Back ArrowLogo
Info
Profile

ਪਦ ਅਰਥ: ਕੰਧਿ-ਕੰਧੇ ਤੇ, ਮੋਢੇ ਤੇ । ਸਿਰ-ਸਿਰ ਉਤੇ ।ਵਣਿ-ਵਣ ਵਿਚ, ਜੰਗਲ ਵਿਚ । ਕੇਸਰ-ਬਾਦਸ਼ਾਹ । ਹਉ-ਮੈਂ । ਸਹੁ-ਖਸਮ । ਲੋੜੀ-ਮੈਂ ਲੱਭਦਾ ਹਾਂ । ਅੰਗਿਆਰ-ਕੋਲੇ ।

ਨੋਟ: ਹੁਣ ਤਕ ਸਾਰੇ ਟੀਕਾਕਾਰ ਇਸ ਸਲੋਕ ਦੀ ਪਹਿਲੀ ਤੁਕ ਦੇ ਅਖੀਰਲੇ ਹਿੱਸੇ ਦਾ ਪਦ-ਛੇਦ ਇਉਂ ਕਰਦੇ ਚਲੇ ਆ ਰਹੇ ਹਨ"ਵਣਿ ਕੇ ਸਰੁ", ਅਤੇ ਇਸ ਦਾ ਅਰਥ ਕਰਦੇ ਹਨ ਵਣ ਦੇ ਸਿਰ ਉਤੋਂ; ਪਰ, ਇਹ ਪਦ- ਛੰਦ ਵੀ ਗਲਤ ਹੈ ਤੇ ਇਸ ਦਾ ਅਰਥ ਭੀ ਗ਼ਲਤ ਹੈ । ਸਲੋਕ ਦੀ ਪਹਿਲੀ ਤੁਕ ਵਿਚ ਆਏ ਲਫ਼ਜ਼ 'ਕੰਧ' ਤੇ 'ਸਿਰਿ' ਦਾ ਅਰਥ ਹੈ 'ਕੰਧੇ ਉਤੇ', 'ਸਿਰ ਉਤੇ', ਵਿਆਕਰਣ ਅਨੁਸਾਰ ਇਹ ਲਫ਼ਜ਼ "ਅਧਿਕਰਣ ਕਾਰਕ, ਇਕ-ਵਚਨ" ਹੈ । ਹੁਣ ਤਕ ਪਹਿਲਾਂ ਆ ਚੁਕੇ ਸਲੋਕਾਂ ਵਿਚ ਹੇਠ ਲਿਖੇ ਲਫ਼ਜ਼ ਭੀ ਵੇਖੋ:

ਸਲੋਕ   ਨੰ: ੧ ਕੇ ਗਲਿ-ਕਿਸ ਦੇ ਗਲ ਵਿਚ?

          ਨੰ: ੭ ਘਰਿ- ਘਰ ਵਿਚ ।

ਨੰ: ੧੩ ਚਿਤਿ-ਚਿੱਤ ਵਿਚ ।

ਨੰ: ੧੬ ਦਰਿ-ਦਰ ਉਤੇ ।

ਨੰ: ੧੮ ਤੁਟੈ ਛਪਰਿ-ਟੁਟੇ ਹੋਏ ਛਪਰ ਉਤੇ ।

ਨੰ: ੧੯ ਵਣਿ-ਵਣ ਵਿਚ।

ਨੰ: ੩੬ ਜਿਤੁ ਤਨਿ-ਜਿਸ ਸਰੀਰ ਵਿਚ।

ਨੰ: ੩੯ ਦਰਿ-ਦਰ ਉਤੇ ।

ਨੰ: ੪੨ ਬਾਰ-ਬਾਰ ਉਤੇ, ਬੂਹੇ ਉਤੇ ।

ਪਰ, 'ਵਣਿ ਕੇ ਸਰੁ' ਵਿਚ ਲਫ਼ਜ਼ 'ਸਰੁ' ਦਾ ਜੋੜ ਉਪਰ-ਦਿਤੇ ਲਫ਼ਜ਼ਾਂ ਵਾਂਗ ਨਹੀਂ ਹੈ, ਇਸ ਦੇ ਅਖ਼ੀਰ ਵਿਚ (f) ਦੇ ਥਾਂ ( ) ਹੈ, ਜਿਵੇਂ ਏਸੇ ਹੀ ਸਲੋਕ ਵਿਚ ਲਫ਼ਜ਼ 'ਲੋਹਾਰੁ' ਅਤੇ 'ਬਹੁ' ਹਨ । ਲਫ਼ਜ਼ 'ਲੋਹਾਰੂ' ਦਾ ਅਰਥ 'ਲੋਹਾਰ ਵਿਚ' ਜਾਂ 'ਲੋਹਾਰ ਉਤੇ ਨਹੀਂ ਹੋ ਸਕਦਾ, 'ਸਹੁ' ਦਾ ਅਰਥ 'ਸਹੁ' ਵਿਚ' ਜਾਂ 'ਸਹੁ ਉਤੇ ਨਹੀਂ ਹੋ ਸਕਦਾ, ਇਸੇ ਤਰ੍ਹਾਂ 'ਸਰੁ' ਦਾ ਅਰਥ 'ਸਿਰ ਉਤੇ' ਨਹੀਂ ਹੋ ਸਕਦਾ । ਇਸੇ ਸਲੋਕ ਵਿਚ ਲਫ਼ਜ਼ 'ਸਿਰਿ' ਅਤੇ 'ਸਰੁ' ਹਨ, ਦੋਹਾਂ ਦੇ ਜੋੜ ਸਾਫ਼ ਵੱਖੋ ਵੱਖ ਦਿਸ ਰਹੇ ਹਨ, ਅਰਬ ਦੋਹਾਂ ਦਾ ਇਕੋ ਨਹੀਂ ਹੋ ਸਕਦਾ ।

ਜਿਵੇਂ ਲਫ਼ਜ਼ 'ਕੰਧਿ' ਤੇ 'ਸਿਰਿ' ਨੂੰ ਕਿਸੇ ਸੰਬੰਧਕ ਦੀ ਲੋੜ ਨਹੀਂ, ਅਖੀਰਲੀ (f) ਨਾਲ ਹੀ ਇਹਨਾਂ ਦਾ ਅਰਥ ਹੈ 'ਕੰਧੇ ਉਤੇ, 'ਸਿਰ ਉਤੇ’, ਇਸੇ ਤਰ੍ਹਾਂ

59 / 116
Previous
Next