Back ArrowLogo
Info
Profile

ਨੂੰ ਯਾਦ ਨਹੀਂ ਕੀਤਾ ਉਹਨਾਂ ਦੀ ਤਾਂ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ) ।੩੦।

ਸਾਹੁਰੈ ਢੋਈ ਨ ਲਹੈ ਪੇਈਐ ਨਾਹੀ ਥਾਉ॥

ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥੩੧॥

ਪਦ ਅਰਥ: ਸਾਹੁਰੇ-ਸਹੁਰੇ ਘਰ, ਪਰਲੋਕ ਵਿਚ, ਪ੍ਰਭੂ ਦੀ ਹਜੂਰੀ ਵਿਚ । ਢੋਈ-ਆਸਰਾ, ਥਾਂ । ਪੇਈਐ-ਪੇਕੋ ਘਰ, ਇਸ ਲੋਕ ਵਿਚ। ਪਿਰੁ-ਖਸਮ, ਪ੍ਰਭੂ ! ਵਾਤੜੀ-ਮਾੜੀ ਜਿਹੀ ਭੀ ਵਾਤ । ਧਨ-ਇਸਤ੍ਰੀ ।

ਅਰਥ: ਜਿਸ ਇਸਤ੍ਰੀ ਦੀ ਮਾੜੀ ਜਿਹੀ ਭੀ ਵਾਤ ਪਤੀ ਨਹੀਂ ਪੁਛਦਾ, ਉਹ ਆਪਣਾ ਨਾਮ ਬੇਸ਼ਕ ਸੁਹਾਗਣ ਤੱਖੀ ਰੱਖੋ, ਪਰ ਉਸ ਨੂੰ ਨਾ ਸਹੁਰੇ ਘਰ ਤੇ ਨਾ ਹੀ ਪੇਕੇ ਘਰ ਕੋਈ ਥਾਂ, ਕੋਈ ਆਸਰਾ ਮਿਲਦਾ ਹੈ (ਭਾਵ, ਪ੍ਰਭੂ ਦੀ ਯਾਦ ਤੋਂ ਖੁੰਝੇ ਹੋਏ ਜੀਵ ਲੋਕ ਪਰਲੋਕ ਦੋਹੀਂ ਥਾਈਂ ਖੁਆਰ ਹੁੰਦੇ ਹਨ, ਬਾਹਰੋਂ ਬੰਦਗੀ ਵਾਲਾ ਵੇਸ ਸਹਾਇਤਾ ਨਹੀਂ ਕਰ ਸਕਦਾ) ।੩੧।

ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥

ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥੩੨॥

ਨੋਟ: ਇਹ ਸਲੋਕ ਗੁਰੂ ਨਾਨਕ ਦੇਵ ਜੀ ਦਾ ਹੈ, 'ਵਾਰ ਮਾਰੂ ਮ: ੩' ਦੀ ਛੇਵੀਂ ਪਉੜੀ ਵਿਚ ਭੀ ਇਹ ਸਨੇਕ ਦਰਜ ਹੈ, ਕਈ ਲਫ਼ਜ਼ਾਂ ਦਾ ਫ਼ਰਕ ਹੈ, ਓਥੇ ਇਹ ਸਲੋਕ ਇਉਂ ਹੈ—

ਮ.੧।।

ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥

ਨਾਨਕ ਧੰਨੁ ਸੁਹਾਗਣੀ ਜੋ ਤਾਵਹਿ ਵੇਪਰਵਾਹ ॥੨॥੬॥

ਫ਼ਰੀਦ ਜੀ ਨੇ ਸਲੋਕ ਨੰ: ੩੧ ਵਿਚ ਦੱਸਿਆ ਹੈ ਕਿ ਜੇ ਖਸਮ ਕਦੇ ਖ਼ਬਰ ਹੀ ਨਾ ਪੁੱਛੇ ਤਾਂ ਨਿਰਾ ਨਾਮ ਹੀ'ਸੋਹਾਗਣ' ਰੱਖ ਲੈਣਾ ਕਿਸੇ ਕੰਮ ਨਹੀਂ । ਗੁਰ ਨਾਨਕ ਦੇਵ 'ਜੀ ਨੇ 'ਸੋਹਾਗਣ' ਦਾ ਅਸਲ ਲੱਛਣ ਭੀ ਇਸ ਸਲੋਕ ਵਿਚ ਦੱਸ ਕੇ ਫ਼ਰੀਦ ਜੀ ਦੇ ਸਲੋਕ ਦੀ ਹੋਰ ਵਿਆਖਿਆ ਕਰ ਦਿਤੀ ਹੈ।

ਪਦ ਅਰਥ: ਅਗੰਮੁ-ਪਹੁੰਚ ਤੋਂ ਪਰੇ। ਅਥਾਹੁ-ਡੂੰਘਾ, ਅਗਾਧ । ਬੇਪਰਵਾਹ ਭਾਵੈ-ਬੇ-ਪਰਵਾਹ ਨੂੰ ਪਿਆਰੀ ਲੱਗਦੀ ਹੈ।

55 / 116
Previous
Next