Back ArrowLogo
Info
Profile

ਅਰਥ: ਹੇ ਨਾਨਕ! ਖਸਮ-ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਤੇ ਬਹੁਤ ਡੂੰਘਾ ਹੇ (ਭਾਵ, ਉਹ ਇਤਨਾ ਜਿਗਰੇ ਵਾਲਾ ਹੈ ਕਿ ਕੁੱਲੜਾਂ ਉਤੇ ਭੀ ਗੁੱਸੇ ਨਹੀਂ ਹੁੰਦਾ; ਪਰ) ਸੋਹਾਗਣ (ਜੀਵ-ਇਸਤ੍ਰੀ) ਉਹੀ ਹੈ ਜੋ ਉਸ ਬੇਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਜੋ ਇਸ ਲੋਕ ਤੇ ਪਰਲੋਕ ਵਿਚ ਉਸ ਖਸਮ ਦੀ ਬਣ ਕੇ ਰਹਿੰਦੀ ਹੈ ।੩੨।

ਨਾਤੀ ਧੋਤੀ ਸੰਬਹੀ ਸੁਤੀ ਆਇ. ਨਚਿੰਦੁ ॥

ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥੩੩॥

ਪਦ ਅਰਥ: ਸੰਬਹੀ-ਸਜੀ ਹੋਈ, ਬੀ ਹੋਈ। ਨਚਿੰਦੁ-ਬੇ-ਫ਼ਿਕਰ । ਬੇੜੀ-ਵੇੜ੍ਹੀ ਹੋਈ, ਲਿਬੜੀ ਹੋਈ । ਕਥੂਰੀ ਕਸਤੂਰੀ ਗੰਧੁ ਸੁਗੰਧੀ, ਖੁਸ਼ਬੋ।

ਅਰਥ: (ਜੋ ਜੀਵ-ਇਸਤ੍ਰੀ) ਟ੍ਰਾ ਧੋ ਕੇ (ਪਤੀ ਮਿਲਣ ਦੀ ਆਸ ਵਿਚ) ਤਿਆਰ ਹੋ ਬੈਠੀ, (ਪਰ ਫਿਰ) ਬੇ-ਫ਼ਿਕਰ ਹੋ ਕੇ ਸੋ ਗਈ, ਹੇ ਫ਼ਰੀਦ। ਉਸ ਦੀ ਕਸਤੂਰੀ ਵਾਲੀ ਸੁਗੰਧੀ ਤਾਂ ਉੱਡ ਗਈ, ਉਹ ਪਿੰਡ ਦੀ (ਥੋਂ ਨਾਲ) ਭਰੀ ਰਹਿ ਗਈ (ਭਾਵ, ਜੇ ਬਾਹਰਲੇ ਧਾਰਮਿਕ ਸਾਧਨ ਕਰ ਲਏ, ਪਰ ਸਿਮਰਨ ਤੋਂ ਖੁੰਝੇ ਰਹੇ ਤਾਂ ਭਲੇ ਗੁਣ ਸਭ ਦੂਰ ਹੋ ਜਾਂਦੇ ਹਨ ਤੇ ਪੱਲੇ ਅਉਗਣ ਹੀ ਰਹਿ ਜਾਂਦੇ उरु) । ३३।

ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ॥

ਫਰੀਦਾ ਕਿਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥੩੪॥

ਪਦ ਅਰਥ: ਸਹੁ-ਖਸਮ। ਇਹ ਪ੍ਰੀਤਿ-ਖਸਮ ਦਾ ਪਿਆਰ । (ਨੋਟ- ਲਫ਼ਜ਼ 'ਸਹੁ' ਅਤੇ 'ਸਹ' ਦੇ 'ਜੋੜ', 'ਉੱਚਾਰਨ' ਅਤੇ 'ਅਰਥ' ਦੇ ਫਰਕ ਨੂੰ ਪਾਠਕ ਜਨ ਧਿਆਨ ਨਾਲ ਵੱਖ ਲੈਣ) । ਕਿਤੀ-ਕਿਤਨੇ ਹੀ।

ਅਰਥ: ਜੇ ਖਸਮ (ਪ੍ਰਭੂ) ਨਾਲ ਮੇਰੀ ਪ੍ਰੀਤ ਨਾ ਟੁੱਟੇ ਤਾਂ ਮੈਨੂੰ ਜੁਆਨੀ ਦੋ (ਗੁਜ਼ਰ) ਜਾਣ ਦਾ ਡਰ ਨਹੀਂ ਹੈ । ਹੇ ਫਰੀਦ! (ਪ੍ਰਭੂ ਦੀ) ਪ੍ਰੀਤ ਤੋਂ ਸੱਖਣੇ ਕਿਤਨੇ ਹੀ ਜੋਬਨ ਕੁਮਲਾ ਕੇ ਸੁਕ ਗਏ ਹਨ (ਭਾਵ, ਜੇ ਪ੍ਰਭੂ-ਚਰਨਾਂ ਨਾਲ ਪਿਆਰ ਨਹੀਂ ਬਣਿਆ ਤਾਂ ਮਨੁੱਖਾ ਜੀਵਨ ਦਾ ਜੋਬਨ ਵਿਅਰਥ ਹੀ ਗਿਆ) । ३৪।

ਫਰੀਦਾ ਚਿੰਤ ਖਟੋਲਾ, ਵਾਣੁ ਦੁਖੁ ਬਿਰਹਿ ਵਿਛਾਵਣੁ ਲੇਹੁ ॥

ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥੩੫॥

ਪਦ ਅਰਥ : ਚਿੰਤ-ਚਿੰਤਾ । ਟੋਲਾ-ਨਿੱਕੀ ਜਿਹੀ ਖਾਟ, ਨਿੱਕੀ ਜਿਹੀ ਮੰਜੀ । ਬਿਰਹਾ-ਵਿਛੋੜਾ । ਬਿਰਹਿ-ਵਿਛੜੇ ਵਿਚ (ਤੜਪਣਾ) ।ਵਿਛਾਵਣੁ ਤੁਲਾਈ । ਸਾਹਿਬ-ਹੇ ਸਾਹਿਬ! ਅਰਥ: ਹੇ ਫਰੀਦ! (ਪ੍ਰਭੂ ਦੀ ਸਾਦ ਭੁਲਾ ਕ) ਚਿਤਾ (ਅਸਾਡੀ) ਨਿਕੀ ਜਿਹੀ ਮੰਜੀ (ਬਣੀ ਹੋਈ ਹੈ), ਦੁੱਖ (ਉਸ ਮੰਜੇ ਦਾ) ਵਾਣ ਹੈ ਅਤੇ ਵਿਛੋੜੇ ਦੇ ਕਾਰਨ (ਦੁੱਖ ਹੀ) ਤੁਲਾਈ ਤੇ ਲੇਫ ਹੈ। ਹੋ ਸੱਚੇ ਮਾਲਕ। ਵੇਖ, (ਤੈਥੋਂ ਵਿੱਛੜ ਕੇ) ਇਹ ਹੈ ਅਸਾਡਾ ਜੀਊਣ (ਦਾ ਹਲ) ।੩੫।

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥

ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਣੁ ॥੩੬॥

ਪਦ ਅਰਥ: ਬਿਰਹਾ-ਵਿਛੋੜਾ। ਆਖੀਐ-ਆਖਿਆ ਜਾਂਦਾ ਹੈ। ਸੁਲਤਾਨੁ-ਰਾਜਾ ॥ ਜਿਤੁ ਤਨਿ ਜਿਸ ਤਨ ਵਿਚ । ਬਿਰਹੁ-ਵਿਛੋੜਾ, ਵਿਛੋੜੇ ਦਾ ਸੱਲ । ਮਸਾਣੁ-ਮੁਰਦੇ ਸਾੜਨ ਦੇ ਥਾਂ ।

ਅਰਥ: ਹਰ ਕੋਈ ਆਖਦਾ ਹੈ (ਹਾਇ !) ਵਿਛੋੜਾ (ਹਾਇ !) ਵਿਛੋੜਾ (ਬੁਰਾ), ਪਰ ਹੋ ਵਿਛੋੜੇ । ਤੂੰ ਪਾਤਸ਼ਾਹ ਹੈਂ (ਭਾਵ, ਤੈਨੂੰ ਮੈਂ ਸਲਾਮ ਕਰਦਾ ਹਾਂ, ਕਿਉਂਕਿ), ਹੇ ਫ਼ਰੀਦ। ਜਿਸ ਸਰੀਰ ਵਿਚ ਵਿਛੋੜੇ ਦਾ ਥੱਲ ਨਹੀਂ ਹੁੰਦਾ (ਭਾਵ, ਜਿਸ ਮਨੁੱਖ ਨੂੰ ਕਦੇ ਇਹ ਚੋਭ ਨਹੀਂ ਵੱਜੀ ਕਿ ਮੈਂ ਪ੍ਰਭੂ ਤੋਂ ਵਿਛੜਿਆ ਹੋਇਆ ਹਾਂ) ਉਸ ਸਰੀਰ ਨੂੰ ਮਸਾਣ ਸਮਝੋ (ਭਾਵ, ਉਸ ਸਰੀਰ ਵਿਚ ਰਹਿਣ ਵਾਲੀ ਰੂਹ ਵਿਕਾਰਾਂ ਵਿਚ ਸੜ ਰਹੀ ਹੈ) ।੩੬।

ਸਲੋਕ ਨੰ: ੩੭ ਤੋਂ ੬੫ ਤਕ-

ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ ॥

ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥੩੭॥

ਪਦ ਅਰਥ: ਏ--ਇਹ ਦੁਨੀਆ ਦੇ ਪਦਾਰਥ । ਵਿਸੁ-ਜ਼ਹਿਰ । ਖੰਡ ਲਿਵਾੜਾ-ਖੰਡ ਨਾਲ ਗਲੇਫ਼ ਕੇ ।ਇਕਿ ਕਈ ਜੀਵ ।ਰਾਹੇਦੇ-ਬੀਜਦੇ ।ਰਹਿ

56 / 116
Previous
Next