

ਨੋਟ: ਮਨ ਵਿਚ ਕਿਹੜੇ ਟੋਏ ਟਿੱਥੇ ਹਨ, ਅਤੇ ਇਹਨਾਂ ਨੂੰ ਦੂਰ ਕਰਨ ਦਾ ਕੀ ਭਾਵ ਹੈ ? ਇਹ ਗੱਲ ਫਰੀਦ ਜੀ ਨੇ ਸਪੱਸ਼ਟ ਕਰ ਕੇ ਨਹੀਂ ਲਿਖੀ । ਫ਼ਰੀਦ ਜੀ ਦੇ ਇਸ ਖ਼ਿਆਲ ਨੂੰ ਉਘਾੜਨ ਵਾਸਤੇ ਸਤਿਗੁਰੂ ਅਰਜਨ ਦੇਵ ਜੀ ਨੇ ਅਗਲਾ ਸਲੋਕ ਆਪਣੇ ਵਲੋਂ ਲਿਖਿਆ ਹੈ, ਪਰ ਨਾਮ ਫ਼ਰੀਦ ਜੀ ਦਾ ਹੀ ਵਰਤ ਦਿੱਤਾ ਹੈ।
ਮ.੫ ।।
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥
ਮੰਦਾ ਕਿਸ ਨੋ ਆਖੀਐ, ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥
ਪਦ ਅਰਥ : ਖਾਲਕ-ਮਲਕਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ । ਮਾਹਿ-ਮਹਿ, ਵਿਚ । ਤਿਸੁ ਬਿਨੁ-ਉਸ ਪਰਮਾਤਮਾ ਤੋਂ ਬਿਨਾ ।
ਅਰਥ: ਹੇ ਫਰੀਦ! (ਮਲਕਤ ਨੂੰਪੈਦਾ ਕਰਨ ਵਾਲਾ) ਪਰਮਾਤਮਾ (ਸਾਰੀ) ਖ਼ਲਕਤ ਵਿਚ ਮੌਜੂਦ ਹੈ, ਅਤੇ ਖ਼ਲਕ ਪਰਮਾਤਮਾ ਵਿਚ ਵੱਸ ਰਹੀ ਹੈ । ਜਦੋਂ (ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਹੈ ਤਾਂ ਕਿਸ ਜੀਵ ਨੂੰ ਭੇੜਾ ਕਿਹਾ ਜਾਵੇ? (ਭਾਵ, ਕਿਸੇ ਜੀਵ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ) 1੭੫।
ਨੋਟ : ਕੋਈ ਮਨੁੱਖ ਕਿਸੇ ਦੂਜੇ ਨੂੰ ਮਾੜਾ ਆਖਣ ਵੇਲੇ ਆਪਣੇ ਆਪ ਨੂੰ ਚੰਗਾ ਸਮਝਦਾ ਹੈ, ਦੂਜੇ ਲਫ਼ਜ਼ਾਂ ਵਿਚ ਆਪ ਟਿੱਬੇ ਤੇ ਖਲੇਤਾ ਹੋਇਆ ਹੇਠਾਂ ਟੋਏ ਵਲ ਤੱਕ ਰਿਹਾ ਹੁੰਦਾ ਹੈ । ਜਿਨ੍ਹਾਂ ਨੂੰ ਨੀਵੇਂ ਆਖਦਾ ਹੈ, ਉਹ ਇਸ ਹੰਕਾਰੀ ਤੋਂ ਨਫ਼ਰਤ ਕਰਦੇ ਹਨ, ਇਸ ਤਰ੍ਹਾਂ ਵਰ ਤੇ ਨਫ਼ਰਤ ਦੀ ਅੱਗ ਮੱਚ ਉਠਦੀ ਹੈ, ਜਿਸ ਤੋਂ ਕਈ ਕਿਸਮ ਦੇ ਕਲੇਸ਼ ਪੈਦਾ ਹੁੰਦੇ ਹਨ। ਅਗਲੇ ਸਲੋਕ ਵਿਚ ਫ਼ਰੀਦ ਜੀ ਕਹਿੰਦੇ ਹਨ ਕਿ ਇਹਨਾਂ ਕਲੇਸ਼ਾਂ ਨਾਲੋਂ ਤਾਂ ਮੌਤ ਚੰਗੀ ਹੈ।
ਫਰੀਦਾ ਜਿ ਦਿਹ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥
ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥੭੬॥
ਪਦ ਅਰਥ : ਜਿ ਦਿਹ-ਜਿਸ ਦਿਨ । ਨਾਲਾ-ਨਾੜੂ ।ਕਪਹਿ-ਤੂੰ ਕੱਟ ਦੇਂਦੀਓਂ (ਹੇ ਦਾਈ।)। ਰੂਪ-ਰਤਾ ਰੂ। ਇਤੀ-ਇਤਨੇ । ਮਾਮਲੇ-ਝੰਬੇਲੇ, ਕਜ਼ੀਏ ।