

ਫਰੀਦਾ ਖਿੰਥੜਿ ਮੇਖਾ ਅਗਨੀਆ ਜਿੰਦੁ ਨ ਕਾਈ ਮੇਖ ॥
ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ॥੪੭॥
ਪਦ ਅਰਥ : ਖਿੰਥੜਿ-ਗੰਦੜੀ । ਮੋਖਾ-ਟਾਂਕੇ, ਤੋਪੇ । ਅਗਲੀਆ- ਬਹੁਤ (ਵੇਖੋ ਸਲੋਕ ਨੰ: 88, 'ਅਗਲਾ) । ਜਿੰਦੂ-ਇਹ ਲਫ਼ਜ਼ ਸਦਾ( _ ) ਅੰਤ ਹੁੰਦਾ ਹੈ, ਵੇਖੋ "ਗੁਰਬਾਣੀ ਵਿਆਕਰਣ" । ਮਸਾਇਕ-(ਲਫ਼ਜ਼ 'ਸ਼ੇਖ' ਦਾ ਬਰੂੰ- ਵਚਨ) ਕਈ ਸ਼ੇਖ਼ ।
ਅਰਥ: ਹੇ ਫਰੀਦ! (ਇਹ 'ਵਿਸੂ ਗੰਦਲਾਂ' ਤਾਂ ਕਿਤੇ ਰਹੀਆਂ, ਇਸ ਆਪਣੀ ਜਿੰਦ ਦੀ ਵੀ ਕੋਈ ਪਾਇਆ ਨਹੀਂ, ਇਸ ਨਾਲੋਂ ਤਾਂ ਨਕਾਰੀ ਗੋਦੜੀ ਦਾ ਹੀ ਵਧੀਕ ਇਤਬਾਰ ਹੋ ਸਕਦਾ ਹੈ, ਕਿਉਂਕਿ) ਗੋਦੜੀ ਨੂੰ ਕਈ ਟਾਂਕੇ ਲੱਗੇ ਹੋਏ ਹਨ, ਪਰ ਜਿੰਦ ਨੂੰ ਇਕ ਵੀ ਟਾਂਕਾ ਨਹੀਂ (ਕੀ ਪਤਾ, ਕਿਹੜੇ ਵੇਲੇ ਸਰੀਰ ਨਾਲੋਂ ਵੱਖ ਹੋ ਜਾਏ ?) ਵੱਡੇ ਵੱਡੇ ਅਖਵਾਉਣ ਵਾਲੇ ਸ਼ੇਖ਼ ਆਦਿਕ ਸਭ ਆਪੋ ਆਪਣੀ ਵਾਰੀ ਏਥੋਂ ਤੁਰ ਗਏ ।੪੭
ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ ॥
ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ॥੪੮॥
ਪਦ ਅਰਥ: ਦੁਹੁ ਦੀਵੀ ਬਨੰਦਿਆ-ਅਜ ਇਹ ਦੋਵੇਂ ਦੀਵੇ ਜਗਦੇ ਹੀ ਸਨ, ਭਾਵ, ਇਹਨਾਂ ਦੋਹਾਂ ਅੱਖਾਂ ਦੇ ਸਾਹਮਣੇ ਹੈ । ਮਲਕੁ-(ਮੌਤ ਦਾ) ਫਰਿਸ਼ਤਾ। ਗੜੁ-ਕਿਲ੍ਹਾ (ਸਰੀਰ-ਰੂਪ) । ਘਟ-ਹਿਰਦਾ, ਅੰਤਹਕਰਣ । ਲੀਤਾ-ਲੈ ਲਿਆ, ਕਬਜ਼ਾ ਕਰ ਲਿਆ ।
ਅਰਥ: ਹੇ ਫ਼ਰੀਦ! ਇਹਨਾਂ ਓਹਾਂ ਅੱਖਾਂ ਦੇ ਸਾਹਮਣੇ (ਇਹਨਾਂ ਦੋਹਾਂ ਦੀਵਿਆਂ ਦੇ ਜਲਦਿਆਂ ਹੀ) ਮੌਤ ਦਾ ਫ਼ਰਿਸ਼ਤਾ (ਜਿਸ ਭੀ ਬੰਦੇ ਪਾਸ) ਆ ਬੈਠਾ ਉਸ ਨੇ ਉਸ ਦੇ ਸਰੀਰ-ਰੂਪ ਕਿਲ੍ਹੇ ਤੇ ਕਬਜ਼ਾ ਕਰ ਲਿਆ, ਅੰਤਹਕਰਣ ਲੁੱਟ ਲਿਆ (ਭਾਵ, ਜਿੰਦ ਕਾਬੂ ਕਰ ਲਈ) ਤੇ (ਇਹ ਅੱਖਾਂ ਦੇ) ਦੀਵੇ ਬੁਝਾ ਗਿਆ ।੪੮।
ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ ॥
ਕਮਾਦੈ ਅਰੁ ਕਾਗਦੇ ਕੁੰਨੇ ਕੋਇਲਿਆਹ ।
ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ ॥੪੯॥