Back ArrowLogo
Info
Profile

ਜੇ ਜਨਮ-ਮਨੋਰਥ ਨੂੰ ਵਿਸਾਰ ਬੈਠੇ ਸਨ) । ਕਿਉ ਆਵਹਿ ਅਜੂ-ਅੱਜ ਫਿਰ ਕਿਵੇਂ ਆਉਣ ? (ਭਾਵ, ਫੇਰ ਇਹ ਮਨੁੱਖਾ ਜਨਮ ਵਾਲਾ ਸਮਾ ਨਹੀਂ ਮਿਲਦਾ) ।

ਅਰਥ : ਫ਼ਰੀਦ। ਵੇਖ ਕਿਸੇ ਦਾ (ਸਰੀਰ-ਰੂਪ) ਸੋਹਣੇ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਤੇ ਸੁਆਸਾਂ ਰੂਪ) ਸੋਹਣੀ ਲੱਜ ਟੁੱਟ ਗਈ ? ਜਿਹੜੇ ਭਰਾ (ਨਿਮਾਜ਼ ਵਲੋਂ ਗਾਫ਼ਲ ਹੋ ਕੇ) ਧਰਤੀ ਉਤੇ (ਨਿਰਾ) ਭਾਰ ਹੀ ਬਣੇ ਰਹੇ, ਉਹਨਾਂ ਨੂੰ ਮਨੁੱਖਾ ਜਨਮ ਵਾਲਾ ਇਹ ਸਮਾ ਫੇਰ ਨਹੀਂ ਮਿਲੇਗਾ ।੬੯।

ਫਰੀਦਾ ਬੇਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥

ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥

ਪਦ ਅਰਥ: ਰੀਤਿ-ਤਰੀਕਾ ਜੀਊਣ ਦਾ ਤਰੀਕਾ । ਕਬਹੀ-ਕਦੇ ਭੀ । ਚਲਿ ਨ ਆਇਆ- ਚੱਲ ਕੇ ਨਹੀਂ ਆਏ, ਉੱਦਮ ਕਰ ਕੇ ਨਹੀਂ ਆਏ । ਬੇਨਿਵਾਜਾ-ਜੋ ਨਿਮਾਜ਼ ਨਹੀਂ ਪੜ੍ਹਦੇ, ਜੋ ਬੰਦਗੀ ਨਹੀਂ ਕਰਦੇ ।

ਅਰਥ: ਹੇ ਫ਼ਰੀਦ ! ਜੋ ਬੰਦੇ ਨਿਮਾਜ਼ ਨਹੀਂ ਪੜ੍ਹਦੇ (ਭਾਵ, ਜੋ ਬੰਦਗੀ ਵੱਲੋਂ ਗਾਫ਼ਲ ਹਨ), ਜੋ ਕਦੇ ਭੀ ਉੱਦਮਕਰ ਕੇ ਪੰਜੇ ਵੇਲੇ ਮਸੀਤ ਨਹੀਂ ਆਉਂਦੇ (ਭਾਵ, ਜੋ ਕਦੇ ਭੀ ਘੱਟ ਤੋਂ ਘੱਟ ਪੰਜ ਵੇਲੇ ਰੱਬ ਨੂੰ ਯਾਦ ਨਹੀਂ ਕਰਦੇ) ਉਹ ਕੁੱਤਿਆ (ਸਮਾਨ) ਹਨ, ਉਹਨਾਂ ਦਾ ਇਹ ਜੀਉਣ ਦਾ ਤਰੀਕਾ ਚੰਗਾ ਨਹੀਂ ਕਿਹਾ ਜਾ ਸਕਦਾ ।੭੦।

ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥

ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥

ਪਦ ਅਰਥ: ਉਜੂ-ਨਿਮਾਜ਼ ਪੜ੍ਹਨ ਤੋਂ ਪਹਿਲਾਂ ਹੱਥ-ਮੂੰਹ ਪੈਰ ਧੋਣੇ। ਉਜੂ ਸਾਜਿ-ਉਜੂ ਕਰ, ਮੂੰਹ ਹੱਥ ਧੋ। ਸੁਬਹ-ਸਵੇਰ ਦੀ । ਨਿਵਾਜ ਗੁਜਾਰਿ-ਨਿਮਾਜ਼ ਪੜ੍ਹ । ਕਪਿ-ਕੱਟ ਕੇ । ਅਰਥ: ਹੇ ਫਰੀਦ। ਉੱਠ ਮੂੰਹ-ਹੱਥ ਧੋ ਤੇ ਸਵੇਰ ਦੀ ਨਿਮਾਜ਼ ਪੜ੍ਹ । ਜੋ ਸਿਰ ਮਾਲਕ (ਰੱਬ) ਅੱਗੇ ਨਹੀਂ ਨੀਉਂਦਾ, ਉਹ ਸਿਰ ਕੱਟ ਕੇ ਲਾਹ ਦੇ (ਭਾਵ, ਬੰਦਗੀ-ਹੀਣ ਬੰਦੇ ਦਾ ਜੀਊਣਾ ਕਿਸ ਅਰਥ ?) ।੭੧।

ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ।।

ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਇ ॥੭੨॥

72 / 116
Previous
Next