Back ArrowLogo
Info
Profile

ਖਸਮ (ਪ੍ਰਭੂ) ਦੇ ਪਿਆਰ ਵਿਚ ਰੰਗੇ ਹੋਏ ਹਨ (ਉਹਨਾਂ ਦੇ) ਇਸ ਸਰੀਰ ਵਿਚ ਲਾਲਚ-ਰੂਪ ਲਹੂ ਨਹੀਂ ਹੁੰਦਾ ।

ਜੋ (ਪਰਮਾਤਮਾ ਦੇ) ਡਰ ਵਿਚ ਜੀਵੀਏ, ਤਾਂ ਸਰੀਰ (ਇਸ ਤਰ੍ਹਾਂ ਦਾ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ-ਰੂਪ ਰੱਤ ਨਿਕਲ ਜਾਂਦੀ ਹੈ । ਜਿਵੇਂ ਅੱਗ ਵਿਚ (ਪਾਇਆ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ; ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ ਰੂਪ ਮੇਲ ਨੂੰ ਕੱਟ ਦੇਂਦਾ ਹੈ । ਹੋ ਨਾਨਕ । ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਨਿਹੁੰ ਲਾ ਕੇ (ਉਸ ਦੇ ਨਿਹੁੰ ਵਿਚ) ਰੰਗੇ ਹੋਏ ਹਨ ।੫੨।

ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥

ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥੫੩॥

ਨੋਟ: ਸਲੋਕ ਨੰ: ੫੦ ਵਿਚ ਦੱਸੇ ਭੇਖੀ ਨੂੰ ਇਸ ਸਲੋਕ ਵਿਚ 'ਛੱਪੜ' ਵਰਗਾ ਦੱਸਿਆ ਹੈ, ਅਤੇ ਸਲੋਕ ੫੧ ਵਿਚ ਦੱਸੇ ਸੁਚੇ ਪਿਆਰ ਵਾਲੇ ਬੰਦੇ ਨੂੰ ਏਥੇ 'ਸਰਵਰੁ' ਆਖਿਆ ਹੈ।

ਪਦ ਅਰਥ : ਸਰਵਰੁ-ਸੋਹਣਾ ਤਲਾਬ; (ਸਰ-ਤਲਾਬ । ਵਰ-ਸ੍ਰੇਸ਼ਟ)। ਵਥੁ-(ਅਸਲ) ਚੀਜ਼ । ਛਪੜਿ ਢੁਢੇ-ਜੇ ਛਪੜ ਭਾਲੀਏ । ਚਿਕੜ-ਚਿੱਕੜ  ।

ਅਰਥ: ਹੇ ਫ਼ਰੀਦ ! ਉਹ ਸੋਹਣਾ ਤਲਾਬ ਲੱਭ, ਜਿਸ ਵਿਚੋਂ (ਅਸਲ) ਚੀਜ਼ ('ਨਾਮ'-ਰੂਪੀ ਮੋਤੀ) ਮਿਲ ਪਏ, ਛੱਪੜ ਭਾਲਿਆਂ ਕੁਝ ਨਹੀਂ ਮਿਲਦਾ, (ਉਥੇ ਤਾਂ) ਚਿੱਕੜ ਵਿਚ (ਰੀ) ਹੱਥ ਡੁੱਬਦਾ ਹੈ ।।੫੩ ।

ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ ॥

ਧਨ ਕੂਕੇਂਦੀ ਗੋਰ ਮੇਂ ਤੇ ਸਹ ਨਾ ਮਿਲੀਆਸੁ ॥੫੪॥

ਪਦ ਅਰਥ :ਨੰਢੀ-ਜੁਆਨ ਇਸਤ੍ਰੀ ਨੇ ।ਨ ਰਾਵਿਓ ਨਾ ਮਾਣਿਆ । ਵਡੀ ਥੀ-ਬੁੱਢੀ ਹੋ ਕੇ। ਮੁਈਆਸੂ-ਮੁਈਆ ਸੁ, ਉਹ ਮਰ ਗਈ। ਧਨ-ਇਸਤ੍ਰੀ । ਗੋਰ ਮੇਂ-ਕਬਰ ਵਿਚ। ਤੇ ਤੈਨੂੰ । ਸਹਹੇ ਸਹ, ਹੇ ਪਤੀ !. ਨਾ ਮਿਲੀਆਸੁ-ਉਹ ਨਾ ਮਿਲੀ ।

65 / 116
Previous
Next