

ਪਦ ਅਰਥ: ਮਨਿ--ਮਨ ਵਿਚ । ਨ ਹਢਾਇ-ਨਾ ਆਉਣ ਦੇ। ਦੋਹੀ-ਸਰੀਰ ਨੂੰ 1ਨ ਲਗਈ—ਨਹੀਂ ਲੱਗਦਾ । ਮਿਭੂ ਕਿਛੁ-ਹਰੇਕ ਚੀਜ਼ 1 ਪਲੈ ਪਾਇ--ਪੱਲੇ ਪਈ ਰਹਿੰਦੀ ਹੈ, ਸਾਂਡੀ ਰਹਿੰਦੀ ਹੈ ।
ਅਰਥ: ਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ, ਗੁੱਸਾ ਮਨ ਵਿਚ ਨਾ ਆਉਣ ਦੇ । (ਇਸ ਤਰ੍ਹਾਂ) ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ (ਭਾਵ, ਚੰਗਾ ਗੁਣ) ਸਾਂਭਿਆ ਰਹਿੰਦਾ ਹੈ ।੭੮।
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥
ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਚੁ ॥੭੯॥
ਪਦ ਅਰਥ: ਪੰਖ-ਪੰਛੀਆਂ ਦੀ ਡਾਰ ਦੁਨੀ-ਦੁਨੀਆ । ਸੁਹਾਵਾ- ਸੋਹਣਾ ।ਨਉਬਤਿ-ਧੋਸਾ । ਸੁਬਹ ਸਿਉ-ਸਵੇਰ ਦਾ । ਸਾਜੂ-ਸਾਮਾਨ ਆਹਰ, ਤਿਆਰੀ ।
ਅਰਥ: ਹੇ ਫਰੀਦ! ਇਹ ਦੁਨੀਆ (ਇਕ) ਸੋਹਣਾ ਬਾਗ਼ ਹੈ, (ਇਥੇ ਮਨ ਵਿਚ ਟੋਏ ਟਿਬੇ ਬਣਾਣੇ ਭੀ ਕਿਉਂ ਹੋਏ ? ਇਥੇ ਤਾਂ ਸਾਰੇ ਜੀਵ-ਰੂਪ) ਪੰਛੀਆਂ ਦੀ ਡਾਰ ਪਰਾਹੁਣੀ ਹੈ । ਜਦੋਂ ਸਵੇਰ ਦਾ ਧੌਂਸਾ ਵੱਜਾ (ਸਭ ਨੇ ਜ਼ਿੰਦਗੀ ਦੀ ਰਾਤ ਕੱਟ ਕੇ ਤੁਰ ਜਾਣਾ ਹੈ) । (ਹੋ ਫ਼ਰੀਦ। ਇਹ 'ਟੋਏ ਟਿਬੋ ਦੂਰ ਕਰ, ਤੇ ਤੂੰ ਭੀ) ਤੁਰਨ ਦੀ ਤਿਆਰੀ ਕਰ ੧੭੯। ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥ ਜਿੰਨਾ ਨੈਣ ਨੀਂਦਾਵਲੇ ਤਿਨਾ ਮਿਲਣੁ ਕੁਆਉ ॥੮੦॥
ਪਦ ਅਰਥ: ਕਥੂਰੀ-ਕਸਤੂਰੀ । ਭਾਉ-ਹਿੱਸਾ। ਜਿੰਨ੍ਹਾ ਤਿਨ੍ਹਾ-ਏਥੇ ਅੱਖਰ 'ਨ' ਦੇ ਹੇਠਾਂ ਅੱਧਾ 'ਹ' ਹੈ। ਨੀਂਦਾਵਲੋ-ਨੀਂਦ ਨਾਲ ਘੁਟੇ ਹੋਏ । ਮਿਲਣ-ਮੇਲ, ਪ੍ਰਾਪਤੀ । ਕੁਆਉ-ਕਿਥੋਂ, ਕਿਵੇਂ?
ਅਰਥ: ਹੇ ਫਰੀਦ! (ਉਹ ਤਿਆਰੀ ਰਾਤ ਨੂੰ ਹੀ ਹੋ ਸਕਦੀ ਹੈ) ਰਾਤ (ਦੀ ਇਕਾਂਤ) ਵਿਚ ਕਸਤੂਰੀ ਵੰਡੀਦੀ ਹੈ (ਭਾਵ, ਰਾਤ ਦੀ ਇਕਾਂਤ ਵੇਲੇ ਭਜਨ ਦੀ ਸੁਗੰਧੀ ਪੈਦਾ ਹੁੰਦੀ ਹੈ), ਜੋ ਸੁੱਤੇ ਰਹਿਣ ਉਹਨਾਂ ਨੂੰ (ਇਸ ਵਿਚੋਂ) ਹਿੱਸਾ ਨਹੀਂ ਮਿਲਦਾ । ਜਿਨ੍ਹਾਂ ਦੀਆਂ ਅੱਖਾਂ (ਸਾਰੀ ਰਾਤ) ਨੀਂਦ ਵਿਚ ਘੁੱਟੀਆਂ ਰਹਿਣ, ਉਹਨਾਂ ਨੂੰ (ਨਾਮ ਦੀ ਕਸਤੂਰੀ ਦੀ) ਪ੍ਰਾਪਤੀ ਕਿਵੇਂ ਹੋਵੇ ।੮੦।