾ ਕੇ ਠੰਢਾ ਪਾਣੀ ਪੀ ਲੈ; ਪਰਾਈ ਸੁਆਦਲੀ ਰੋਟੀ ਵੇਖ ਕੇ ਆਪਣਾ ਮਨ ਨਾ ਤਰਸਾਈ ।੨੯।
ਨੋਟ: ਇਹਨਾਂ ਤਿੰਨਾਂ ਸਲੋਕਾਂ ਵਿਚ ਫ਼ਰੀਦ ਜੀ ਦੱਸਦੇ ਹਨ ਕਿ ਬੰਦਗੀ ਕਰਨ ਵਾਲੇ ਬੰਦੇ ਨੂੰ ਪਰਮਾਤਮਾ ਦਾ ਨਾਮ ਸਭ ਪਦਾਰਥਾਂ ਤੋਂ ਵਧੀਕ ਪਿਆਰਾ ਲਗਦਾ ਹੈ ।ਉਸ ਦਾ ਜੀਵਨ ਸੰਤੋਖ ਵਾਲਾ ਹੁੰਦਾ ਹੈ । ਆਪਣੀ ਹੱਕ ਦੀ ਕਮਾਈ ਦੇ ਸਾਹਮਣੇ ਉਹ ਬਿਗਾਨੇ ਵਧੀਆ ਤੋਂ ਵਧੀਆ ਪਦਾਰਥਾਂ ਦੀ ਭੀ ਪਰਵਾਹ ਨਹੀਂ ਕਰਦਾ ।
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥
ਪਦ ਅਰਥ: ਸਿਉ-ਨਾਲ ਅੰਗ-ਸਰੀਰ, ਜਿਸਮ । ਮੁੜ ਜਾਇ-ਟੁੱਟ ਰਿਹਾ ਹੈ । ਮੁੜੇ ਮੁੜਿ ਜਾਇ-ਮੁੜ ਮੁੜ ਜਾਂਦਾ ਹੈ, ਇਉਂ ਹੈ ਜਿਵੇਂ ਟੁੱਟ ਰਿਹਾ ਹੈ । ਡੋਹਾਗਣੀ-ਦੁਹਾਗਣ, ਫੁੱਟੜ, ਪਤੀ ਤੋਂ ਵਿਛੁੜੀ ਹੋਈ, ਭਾਗ-ਹੀਣ, ਮੰਦ- ਭਾਗਣ। ਜਾਇ-ਜਾ ਕੋ । ਰੈਣਿ-ਰਾਤ (ਭਾਵ, ਸਾਰੀ ਜ਼ਿੰਦਗੀ-ਰੂਪ ਰਾਤ)।
ਅਰਥ: ਮੈਂ (ਤਾਂ ਕੇਵਲ) ਅੱਜ (ਹੀ) ਪਿਆਰੇ ਨਾਲ ਨਹੀਂ ਸੁੱਤੀ (ਭਾਵ, ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ-ਪਰਮਾਤਮਾ ਵਿਚ ਲੀਨ ਨਹੀਂ ਹੋਈ, ਤੇ . ਹੁਣ) ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ; ਜਾ ਕੇ ਛੁੱਟੜਾਂ (ਮੰਦ-ਭਾਗਣਾਂ ਨੂੰ) ਪੁੱਛੇ ਕਿ ਤੁਹਾਡੀ (ਸਦਾ ਹੀ) ਰਤ ਕਿਵੇਂ ਬੀਤਦੀ ਹੈ, (ਭਾਵ, ਮੈਨੂੰ ਤਾਂ ਅੱਜ ਹੀ ਥੋੜਾ ਚਿਰ ਪ੍ਰਭੂ ਵਿਸਰਿਆ ਹੈ ਤੇ ਮੈਂ ਦੁਖੀ ਹਾਂ, ਜਿਨ੍ਹਾਂ ਕਦੇ ਭੀ ਉਸ