

ਗਏ-ਥੱਕ ਗਏ, ਮੁੱਕ ਗਏ, ਮਰ ਗਏ ।ਰਾਧੀ-ਬੀਜੀ ਹੋਈ । ਉਜਾੜਿ-ਉਜਾੜ ਕੇ, ਨਿਖਸਮੀ ਛੱਡ ਕੇ।
[ਨੋਟ: ਲਫ਼ਜ਼ ਵਿਸੁ ਅਤੇ 'ਖੰਡ' ਸਦਾ ( ) ਅੰਤ ਹਨ, ਵੇਖੋ "ਜਿੰਦੁ" ਸਲੋਕ ਨੰ: ੪੭ ਅਤੇ ਸਲੋਕ ਨੰ: ੨੦-"ਫਰੀਦਾ ਸਕਰ ਖੰਡ ਨਿਵਾਤ ਗੁੜ", "ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ"-ਮਾਰੂ ਮ: ੧]
ਅਰਥ: ਹੇ ਫ਼ਰੀਦ ! ਇਹ ਦੁਨੀਆ ਦੇ ਪਦਾਰਥ (ਮਾਨੋ) ਜ਼ਹਿਰ ਭਰੀਆਂ ਗੰਦਲਾਂ ਹਨ, ਜੋ ਖੰਡ ਨਾਲ ਗਲੇਛ ਰੱਖੀਆਂ ਹਨ, ਇਹਨਾਂ ਗੋਦਲਾਂ ਨੂੰ ਕਈ ਬੀਜਦੇ ਹੀ ਮਰ ਗਏ ਤੇ ਕਈ ਬੀਜੀਆਂ ਨੂੰ (ਵਿਚੋ ਹੀ) ਛੱਡ ਗਏ ।੩੭।
ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥
ਲੇਖਾ ਰਬੁ ਮੰਗੇਸੀਆ ਤੂੰ ਆਹੋਂ ਕੋਰੇ ਕੰਮਿ ॥੩੮॥
ਪਦ ਅਰਥ: ਹੰਢਿ ਕੈ-ਡੇ ਕੇ, ਭਟਕ ਕੇ, ਦੌੜ ਭੱਜ ਕੇ । ਸੰਮਿ-ਸੋ ਕੇ । ਮੰਗੋਸੀਆ-ਮੰਗੇਗਾ । ਆ-ਆਇਆ ਮੈਂ । ਕੋਰੇ ਕੰਮਿ-ਕਿਸ ਕੰਮ ਲਈ (ਅੱਖਰ 'ਰ' ਦੇ ਹੇਠ ਅੱਧਾ 'ਹ' ਹੈ) ।
ਅਰਥ: ਹੇ ਫ਼ਰੀਦ। (ਇਹਨਾਂ 'ਵਿਸੁ-ਗੰਦਲਾਂ" ਲਈ, ਦੁਨੀਆ ਦੇ ਇਹਨਾਂ ਪਦਾਰਥਾਂ ਲਈ) ਚਾਰ (ਪਹਿਰ ਦਿਨ) ਨੂੰ ਦੌੜ ਭੱਜ ਕੇ ਵਿਅਰਥ ਗੁਜ਼ਾਰ ਦਿਤਾ ਹੈ ਤੇ ਚਾਰ (ਪਹਿਰ ਰਾਤ) ਸੌਂ ਕੇ ਗੰਵਾ ਦਿੱਤੀ ਹੈ, ਪਰਮਾਤਮਾ ਹਿਸਾਬ ਮੰਗੇਗਾ ਕਿ (ਜਗਤ ਵਿਚ) ਤੂੰ ਕਿਸ ਕੰਮ ਅਇਆ ਸੈਂ। ੩੮।
ਫਰੀਦਾ ਦਰਿ ਦਰਵਾਜੇ ਜਾਇ ਕੈ ਕਿਉ ਡਿਠੋ ਘੜੀਆਲੁ ॥
ਏਹੁ ਨਿਦੋਸਾ ਮਾਰੀਐ ਹਮ ਦੋਸਾ ਦਾ ਕਿਆ ਹਾਲੁ ॥੩੯॥
ਪਦ ਅਰਥ: ਦਰਿ ਦਰ ਤੇ, ਬੂਹੇ ਤੇ । ਦਰਵਾਜੇ ਦਰਵਾਜ਼ੇ ਤੇ । ਜਾਇ ਕੈ-ਜਾ ਕੇ। ਕਿਉ-ਕੀ ? ਨਿਦੋਸਾ-ਬੇ-ਦੋਸ਼ਾ । ਮਾਰੀਐ ਮਾਰ ਖਾਂਦਾ ਹੈ।
ਅਰਥ: ਹੇ ਫਰੀਦ! ਕੀ (ਕਿਸੇ) ਬੂਹੇ ਤੇ, (ਕਿਸੇ) ਦਰਵਾਜ਼ੇ ਤੇ ਜਾ ਕੇ (ਕਦੇ) ਘੜਿਆਲ (ਵੱਜਦਾ) ਵੇਖਿਆ ਈ ? ਇਹ (ਘੜਿਆਲ) ਬੇ-ਦੋਸ਼ਾ (ਹੀ) ਮਾਰ ਖਾਂਦਾ ਹੈ, (ਭਲਾ) ਅਸਾਡਾ ਦੋਸ਼ੀਆਂ ਦਾ ਕੀ ਹਾਲ ਨੂੰ ।੩੯।
ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ॥
ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ ॥੪0॥