

ਜ਼ਰੂਰੀ ਨੋਟ : ਸਲੋਕ ਨੰ: ੭੩ ਵਿਚ ਮਨ ਦੇ ਜੋ 'ਟੋਏ ਟਿੱਬੇ ਦੱਸੇ ਹਨ, ਅਗਲੇ ਸਲੋਕ ਨੰ: ੮੧ ਵਿਚ ਉਹਨਾਂ ਟੋਏ-ਟਿੱਬਿਆਂ ਦਾ ਅਸਰ ਬਿਆਨ ਕਰਦੇ ਹਨ ਕਿ ਇਹਨਾਂ ਦੇ ਕਾਰਨ ਸਾਰੇ ਜਗਤ ਵਿਚ ਦੁੱਖ ਹੀ ਦੁੱਖ ਵਾਪਰ ਰਿਹਾ ਹੈ । ਪਰ, ਇਸ ਗੱਲ ਦੀ ਸਮਝ ਉਸ ਨੂੰ ਪੈਂਦੀ ਹੈ ਜੋ ਆਪ ਮਨ ਦੇ 'ਟੋਏ ਟਿੱਥੇ'' ਤੋਂ ਉਚੇਰਾ ਹੁੰਦਾ ਹੈ ।
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ।।
ਊਚੇ ਚੜਿ ਕੈ ਦੇਖਿਆ, ਤਾਂ ਘਰਿ ਘਰਿ ਏਹਾ ਅਗਿ ॥੮੧॥
ਪਦ ਅਰਥ: ਮੁਝ ਕੂ-ਮੈਨੂੰ । ਸਬਾਇਐ ਜਗਿ ਸਾਰੇ ਜਗਤ ਵਿਚ । ਊਚੇ ਚੜਿ ਕੈ-ਦੁੱਖ ਤੋਂ ਉੱਚਾ ਹੋ ਕੇ ।ਘਰਿ-ਘਰ ਵਿਚ । ਘਰਿ ਘਰਿ-ਹਰੇਕ ਘਰ ਵਿਚ 1 ਅਗਿ-[ਇਸ ਲਫ਼ਜ਼ ਦਾ ਜੋੜ ਧਿਆਨ-ਜੋਗ ਹੈ, ਸਦਾ (f) ਅੰਤ ਹੈ, ਅਸਲ ਲਫ਼ਜ਼ ਸੰਸਕ੍ਰਿਤ ਦਾ 'ਅਗਨਿ' ਹੈ, ਇਸ ਤੋਂ ਪ੍ਰਾਕ੍ਰਿਤ-ਰੂਪ ਆਗਿ ਹੈ।
ਅਰਥ: ਹੇ ਫਰੀਦ! ਮੈਂ (ਪਹਿਲਾਂ ਮਨ ਦੇ 'ਟੋਏ ਟਿੱਬੇ ਤੋਂ ਪੈਦਾ ਹੋਏ ਦੁਖ - ਵਿਚ ਘਾਬਰ ਕੇ ਇਹ) ਸਮਝਿਆ ਕਿ ਦੁਖ (ਸਿਰਫ਼) ਮੈਨੂੰ (ਹੀ) ਹੈ, (ਸਿਰਫ਼ ਮੈਂ ਹੀ ਦੁਖੀ ਹਾਂ) (ਪਰ ਅਸਲ ਵਿਚ ਇਹ) ਦੁਖ ਤਾਂ ਸਾਰੇ (ਹੀ) ਜਗਤ ਵਿਚ (ਵਾਪਰ ਰਿਹਾ) ਹੈ । ਜਦੋਂ ਮੈਂ (ਆਪਣੇ ਦੁਖ ਤ) ਉਚੇਰਾ ਹੋ ਕੇ ਧਿਆਨ ਮਾਰਿਆ ਤਾਂ ਮੈਂ ਵੇਖਿਆ ਕਿ ਹਰੇਕ ਘਰ ਵਿਚ ਇਹੀ ਅੱਗ (ਬਲ) ਰਹੀ ਹੈ (ਭਾਵ, ਹਰੇਕ ਜੀਵ ਦੁਖੀ ਹੈ) ॥੮੧।
ਨੋਟ : ਇਸ ਸਲੋਕ ਤੋਂ ਅੱਗੇ ਦੇ ਸਲੋਕ ਗੁਰੂ ਅਰਜਨ ਸਾਹਿਬ ਜੀ ਦੇ ਹਨ । ਆਪ ਲਿਖਦੇ ਹਨ ਕਿ ਉਹੀ ਵਿਰਲੇ ਬੰਦੇ ਦੁੱਖਾਂ ਦੀ ਮਾਰ ਤੋਂ ਬਚੇ ਹੋਏ ਹਨ ਜੋ ਸਤਿਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ ।
ਮਹਲਾ ੫ ॥
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥
ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨ ਲਾਗ ॥੮੨॥
ਪਦ ਅਰਥ: ਭੂਮਿ-ਧਰਤੀ ਰੰਗਾਵਲੀ-ਰੰਗ ਆਵਲੀ ਆਵਲੀ- ਕਤਾਰ, ਸਿਲਸਿਲਾ । ਰੋਗ-ਸੁਹਜ, ਖ਼ੁਸ਼ੀ, ਅਨੰਦ। ਰੰਗਾਵਲੀ-ਸੁਹਾਵਣੀ।