

ਮਾੜੀਆਂ ਦੇ ਸਿਲਸਿਲੇ) ਵਿਚ ।
ਅਰਥ: ਹੇ ਫ਼ਰੀਦ ! (ਇਹ = ਤੇਰੇ) ਘਰ ਤੇ ਮਹਲ-ਮਾੜੀਆਂ (ਹਨ, ਇਹਨਾਂ ਦੇ) ਇਸ (ਸਿਲਸਿਲੇ) ਵਿਚ ਚਿੱਤ ਨਾ ਜੋੜ, (ਮਰਨ ਤੇ ਜਦੋਂ ਕਬਰ ਵਿਚ ਤੇਰੇ ਉੱਤੇ) ਅਤੋਲਵੀਂ ਮਿੱਟੀ ਪਏਗੀ ਤਦੋਂ (ਇਹਨਾਂ ਵਿਚੋਂ) ਕੋਈ ਭੀ ਸਾਥੀ ' ਨਹੀਂ ਬਣੇਗਾ ।੫੭।
ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ ॥
ਸਾਈ ਜਾਇ ਸਮਾਲਿ, ਜਿਥੈ ਹੀ ਤਉ ਵੰਞਣਾ ॥੫੮॥
ਪਦ ਅਰਥ: ਮਰਗ-ਮੌਤ । ਕਹਾਣੀ-ਸ-ਤਾਣੀ, ਤਾਣ ਵਾਲੀ, ਬਲ ਵਾਲੀ । ਚਿਤਿ-ਚਿੰਡ ਵਿਚ । ਸਾਈ-ਉਹੀ । ਜਾਇ-ਥਾਂ। ਸਮ੍ਹਾਲਿ-(ਇਸ ਲਫ਼ਜ਼ ਦੇ ਅੱਖਰ 'ਮ' ਦੇ ਹੇਠ ਅੱਧਾ 'ਹ' ਹੈ) । ਜਿਥੇ ਹੀ-ਜਿਥੇ ਆਖ਼ਰ ਨੂੰ । ਵੰਞਣਾ-ਜਾਣਾ ਮਾਲ-ਧਨ।
ਅਰਥ: ਹੇ ਫਰੀਦ! (ਨਿਰਾ) ਮਹਲ-ਮਾੜੀਆਂ ਤੇ ਧਨ ਨੂੰ ਚਿੱਤ ਵਿਚ ਨਾ ਟਿਕਾਈ ਰੱਖ, (ਸਭ ਤੋਂ) ਬਲੀ ਮੌਤ ਨੂੰ ਚਿੱਤ ਵਿਚ ਰੱਖ (ਚੇਤੇ ਰੱਖ), ਉਹ ਥਾਂ ਭੀ ਯਾਦ ਰੱਖ ਜਿਥੇ ਤੂੰ ਆਖ਼ਰ ਨੂੰ ਜਾਣਾ ਹੈ ੮।
ਫਰੀਦਾ ਜਿਨੀ ਕੰਮੀ ਨਾਹਿ ਗੁਣ, ਤੇ ਕੰਮੜੇ ਵਿਸਾਰਿ ॥
ਮਤੁ ਸਰਮਿੰਦਾ ਥੀਵਹੀ ਸਾਂਈ ਦੇ ਦਰਬਾਰਿ ॥੫੯॥
ਪਦ ਅਰਥ: (ਜਿਨ੍ਹੀ-ਇਥੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) । ਜਿਨੀ ਕੰਮੀ-ਜਿਨ੍ਹਾਂ ਕੰਮਾਂ ਵਿਚ ਗੁਣ-ਲਭ ।ਕੰਮੜੇ-ਕੋਝੇ ਕੰਮ। ਥੀਵਹੀ-ਹਵੇਂ । (ਦੋ-ਲਫ਼ਜ਼ 'ਦੇ' ਦੇ ਥਾਂ 'ਦੇ' ਕਿਉਂ ਹੋ ਗਿਆ, ਇਹ ਗੱਲ ਸਮਝਣ ਲਈ ਪੜ੍ਹੋ ਮੇਰਾ 'ਗੁਰਬਾਣੀ ਵਿਆਕਰਣ') ! ਦਾਬਾਰਿ-ਦਰਬਾਰ ਵਿਚ ।
ਅਰਥ: ਹੇ ਫਰੀਦ। ਉਹ ਕੋਝੇ ਕੰਮ ਛੱਡ ਦੇ, ਜਿਨ੍ਹਾਂ ਕੰਮਾਂ ਵਿਚ (ਜਿੰਦ ਵਾਸਤੇ ਕੋਈ) ਲਾਭ ਨਹੀਂ ਹੈ, ਮਤਾਂ ਖਸਮ (ਪਰਮਾਤਮਾ) ਦੇ ਦਰਬਾਰ ਵਿਚ ਸ਼ਰਮਿੰਦਾ ਹੋਣਾ ਪਏ ।੫੯।
ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ॥
ਦਰਵੇਸਾ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥੬੦॥
ਪਦ ਅਰਥ: ਭਰਾਂਦਿ('ਵਿਸੁ ਗੰਦਲਾਂ' ਦੀ ਖ਼ਾਤਰ) ਭਰਮ, ਭਾਂਤਿ