

ਅਰਥ: ਹੇ ਫਰੀਦ! ਜਿਸ ਜੁਅਨ (ਜੀਵ-) ਇਸਤ੍ਰੀ ਨੇ (ਪਰਮਾਰਮਾ-) ਪਤੀ ਨਾ ਮਾਣਿਆ (ਭਾਵ, ਜਿਸ ਜੀਵਨੇ ਜੁਆਨੀ ਵੇਲੇ ਰੱਬ ਨੂੰ ਨਾ ਸਿਮਰਿਆ) ਉਹ (ਜੀਵ-ਇਸਤ੍ਰੀ ਜਦੋਂ) ਬੁੱਢੀ ਹੋ ਕੇ ਮਰ ਗਈ ਤਾਂ (ਫਿਰ) ਕਬਰ ਵਿਚ ਤਰਲੇ ਲੈਂਦੀ ਹੈ (ਭਾਵ, ਮਰਨ ਪਿਛੋਂ ਜੀਵ ਪਛਤਾਂਦਾ ਹੈ) ਕਿ ਹੇ (ਪ੍ਰਭੂ-) ਪਤੀ ! ਮੈਂ ਤੈਨੂੰ (ਵੇਲੇ-ਸਿਰ) ਨਾ ਮਿਲੀ ।।੫੪।
ਫਰੀਦਾ ਸਿਰੂ ਪਲਿਆ ਦਾੜੀ ਪਲੀ ਮੁਛਾਂ ਵੀ ਪਲੀਆਂ ।।
ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ ॥੫੫॥
ਪਦ ਅਰਥ : ਪਲਿਆ—ਚਿੱਟ ਹੋ ਗਿਆ । ਹੇ ਗਹਿਲੇ ਹੇ ਗ਼ਾਫ਼ਿਲ ! ਬਾਵਲੇ-ਕਮਲੇ । ਰਲੀਆਂ-ਮੌਜਾਂ ।
ਅਰਥ: ਹੇ ਫ਼ਰੀਦ । ਸਿਰ ਚਿੱਟਾ ਹੋ ਗਿਆ ਹੈ, ਦਾੜ੍ਹੀ ਚਿੱਟੀ ਹੋ ਗਈ ਹੈ, ਮੁੱਛਾਂ ਭੀ ਚਿੱਟੀਆਂ ਹੋ ਗਈਆਂ ਹਨ, ਹੇ ਗਾਫ਼ਿਲ ਤੇ ਕਮਲੇ ਮਨ । (ਅਜੇ ਭੀ ਤੂੰ ਦੁਨੀਆ ਦੀਆਂ ਹੀ) ਮੌਜਾਂ ਕਿਉਂ ਮਾਣ ਰਿਹਾ ਹੈਂ ।੫੫।
ਫਰੀਦਾ ਕੋਠੇ ਧੁਕਣੁ ਕੇਤੜਾ, ਪਿਰ ਨੀਦੜੀ ਨਿਵਾਰਿ ॥
ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥੫੬॥
ਪਦ ਅਰਥ: ਧੁਕਣੁ-ਦੌੜਨਾ। ਕੇਤੜਾ-ਕਿਥੋਂ ਤਕ ? ਨੀਦੜੀ-ਕੋਝੀ ਨੀਂਦ ।ਨਿਵਾਰਿ-ਦੂਰ ਕਰ ।ਦਿਹ-ਦਿਨ ਗਾਣਵੇ ਦਿਹ-ਉਮਰ ਦੇ) ਗਿਣਵੇਂ ਦਿਨ ।ਲਧੇ ਲੱਭੋ, ਮਿਲੇ । ਵਿਲਾੜਿ ਦੌੜ ਕੇ, ਛਾਲਾਂ ਮਾਰ ਕੇ, (ਭਾਵ) ਬੜੀ बेडी बेडी ।
ਅਰਥ : ਹੇ ਫਰੀਦ! ਕੋਠੇ ਦੀ ਦੋੜ ਕਿਥੋਂ ਤਕ (ਭਾਵ, ਕੋਠੇ ਉਤੇ ਦੋੜ ਲੰਮੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਰੱਬ ਵੱਲੋਂ ਗਾਫ਼ਿਲ ਭੀ ਕਦ ਤਕ ਰਹੇਗਾ ? ਉਮਰ ਆਖ਼ਰ ਮੁਕ ਜਾਏਗੀ, ਸੋ) ਰੱਬ (ਵਾਲੇ ਪਾਸੇ) ਤੋਂ ਇਹ ਕੋਝੀ (ਗਫ਼ਲਤ ਦੀ) ਨੀਂਦ ਦੂਰ ਕਰ ਦੇ । (ਉਮਰ ਦੋ) ਜੋ ਗਿਣਵੇਂ ਦਿਨ ਮਿਲੇ ਹੋਏ ਹਨ, ਉਹ ਛਾਲਾਂ ਮਾਰ ਮਾਰ ਕੇ ਮੁਕਦੇ ਜਾ ਰਹੇ ਹਨ ।੫੬।
ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥
ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥੫੭॥
ਪਦ ਅਰਥ: ਮੰਡਪ-ਮਹਲ। ਏਤੁ-ਇਸ ਵਿਚ, ਇਸ (ਮਹਲ-