

ਅਰਥ: ਕੱਲਰ ਦੀ ਛਪੜੀ ਵਿਚ ਹੰਸ ਆ ਉਤਰਦੇ ਹਨ, (ਉਹ ਹੰਸ ਛਪੜੀ ਵਿਚ ਆਪਣੀ) ਚੁੰਝ ਡੋਬਦੇ ਹਨ, (ਪਰ, ਉਹ ਮੈਲਾ ਪਾਣੀ) ਨਹੀਂ ਪੀਂਦੇ, ਉਹਨਾਂ ਨੂੰ ਉਥੋਂ ਉਡ ਜਾਣ ਦੀ ਤਾਂਘ ਲੱਗੀ ਰਹਿੰਦੀ ਹੈ ।੬੪।
ਹੰਸੁ ਉਡਰਿ ਕੋਧੈ ਪਇਆ, ਲੋਕ ਵਿਡਾਰਣਿ ਜਾਇ ॥
ਗਹਲਾ ਲੋਕੁ ਨ ਜਾਣਦਾ ਹੇਸੁ ਨ ਕੋਧਾ ਖਾਇ ॥੬੫॥
ਪਦ ਅਰਥ: ਉਡਰ-ਉੱਡ ਕੇ। ਕੱਧੂ-ਕੋਧਰੇ ਦੀ ਪੈਲੀ ਵਿਚ । ਪਇਆ-ਜਾ ਪਿਆ, ਜਾ ਬੈਠਾ । ਵਿਡਾਰਣਿ-ਉਡਾਣ ਲਈ। ਗਹਲਾ- ਕਮਲਾ । ਲੋਕ-ਜਗਤ, (ਭਾਵ) ਜਰਤ ਦੇ ਬੰਦੇ । ਅਰਥ: ਹੰਸ ਉੱਡ ਕੇ ਕੋਧਰੇ ਦੀ ਪੈਲੀ ਵਿਚ ਜਾ ਬੈਠਾ ਤਾਂ ਦੁਨੀਆ ਦੋ ਬੰਦੇ ਉਸ ਨੂੰ ਓਥੋਂ ਉਡਾਣ ਜਾਂਦੇ ਹਨ, ਕਮਲੀ ਦੁਨੀਆ ਇਹ ਨਹੀਂ ਜਾਣਦੀ ਕਿ ਹੰਸ ਕੋਧਰਾ ਨਹੀਂ ਖਾਂਦਾ ।੬੫।
ਸਲੋਕ ਨੰ: ੬੬ ਤੋਂ ੯੨ ਤਕ-
ਚਲਿ ਚਲਿ ਗਈਆਂ ਪੰਖੀਆਂ ਜਿਨੀ ਵਸਾਏ ਤਲ ॥
ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥੬੬॥
ਪਦ ਅਰਥ: ਚਲਿ ਚਲਿ ਗਈਆਂ--ਆਪੋ ਆਪਣੀ ਵਾਰੀ ਚਲੀਆਂ ਗਈਆਂ । ਪੰਖੀਆਂ-ਪੰਛੀਆਂ ਦੀਆਂ ਡਾਰਾਂ ਤਲ-ਤਲਾਬ ਵਸਾਏ-ਰੌਣਕ ਦੇ ਰਹੇ ਸਨ । ਸਰੂ-ਸਰੋਵਰ, ਤਲਾਬ ਚਲਸੀ-ਸੁੱਕ ਜਾਏਗਾ । ਥਕੇ-ਕੁਮਲਾ ਗਏ । ਇਕਲ-ਪਿੱਛੇ ਇਕੱਲੇ ਰਹੇ ਹੋਏ ।
ਅਰਥ: ਹੇ ਫਰੀਦ! ਜਿਨ੍ਹਾਂ (ਜੀਵ-) ਪੰਛੀਆਂ ਦੀਆਂ ਡਾਰਾਂ ਨੇ ਇਸ (ਸੰਸਾਰ-) ਤਲਾਬ ਨੂੰ ਸੁਹਾਵਣਾ ਬਣਾਇਆ ਹੋਇਆ ਹੈ, ਉਹ ਆਪੇ ਆਪਣੀ ਵਾਰੀ (ਇਸ ਨੂੰ ਛੱਡ ਕੇ) ਟੁਰੀਆਂ ਜਾ ਰਹੀਆਂ ਹਨ; (ਇਹ ਜਗਤ-) ਸਰੋਵਰ ਡੀ ਸੁਕ ਜਾਏਗਾ, ਤੇ ਪਿੱਛੇ ਰਹੇ ਹੋਏ ਇਕੱਲੇ ਕੌਲ ਫੁਲ ਭੀ ਕੁਮਲਾ ਜਾਣਗੇ (ਭਾਵ, ਇਹ ਸ੍ਰਿਸ਼ਟੀ ਦੇ ਸੋਹਣੇ ਪਦਾਰਥ ਸਭ ਨਾਸ ਹੋ ਜਾਣਗੇ) ।੬੬।
ਫਰੀਦਾ ਇਟ ਸਿਰਾਣੇ, ਭੁਇ ਸਵਣੁ, ਕੀੜਾ ਲੜਿਓ ਮਾਸਿ ।।
ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥੬੭॥