

ਸੰਸਾ । ਲਾਹਿ-ਲਾਹ ਕੇ, ਦੂਰ ਕਰ ਕੇ । ਚਾਕਰੀ-ਨੌਕਰੀ (ਭਾਵ) ਬੰਦਗੀ ।
ਲੋੜੀਐ-ਚਾਹੀਦੀ ਹੈ ।ਜੀਰਾਂਦਿ-ਧੀਰਜ, ਸਬਰ ਦਰਵੇਸ-ਫ਼ਕੀਰ ।ਨੋ-ਨੂੰ।
ਅਰਥ: ਹੇ ਫਰੀਦ! (ਇਹਨਾਂ 'ਵਿਸੁ ਗੰਦਲਾਂ' ਦੀ ਖ਼ਾਤਰ, ਆਪਣੇ) ਦਿਲ ਦੀ ਭਟਕਣਾ ਦੂਰ ਕਰ ਕੇ ਮਾਲਕ (ਪ੍ਰਭੂ) ਦੀ ਬੰਦਗੀ ਕਰ; ਫ਼ਕੀਰਾਂ ਨੂੰ (ਤਾਂ) ਰੁੱਖਾਂ ਵਰਗਾ ਜਿਗਰਾ ਕਰਨਾ ਚਾਹੀਦਾ ਹੈ ।੬।
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੇਡਾ ਵੇਸੁ ।।
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥
ਪਦ ਅਰਥ: ਮੈਡੇ-ਮੇਰੇ । ਵੇਸੁ-ਪਹਿਰਾਵਾ, ਪੋਸ਼ਾਕ ਗੁਨਹੀਂ-ਗੁਨਾਹਾਂ ਨਾਲ । ਫਿਰਾ-ਫਿਰਦਾ ਹਾਂ । ਲੋਕ-ਜਗਤ। ਕਰੋ-ਆਖਦਾ ਹੈ।
ਅਰਥ :ਹੇ ਫ਼ਰੀਦ (ਮੇਰੇ ਅੰਦਰਰੁੱਖਾਂ ਵਾਲੀ ਜੀਰਾਂਦ ਨਹੀਂ ਹੈ, ਜੋ ਫ਼ਰੀਦ ਦੇ ਅੰਦਰ ਚਾਹੀਦੀ ਸੀ; ਫ਼ਕੀਰਾਂ ਵਾਂਗ) ਮੇਰੇ ਕਪੜੇ (ਤਾਂ) ਕਾਲੋ ਹਨ, ਮੇਰਾ ਵੇਸ ਕਾਲਾ ਹੈ (ਪਰ 'ਵਿਸੁ ਗੰਦਲਾਂ' ਦੀ ਖ਼ਾਤਰ 'ਭਰਾਂਦਿ' ਦੇ ਕਾਰਨ) ਮੈਂ ਗੁਨਾਹਾਂ ਨਾਲ ਭਰਿਆ ਹੋਇਆ ਫਿਰਦਾ ਹਾਂ ਤੇ ਜਗਤ ਮੈਨੂੰ ਫ਼ਕੀਰ ਆਖਦਾ ਹੈ ।੬੧।
ਤਤੀ ਤੋਇ ਨ ਪਲਵੇ, ਜੇ ਜਲਿ ਟੁਬੀ ਦੇਇ ॥
ਫਰੀਦਾ ਜੋ ਡੋਹਾਗਣਿ ਰਬ ਦੀ, ਝੂਰੇਦੀ ਝੂਰੇਇ ॥੬੨॥
ਪਦ ਅਰਥ: ਤਤੀ-ਸੜੀ ਹੋਈ । ਤੋਇ-ਪਾਣੀ ਵਿਚ । ਪਲਵੈ- ਪਲ੍ਹਰਦੀ ਹੈ, ਪਰਫੁਲਤ ਹੁੰਦੀ ਹੈ ।ਜਲਿ-ਜਲ ਵਿਚ ।ਡੋਹਾਗਣਿ-ਦੁਹਾਗਣਿ, ਦੁਰਭਾਗਣਿ, ਮੰਦੇ ਭਾਗਾਂ ਵਾਲੀ, ਛੁੱਟੜ । ਝੂਰੇਦੀ ਝੂਰੇਇ-ਸਦਾ ਹੀ ਝੂਰਦੀ ਹੈ । ਜੋ- ਭਾਵੇ।
ਅਰਥ : ਪਾਣੀ ਵਿਚ ਸੜੀ ਹੋਈ (ਖੇਤੀ ਫਿਰ) ਹਰੀ ਨਹੀਂ ਹੁੰਦੀ, ਭਾਵੇਂ (ਉਸ ਖੇਤੀ ਨੂੰ) ਪਾਣੀ ਵਿਚ (ਕੋਈ) ਡੇਬਾ ਦੇ ਦੋਵੇ । ਹੋ ਫ਼ਰੀਦ । (ਇਸੇ ਤਰ੍ਹਾਂ ਜੋ ਜੀਵ-ਇਸਤ੍ਰੀ ਆਪਣੇ ਵੱਲੋਂ ਰੱਬ ਦੇ ਰਾਹ ਤੇ ਤੁਰਦੀ ਹੋਈ ਭੀ) ਰੱਬ ਤੋਂ ਵਿਛੜੀ ਹੋਈ ਹੈ, ਉਹ ਸਦਾ ਹੀ ਦੁਖੀ ਹੁੰਦੀ ਹੈ, (ਭਾਵ, ਫ਼ਕੀਰੀ ਲਿਬਾਸ ਹੁੰਦਿਆਂ ਭੀ ਜੇ ਮਨ ਗੁਨਾਹਾਂ ਨਾਲ ਭਰਿਆ ਰਿਹਾ, ਦਰਵੇਸ਼ ਬਣ ਕੇ ਭੀ ਜੋ 'ਵਿਸੁ ਗੰਦਲਾਂ' ਦੀ ਖ਼ਾਤਰ ਮਨ ਵਿਚ 'ਭਰਾਂਦਿ' ਰਹੀ, ਸਤਸੰਗ ਵਿਚ ਰਹਿ ਕੇ ਭੀ ਜੇ ਮਨ ਸਹਸਿਆਂ ਵਿਚ ਰਿਹਾ ਤਾਂ ਭਾਗਾਂ ਵਿਚ ਸਦਾ ਭੋਰਾ ਹੀ ਤੇਰਾ ਹੈ) ।੬੨।