

ਹੈ, ਸਲੋਕ ਨੰ: ੮੨ ਵਿਚ ਗੁਰੂ ਅਰਜਨ ਦੇਵ ਜੀ ਇਸ ਨੂੰ 'ਵਿਸੂਲਾ ਬਾਗ'' ਆਖਦੇ ਹਨ । ਏਥੇ ਫ਼ਰੀਦ ਜੀ ਸੰਸਾਰਕ ਦੁੱਖਾਂ ਨੂੰ 'ਇਕ ਲੰਮੀ ਨਦੀ', 'ਪ੍ਰਵਾਹ', 'ਵਹਣ' ਆਖਦੇ ਹਨ। ਮਨੁੱਖਾ-ਜੀਵਨ ਨਦੀ ਦਾ ਕੰਢਾ ਹੈ, ਜੋ ਦੁੱਖਾਂ-ਰੂਪੀ ਪ੍ਰਵਾਹ ਦੇ ਵੇਗ ਨਾਲ ਢਹਿ ਰਿਹਾ ਹੈ।
ਅਰਥ: (ਦੁੱਖਾਂ ਹੇਠ ਨੱਪਿਆ ਹੋਇਆ ਜੀਵ 'ਦੁੱਖ' ਅੱਗੇ ਤਰਲੇ ਲੈ ਕੇ ਆਖਦਾ ਹੈ-) ਹੈ (ਦੁੱਖਾਂ ਦੇ) ਵਹਿਣ। (ਮੈਨੂੰ) ਕੰਧੀ (-ਰੁਖੜੇ) ਨੂੰ ਨਾ ਢਾਹ (ਭਾਵ, ਮੈਨੂੰ ਦੁਖੀ ਨਾ ਕਰ), ਤੈਨੂੰ ਭੀ (ਆਪਣੇ ਕੀਤੇ ਦਾ) ਹਿਸਾਬ ਦੇਣਾ ਪਏਗਾ । ਦੁਖੀ ਮਨੁੱਖ ਨੂੰ ਇਹ ਸਮਝ ਨਹੀਂ ਰਹਿੰਦੀ ਕਿ) ਦੁੱਖਾਂ ਦਾ ਹੜ੍ਹ ਉਸੇ ਪਾਸੇ ਹੀ ਢਾਹ ਲਾਂਦਾ ਹੈ ਜਿਸ ਪਾਸੇ ਰੱਬ ਦੀ ਮਰਜ਼ੀ ਹੁੰਦੀ ਹੈ । (ਭਾਵ, ਰੱਬ ਦੀ ਰਜ਼ਾ- ਅਨੁਸਾਰ ਰੱਬ ਤੋਂ ਵਿਛੜੇ ਹੋਏ ਬੰਦੇ ਦੇ ਆਪਣੇ ਕੀਤੇ ਮੰਦੇ ਕਰਮਾਂ ਦੇ ਅਧੀਨ ਦੁੱਖਾਂ ਦਾ ਹੜ੍ਹ ਉਸ ਨੂੰ ਆ ਰੋੜ੍ਹਦਾ ਹੈ) ।੮੪।
ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥
ਖੜਾ ਪੁਕਾਰੇ ਪਾਤਣੀ ਬੇਰਾ ਕਪਰ ਵਾਤਿ ॥੮੫॥
ਪਦ ਅਰਥ: ਭੁਖਾ ਸੇਤੀ-ਦੁੱਖਾਂ ਨਾਲ, ਦੁੱਖਾਂ ਵਿਚ । ਦਿਹੁ-ਦਿਨ। ਸੂਲਾਂ-ਚੋਭਾਂ, ਚਿੰਤਾ, ਫ਼ਿਕਰ । ਰਾਸ਼ਿ-[ਇਸ ਲਫ਼ਜ਼ ਦੇ ਅਖ਼ੀਰ ਵਿਚ ਸਦਾ (f) ਹੁੰਦੀ ਹੈ, ਇ ਇਹ ਸੰਸਕ੍ਰਿਤ ਲਫ਼ਜ਼ 'ਰਾਤਿ' ਤੋਂ ਹੈ। । ਪਾਤਣੀ-ਮਲਾਹ, ਮੁਹਾਣਾ ।ਕਪਰ-ਲਹਿਰਾਂ, ਠਾਠਾਂ । ਵਾਤਿ-ਮੂੰਹ ਵਿਚ (ਵੇਖੋ ਸਲੋਕ ਨੰ: ੫੦) ।
ਅਰਥ: ਹੇ ਫਰੀਦ! (ਮਨ ਵਿਚ ਬਣੇ ਟੋਏ ਟਿੱਬੇ' ਦੇ ਕਾਰਨ ਦੁੱਖਾਂ ਦੀ ਨਦੀ ਵਿਚ ਰੁੜ੍ਹੇ ਜਾਂਦੇ ਜੀਵਾਂ ਦਾ) ਦਿਨ ਦੁੱਖਾਂ ਵਿਚ ਲੰਘਦਾ ਹੈ, ਰਾਤ ਭੀ (ਚਿੰਤਾ ਦੀਆਂ) ਚੋਭਾਂ ਵਿਚ ਬੀਤਦੀ ਹੈ । (ਕੰਢੇ ਤੇ) ਖਲੋਤਾ ਹੋਇਆ (ਗੁਰੂ-) ਮਲਾਹ (ਇਹਨਾਂ ਨੂੰ) ਉੱਚੀ ਉੱਚੀ ਕਹਿ ਰਿਹਾ ਹੈ (ਕਿ ਤੁਹਾਡਾ ਜ਼ਿੰਦਗੀ ਦਾ) ਬੇੜਾ (ਦੁੱਖਾਂ ਦੀਆਂ) ਠਾਠਾਂ ਦੇ ਮੂੰਹ ਵਿਚ (ਆ ਡਿੱਗਣ ਲੱਗਾ) ਹੇ ।੮੫।
ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥
ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੇ ਸੁ ਚੇਤਿ ॥੮੬॥
ਪਦ ਅਰਥ: ਲੰਮੀ ਲੰਮੀ-ਬਹੁਤ ਲੰਮੀ । ਨਦੀ-ਦੁੱਖਾਂ ਦੀ ਨਦੀ। ਵਹੈ—ਚੱਲ ਰਹੀ ਹੈ । ਕੋਰੇ ਹੱਤਿ-ਡੇਗਣ ਵਾਸਤੇ, ਢਾਹੁਣ ਵਾਸਤੇ । ਨੋ-ਨੂੰ ।