

ਪਦ ਅਰਥ: ਜਿ-ਜੋ ਕੁਝ । ਥੀਆ-ਹੋਇਆ, ਵਾਪਰਿਆ, ਬੀਤੀ । ਸਿਰਿ-ਸਿਰ ਉਤੇ (ਵੇਖੋ ਸਲੋਕ ਨੰ: ੪੩)। ਕੁੰਨੇ-ਮਿੱਟੀ ਦੀ ਹਾਂਡੀ। ਸਜਾਇ-ਦੰਡ। ਤਿਨਾਹ-ਉਹਨਾਂ ਨੂੰ। ਅਮਲ-ਕੰਮ, ਕਰਤੂਤਾਂ ।
ਅਰਥ: ਹੇ ਫਰੀਦ! ਵੇਖ। ਜੋ ਹਾਨਤ ਕਪਾਹ ਦੀ ਹੁੰਦੀ ਹੈ (ਭਾਵ, ਵੇਲਣੇ ਵਿਚ ਵੇਲੀ ਜਾਂਦੀ ਹੈ), ਜੋ ਤਿਲਾਂ ਦੇ ਜਿਹ ਤੇ ਬੀਤਦੀ ਹੈ (ਕੋਹਲੂ ਵਿਚ ਪੀੜੇ ਜਾਂਦੇ ਹਨ), ਜੋ ਕਮਾਦ, ਕਾਗਜ਼, ਮਿੱਟੀ ਦੀ ਹਾਂਡੀ ਅਤੇ ਕੋਲਿਆਂ ਨਾਲ ਵਰਤਦੀ ਹੈ, ਇਹ ਸਜ਼ਾ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ (ਇਹਨਾਂ 'ਵਿਸੁ ਗੰਦਲਾਂ' ਦੀ ਖ਼ਾਤਰ) ਮੰਦੇ ਕੰਮ ਕਰਦੇ ਹਨ (ਭਾਵ, ਜਿਉਂ ਜਿਉਂ ਦੁਨਿਆਵੀ ਪਦਾਰਥਾਂ ਦੀ ਖ਼ਾਤਰ ਮੰਦੇ ਕੰਮ ਕਰਦੇ ਹਨ, ਤਿਉਂ ਤਿਉਂ 'ਬੜੇ ਦੁਖੀ ਹੁੰਦੇ ਹਨ) ।੪੯।
ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥੫੦॥
ਪਦ ਅਰਥ: ਕੰਨਿ-ਕੰਧੇ ਏ, ਮੋਢੇ ਤੇ । ਸੂਰੂ-ਕਾਲੀ ਖ਼ਫ਼ਨੀ । ਗਲਿ-ਗਲ ਵਿਚ । ਦਿਲਿ-ਦਿਲ ਵਿਚ ।
ਅਰਥ: ਹੇ ਫ਼ਰੀਦ ! (ਤੇਰੇ) ਮੋਢੇ ਤੇ ਮੁਸੱਲਾ ਹੈ, ਗਲ ਵਿਚ ਕਾਲੀ ਖ਼ਫ਼ਨੀ (ਪਾਈ ਹੋਈ ਹੈ), ਮੁੰਹ ਵਿਚ ਗੁੜ ਹੈ; (ਪਰ) ਦਿਲ ਵਿਚ ਕੈਂਚੀ ਹੈ, (ਭਾਵ, ਬਾਹਰ ਲੋਕਾਂ ਨੂੰ ਵਿਖਾਲਣ ਲਈ ਫ਼ਕੀਰੀ ਵੇਸ ਹੈ, ਮੂੰਹੋਂ ਭੀ ਲੋਕਾਂ ਨਾਲ ਮਿੱਠਾ ਬੋਲਦਾ ਹੈ, ਪਰ ਦਿਲੋਂ 'ਵਿਸੁ ਗੰਦਲਾਂ" ਦੀ ਤਰ੍ਹਾਂ ਖੋਟਾ ਹੈਂ) ਸੋ ਬਾਹਰ ਤਾਂ ਚਾਨਣ ਦਿਸ ਰਿਹਾ ਹੋ (ਪਰ) ਦਿਲ ਵਿਚ ਹਨੇਰੀ ਰਾਤ (ਵਾਪਰੀ ਹੋਈ) ਹੈ ।੫੦।
ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ॥
ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥੫੧॥
ਪਦ ਅਰਥ : ਰਤੀ-ਰਤਾ ਜਿਤਨੀ ਵੀ । ਰਤੁ-ਲਹੂ । [ਇਹ ਲਫ਼ਜ਼ 'ਇਸਤ੍ਰੀ ਲਿੰਗ' ਹੈ, ਪਰ ਇਸ ਦੇ ਅੰਤ ਵਿਚ (_) ਸਦਾ ਰਹਿੰਦਾ ਹੈ; ਇਸ ਵਰਗੇ ਹੋਰ ਲਫ਼ਜ਼, ਜੋ ਇਹਨਾਂ ਸਲੋਕਾਂ ਵਿਚ ਹੀ ਆਏ ਹਨ, ਇਹ ਹਨ-ਜਿੰਦੁ, ਖੰਡੂ, ਮੈਲੁ, ਲਜੁ, ਵਿਸੁ, ਖਾਕੁ] । ਰਤੇ ਰੰਗੇ ਹੋਏ । ਸਿਉ-ਨਾਲ । ਤਿਨ ਤਨਿ- ਉਹਨਾਂ ਦੇ ਤਨ ਵਿਚ ।
ਅਰਥ: ਹੇ ਫਰੀਦ। ਜੋ ਬੰਦੇ ਰੱਬ ਨਾਲ ਰੰਗੇ ਹੁੰਦੇ ਹਨ (ਭਾਵ, ਰੱਬ ਦੇ