

ਪਦ ਅਰਥ: ਘੜੀਏ ਘੜੀਏ-ਘੜੀ ਘੜੀ ਪਿਛੋਂ। ਪਹਰੀ-ਹਰੋਕ ਪਹਿਰ ਮਗਰੋਂ । ਸਜਾਇ-ਦੰਡ, ਕੁੱਟ। ਹੇੜਾ-ਸਰੀਰ । ਜਿਉ ਵਾਂਗ। ਰੈਣਿ-(ਜ਼ਿੰਦਗੀ ਦੀ) ਰਾਤ । ਵਿਹਾਇ-ਗੁਜ਼ਰਦੀ ਹੈ, ਬੀਤਦੀ ਹੈ ।
ਅਰਥ: (ਘੜਿਆਲ ਨੂੰ) ਹਰੇਕ ਘੜੀ ਪਿਛੋਂ ਮਾਰ ਪੈਂਦੀ ਹੈ; ਹਰੇਕ ਪਹਿਰ ਮਗਰੋਂ (ਇਹ) ਕੁੱਟ ਖਾਂਦਾ ਹੈ । ਘੜਿਆਲ ਵਾਂਗ ਹੀ ਹੋ ਉਹ ਸਰੀਰ (ਜਿਸ ਨੇ 'ਵਿਸੁ ਗੰਦਲਾਂ' ਦੀ ਖ਼ਾਤਰ ਹੀ ਉਮਰ ਗੁਜ਼ਾਰ ਦਿੱਤੀ ਹੈ); ਉਸ ਦੀ (ਜ਼ਿੰਦਗੀ ਰੂਪ) ਰਾਤ ਦੁੱਖ ਵਿਚ ਹੀ ਬੀਤਦੀ ਹੈ ।।੪0।।
ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ।।
ਜੇ ਸਉ ਵਰਿਆ ਜੀਵਣਾ ਭੀ ਤਨੁ ਹੋਸੀ ਖੇਹ ॥੪੧॥
ਪਦ ਅਰਥ: ਦੇਹ-ਸਰੀਰ । ਖੇਹ-ਸੁਆਰ, ਮਿੱਟੀ ।ਹੋਸੀ ਹੋ ਜਾਏਗਾ ।
ਅਰਥ: ("ਵਿਸੁ ਗੰਦਲਾਂ" ਪਿਛੇ ਦੌੜ ਦੌੜ ਕੇ ਹੀ) ਸ਼ੇਖ ਫ਼ਰੀਦ (ਹੁਣ) ਬੁੱਢਾ ਹੋ ਗਿਆ ਹੈ, ਸਰੀਰ ਕੰਬਣ ਲੱਗ ਪਿਆ ਹੈ; ਜੇ ਸੌ ਵਰ੍ਹੇ ਭੀ ਜੀਉਣਾ ਮਿਲ ਜਾਏ ਤਾਂ ਭੀ (ਅੰਤ ਨੂੰ) ਸਰੀਰ ਮਿੱਟੀ ਹੋ ਜਾਏਗਾ (ਤੇ ਇਹਨਾਂ 'ਵਿਸੁ ਗੰਦਲਾਂ' ਤੋਂ ਸਾਥ ਟੁਟ ਜਾਏਗਾ) ॥੪੧॥
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ।।
ਜੇ ਤੂੰ ਏਵੈ ਰਖਸੀ ਜੀਉ ਸਰੀਰਹੁ ਲੇਹੁ ॥੪੨॥
ਪਦ ਅਰਥ: ਬਾਰਿ-ਬੂਹੇ ਤੇ । ਬਾਰਿ ਪਰਾਇਐ ਪਰਾਏ ਬੂਹੇ ਤੇ । ਬੋਸਣਾ-ਬੈਠਣਾ । ਸਾਂਈਹੋ ਸਾਈਂ ! ਏਵੈ-ਏਸੇ ਤਰ੍ਹਾਂ, ਭਾਵ, ਦੂਜਿਆਂ ਦੇ ਬੂਹੇ ਤੇ । ਸਰੀਰਹੁ-ਸਰੀਰ ਵਿਚੋਂ । ਜੀਉ-ਜਿੰਦ ।
ਅਰਥ: ਹੇ ਫਰੀਦ! (ਆਖ-) "ਹੇ ਸਾਈਂ! (ਇਹਨਾਂ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਮੈਨੂੰ ਪਰਾਏ ਬੂਹੇ ਤੇ ਬੈਠਣ ਨਾ ਦੇਈਂ, ਪਰ ਜੇ ਤੂੰ ਏਸੇ ਤਰ੍ਹਾਂ ਰੱਖਣਾ ਹੈ (ਭਾਵ, ਜੋ ਤੂੰ ਮੈਨੂੰ ਦੂਜਿਆਂ ਦਾ ਮੁਥਾਜ ਬਣਾਣਾ ਹੈ) ਤਾਂ ਮੇਰੇ ਸਰੀਰ ਵਿਚੋਂ ਜਿੰਦ ਕੱਢ ਲੈ ॥੪੨।
ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈਸਰੁ ਲੋਹਾਰੁ ॥;
ਫਰੀਦਾ ਹਉ ਲੋੜੀ ਸਹੁ ਆਪਣ ਤੂ ਲੋੜਹਿ ਅੰਗਿਆਰ ॥੪੩॥