Back ArrowLogo
Info
Profile

ਜਾਂ ਕੁਆਰੀ ਤਾਂ ਚਾਉ, ਵੀਵਾਹੀ ਤਾਂ ਮਾਮਲੇ ॥

ਫਰੀਦਾ ਏਹੋ ਪਛੋਤਾਉ, ਵਤਿ ਕੁਆਰੀ ਨ ਥੀਐ ॥੬੩॥

ਪਦ ਅਰਥ: ਵੀਵਾਹੀ-ਵਿਆਹੀ, ਜਦੋਂ ਵਿਆਹੀ ਗਈ । ਮਾਮਲੇ- ਕਜ਼ੀਏ, ਜੰਜਾਲ । ਪਛੋਤਾਉ-ਪਛਤਾਵਾ ਵਤਿ-ਫਿਰ, ਮੁੜ ਕੋ । ਨ ਥੀਐ- ਨਹੀਂ ਹੋ ਸਕਦੀ । ਜਾਂ-ਜਦੋਂ । ਤਾਂ-ਤਦੇ । -

ਨੋਟ : ਸਲੋਕ ਨੰ: ੬੨ ਵਾਲੇ ਖ਼ਿਆਲ ਨੂੰ ਹੀ ਏਥੇ ਇਕ ਲੜਕੀ ਦੇ ਜੀਵਨ ਦੀ ਮਿਸਾਲ ਦੇ ਕੇ ਸਮਝਾਇਆ ਹੈ ।

ਅਰਥ: ਜਦੋਂ (ਲੜਕੀ) ਕੁਆਰੀ ਹੁੰਦੀ ਹੈ ਤਦੋਂ (ਉਸ ਨੂੰ ਵਿਆਹ ਦਾ) ਚਾਉ ਹੁੰਦਾ ਹੈ, (ਪਰ ਜਦੋਂ) ਵਿਆਹੀ ਜਾਂਦੀ ਹੈ ਤਾਂ ਜੰਜਾਲ ਪੈ ਜਾਂਦੇ ਹਨ । ਹੋ ਫ਼ਰੀਦ । (ਉਸ ਵੇਲੇ) ਇਹੀ ਪਛਤਾਵਾ ਹੁੰਦਾ ਹੈ ਕਿ ਉਹ ਮੁੜ ਕੁਆਰੀ ਨਹੀਂ ਹੋ ਸਕਦੀ । (ਭਾਵ, ਉਹ ਪਹਿਲਾ ਚਾਉ ਉਸ ਦੇ ਮਨ ਵਿਚ ਪੈਦਾ ਨਹੀਂ ਹੋ ਸਕਦਾ ।) ।६३।

ਨੋਟ : ਜੇ ਸਤਿਸੰਗ ਵਿਚ ਰੋਜ਼ ਆ ਕੇ, ਜੇ ਫ਼ਕੀਰੀ ਦੇ ਰਾਹ ਤੇ ਤੁਰਦੇ ਹਇਆਂ, ਜੋ ਆਪਣੇ ਵਲੋਂ ਧਾਰਮਿਕ ਜੀਵਨ ਬਤੀਤ ਕਰਦੇ ਹੋਇਆਂ, ਮਨ ਵਿਚ 'ਵਿਸੁ ਗੰਦਲਾਂ' ਦੀ ਖ਼ਾਤਰ 'ਭਰਾਂਦਿ' ਟਿਕੀ ਰਹੇ ਤਾਂ ਸਾਰੇ ਧਾਰਮਿਕ ਉੱਦਮ ਬਾਹਰ-ਮੁਖੀ ਹੋ ਜਾਂਦੇ ਹਨ। ਅਜਿਹਾ ਧਾਰਮਿਕ ਜੀਵਨ ਸਗੋਂ ਇਹ ਨੁਕਸਾਨ ਕਰਦਾ ਹੈ ਕਿ ਉਹ ਪਹਿਲਾ ਧਾਰਮਿਕ ਚਾਉ ਮਾਰਿਆ ਹੀ ਜਾਂਦਾ ਹੈ । ਉਸ ਦਾ ਮੁੜ ਪਲ੍ਹਰਨਾ ਔਖਾ ਹੋ ਜਾਂਦਾ ਹੈ । ਇਹ ਖ਼ਿਆਲ ਸਲੋਕ ਨੰ: ੬੦ ਤੋਂ ਲੈ ਕੇ ੬੩ ਤਕ ਚਲਿਆ ਆ ਰਿਹਾ ਹੈ ।

ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥

ਚਿੰਜੂ ਬੋੜਨਿ ਨ ਪੀਵਹਿ ਉਡਣ ਸੰਦੀ ਡੰਝ ॥੬੩ll

ਪਦ ਅਰਥ: ਕੋਰੀ-ਦੀ । ਆਇ ਉਲਬੇ-ਆ ਉਤਰੇ। ਹੰਝ-ਹੰਸ। ਚਿੰਜੂ-ਚੁੰਝ । ਬੋੜਨ-ਡੋਬਦੇ ਹਨ। ਬੰਦੀਦੀ । ਡੰਝ-ਤਾਂਘ ।

ਨੋਟ : ਉਪਰਲੇ ੪ ਸਲੋਕਾਂ ਵਿਚਉਹਨਾਂ ਦਾ ਹਾਲ ਦੱਸਿਆ ਹੈ ਜੋ ਸਤਸੰਗ ਵਿਚ ਰਹਿੰਦੇ ਹੋਏ ਭੀ ਸਤਸੰਗ ਦੇ ਅਨੰਦ ਤੋਂ ਵਾਂਝੇ ਰਹੇ ਤੇ ਆਖ਼ਰ ਅੰਦਰੋਂ ਚਾਉ ਹੀ ਮੁੱਕ ਗਿਆ ।ਸਲੋਕ ਨੰ. ੬੪ ਤੇ ੬ ਵਿਚ ਅਸਲ ਸਤਸੰਗੀਆਂ ਦਾ ਹਾਲ ਹੈ ।

69 / 116
Previous
Next