Back ArrowLogo
Info
Profile

ਪਦ ਅਰਥ: ਕੀਜੇ ਕਾਂਇ-ਕੀ ਕਰੀਏ, ਕੀ ਬਣਾਈਏ ? ਕੁੰਨਾ-ਹਾਡੀ। ਸੰਦੇ-ਦੇ।

ਅਰਥ: ਜੋ ਸਿਰ (ਬੰਦਗੀ ਵਿਚ) ਮਾਲਕ ਰੱਬ ਅੱਗੇ ਨਹੀਂ ਨੀਉਂਦਾ, ਉਸ ਸਿਰ ਦਾ ਕੋਈ ਲਾਭ ਨਹੀਂ, ਉਸ ਸਿਰ ਨੂੰ ਹਾਂਡੀ ਹੇਠ ਬਾਲਣ ਦੀ ਥਾਂ ਬਾਲ ਦੇਣਾ ਚਾਹੀਦਾ (ਭਾਵ, ਉਸ ਆਕੜੇ ਹੋਏ ਸਿਰ ਨੂੰ ਸੁੱਕੀ ਲੱਕੜੀ ਹੀ ਸਮਝੋ) ।੭੨।

ਫਰੀਦਾ ਕਿਥੈ ਤੈਡੇ ਮਾਪਿਆ, ਜਿ ਤੂ ਜਣਿਓਹਿ ॥

ਤੈ ਪਾਸਹੁ ਓਇ ਲਦਿ ਗਏ ਤੂ ਅਜੈ ਨ ਪਤੀਣੋਹਿ ॥੭੩॥

ਪਦ ਅਰਥ: ਤੇਡੇ-ਤੇਰੇ । ਤੂ-ਤੈਨੂੰ । ਜਣਿਓਹਿ-ਜਨਮ ਦਿੱਤਾ । ਜਿਨ੍ਹੀ-ਇਸ ਲਫ਼ਜ਼ ਦੇ ਅੱਖਰ 'ਨ' ਹੇਠ ਅੱਧਾ 'ਹ' ਹੈ । ਪਤੀਣਹਿ ਪਤੀਜਿਆ, ਤਸੱਲੀ ਹੋਈ, ਯਕੀਨ ਆਇਆ। ਓਇ-ਉਹ ਤੇਰੇ ਮਾਪੇ ।

ਅਰਥ: ਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਹੋਰ ਡਾਰਾਂ ਦਾ ਜੋ ਤੈਨੂੰ ਖ਼ਿਆਲ ਨਹੀਂ ਆਉਂਦਾ ਤਾਂ ਇਹੀ ਵੇਖ, ਕਿ) ਤੇਰੇ (ਆਪਣੇ) ਮਾਪੇ ਕਿੱਥੇ ਹਨ, ਜਿਨ੍ਹਾਂ ਤੈਨੂੰ ਜੰਮਿਆ ਸੀ; ਉਹ ਤੇਰੇ ਮਾਪੇ ਤੇਰੇ ਪਾਸੋਂ ਕਦੇ ਦੇ ਚਲੇ ਗਏ ਹਨ । ਤੈਨੂੰ ਅਜੇ ਭੀ ਯਕੀਨ ਨਹੀਂ ਆਇਆ (ਕਿ ਤੂੰ ਭੀ ਏਥੋਂ ਤੁਰ ਜਾਣਾ ਹੈ, ਏਸੇ ਕਰਕੇ ਰੱਬ ਦੀ ਬੰਦਗੀ ਵਲੋਂ ਗਾਵਲ ਪਿਆ ਹੈ) ।੭੩।

ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ।।

ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥੭੪॥

ਪਦ ਅਰਥ: ਮੈਦਾਨੁ-ਪੱਧਰਾ ਥਾਂ। ਲਾਹਿ-ਦੂਰ ਕਰ ਦੇ। ਟੋਏ ਟਿਬੇ-ਨੀਵੇਂ ਤੇ ਉਚੇ ਥਾਂ । ਅਗੈ-ਤੇਰੇ ਅੱਗੇ, ਤੇਰੀ ਜ਼ਿੰਦਗੀ ਦੇ ਸਫ਼ਰ ਵਿਚ । ਸੰਦੀ ਦੀ । ਭਾਹਿ ਅੱਗ। ਆਵਸੀ-ਆਵੇਗੀ।

ਅਰਥ: ਹੇ ਫਰੀਦ! ਮਨ ਨੂੰ ਪੱਧਰਾ ਕਰਕੇ (ਅਤੇ 'ਇਸ ਦੇ) ਉਚੇ ਨੀਵੇਂ ਥਾਂ ਦੂਰ ਕਰ ਦੇ, (ਜੋ ਤੂੰ ਕਰ ਸਕੇ, ਤਾਂ) ਡੇਰੇ ਜੀਵਨ-ਸਫ਼ਰ ਵਿਚ ਦੋਜਕ ਦੀ ਅੱਗ ਬਿਲਕੁਲ ਨਹੀਂ ਆਵੇਗੀ, (ਭਾਵ, ਮਨ ਵਿਚ ਟੋਏ ਟਿੱਬੇ ਟਿਕੇ ਰਹਿਣ ਕਰਕੇ ਜੋ ਕਲੇਸ਼ ਮਨੁੱਖ ਨੂੰ ਵਾਪਰਦੇ ਹਨ, ਇਹਨਾਂ ਦੇ ਦੂਰ ਹੋਇਆ ਉਹ ਕਲੇਸ਼ ਭੀ ਮਿਟ ਜਾਣਗੇ) ।੭੪।

73 / 116
Previous
Next