

ਪਦ ਅਰਥ: ਅਗਲਾ-ਬਹੁਤ । ਲੋਣ-ਲੂਣ । ਅਗੈ-ਪਰਲੋਕ ਵਿਚ। ਸਿੰਞਾਪਸਨਿ-ਪਛਾਣੇ ਜਾਣਗੇ । (ਅੱਖਰ 'ਨਿ' ਦੇ ਅੰਤ ਵਿਚ ਅੱਧਾ ਅੱਖਰ 'ਹ' ਹੈ) । ਖਾਸੀ-ਖਾਏਗਾ ।
ਅਰਥ: ਹੇ ਫਰੀਦ! ਕਈ ਬੰਦਿਆਂ ਪਾਸ ਆਟਾ ਬਹੁਤ ਹੈ, 'ਵਿਸੁ ਗੋਦਲਾਂ ਬਹੁਤ ਹਨ, ਦੁਨੀਆ ਦੇ ਪਦਾਰਥ ਬਹੁਤ ਹਨ) ਇਕਨਾਂ ਪਾਸ (ਇਤਨਾ ਭੀ) ਨਹੀਂ ਜਿਤਨਾ (ਆਟੇ ਵਿਚ) ਲੂਣ (ਪਾਈਦਾ) ਹੈ, (ਮਨੁੱਖੀ ਜੀਵਨ ਦੀ ਸਫ਼ਲਤਾ ਦਾ ਮਾਪ ਇਹ 'ਵਿਸੁ ਗੰਦਲ' ਨਹੀਂ), ਅੱਗੇ ਜਾ ਕੇ (ਅਮਲਾਂ ਉੱਤੇ) ਪਛਾਣ ਹੋਵੇਗੀ ਕਿ ਮਾਰ ਕਿਸ ਨੂੰ ਪੈਦੀ ਹੈ ।੪੪।
ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ ॥
ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ ॥੪੫॥
ਪਦ ਅਰਥ : ਪਾਸਿ-ਕੋਲ (ਜਿਨ੍ਹਾਂ ਦੇ) । ਦਮਾਮੇ-ਧੋਸੇ । ਛਤੂ-ਛੱਤਰ । ਸਿਰਿ-ਸਿਰ ਉਤੇ (ਵੇਖੋ ਸਲੋਕ ਨੰ: ੪੩)। ਭੇਰੀ-ਤੂਤੀਆਂ। ਸਡ-ਸੱਦ । ਰਡ-ਇਕ 'ਛੰਦ' ਦਾ ਨਾਮ ਹੈ ਜੋ ਉਸਤਤੀ ਵਾਸਤੇ ਵਰਤਿਆ ਜਾਂਦਾ ਹੈ (ਵੇਖੋ, ਸਵਈਏ ਮਹਲੇ ਚਉਥੇ ਕੇ, ਡੱਟ ਨਲ੍ਹ, ਛੰਦ ਨੰ: ॥੧॥੫॥੩ ॥੮॥੧੨॥ ਜੀਰਾਣ-ਮਸਾਣ । ਅਤੀਮਾ-ਯਤੀਮ, ਮਹਿੱਟਰ । ਗਡ ਥੀਏ-ਰਲ ਗਏ ।
ਅਰਥ: ਇਹਨਾਂ 'ਵਿਸੁ ਗੰਦਲਾਂ ਦਾ ਕੀ ਮਾਣ ? (ਜਿਨ੍ਹਾਂ ਲੋਕਾਂ ਦੇ) ਪਾਸ ਧੋਸੇ (ਵੱਜਦੇ ਸਨ), ਸਿਰ ਉੱਤੇ ਛੱਤਰ (ਝਲਦੇ ਸਨ), ਤੂਤੀਆਂ (ਵੱਜਦੀਆਂ ਸਨ), ਉਸਤਤੀ ਦੇ ਛੰਦ ਗਾਵੇਂ ਜਾਂਦੇ ਸਨ, ਉਹ ਭੀ ਆਖ਼ਰ ਮਸਾਣਾਂ ਵਿਚ ਜਾ ਸੁੱਤੇ ਤੇ ਯਤੀਮਾਂ ਨਾਲ ਜਾ ਰਲੇ (ਭਾਵ, ਸਤੀਮਾਂ ਵਰਗੇ ਹੀ ਹੋ ਗਏ) ।੪੫।
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ ।।
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ ॥੪੬॥
ਪਦ ਅਰਥ: ਮੰਡਪ-ਸ਼ਾਮਿਆਨੇ। ਮਾੜੀਆ-ਚੁਬਾਰਿਆਂ ਵਾਲੇ ਮਹਲ । ਕੂੜਾ-ਸੰਗ ਨਾ ਨਿਭਣ ਵਲਾ । ਗੋਰੀ-ਕਬਰਾਂ ਵਿਚ
ਅਰਥ: ਹੇ ਫ਼ਰੀਦ ! (ਵਿਸੂ ਹੀਦਲਾਂ ਦੇ ਵਪਾਰੀਆਂ ਵਲ ਤੱਕ) ਘਰ ਮਹਲ ਮਾੜੀਆਂ ਉਸਾਰਨ ਵਾਲੇ ਭੀ (ਇਹਨਾਂ ਨੂੰ ਛੱਡ ਕੇ) ਚਲੇ ਗਏ, ਉਹ ਹੀ ਸੌਦਾ ਕੀਤੋਨੇ ਜੋ ਨਾਲ ਨਾ ਨਿਭਿਆ ਤੇ (ਅੰਤ) ਕਬਰਾਂ ਜਾ ਪਏ ।੪੬।