Back ArrowLogo
Info
Profile

ਖਜੂਰਾਂ (ਦਿਸ ਰਹੀਆਂ ਹਨ), ਅਤੇ ਸ਼ਰਿਦ ਦੀਆਂ ਨਦੀਆਂ ਵਗ ਰਹੀਆਂ ਹਨ (ਭਾਵ, ਹਰ ਪਾਸੇ ਸੋਹਣੇ ਸੋਹਣੇ, ਸੁਆਦਲੇ ਤੇ ਮਨ-ਮੋਹਣੇ ਪਦਾਰਥ ਤੇ ਵਿਸ਼ੇ-ਵਿਕਾਰ ਮੌਜੂਦ ਹਨ) । (ਉਂਜ ਇਹ ਭੀ ਠੀਕ ਹੈ ਕਿ ਇਹਨਾਂ ਪਦਾਰਥਾਂ ਦੇ ਮਾਣਨ ਵਿਚ ਮਨੁੱਖ ਦਾ) ਜੋ ਜੋ ਦਿਹਾੜਾ ਬੀਤਦਾ ਹੈ, ਉਹ ਇਸ ਦੀ ਉਮਰ ਨੂੰ ਹੀ ਹੱਥ ਪੈ ਰਹੇ ਹਨ (ਭਾਵ, ਅਜਈ ਜਾ ਰਹੇ ਹਨ) ।੮੯।

ਫਰੀਦਾ ਤਨ ਲੁਕਾ ਪਿੰਜਰੁ ਥੀਆ ਤਲੀਆ ਖੁੰਡਹਿ ਕਾਗ ॥

ਅਜੈ ਸੁ ਰਬ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥

ਪਦ ਅਰਥ : ਥੀਆ-ਹੋ ਗਿਆ ਹੈ । ਪਿੰਜਰੁ ਥੀਆ-ਹੱਡੀਆਂ ਦੀ ਮੁੱਠ ਹੋ ਗਿਆ ਹੈ । ਖੂੰਡਹਿ-ਨੂੰਗ ਰਹੇ ਹਨ। ਕਾਗ-ਕਾਂ, ਵਿਕਾਰ, ਦੁਨਿਆਵੀ ਪਦਾਰਥਾਂ ਦੇ ਚਸਕੇ । ਅਜੇ-ਅਜੇ ਭੀ ਜਦੋਂ ਕਿ ਸਰੀਰ ਦੁਨੀਆ ਦੇ ਭੰਗ, ਭੋਗ ਭੋਗ ਕੇ ਆਪਣੀ ਸੱਤਿਆ ਭੀ ਗਵਾ ਬੈਠਾ ਹੈ) । ਨ ਬਾਹੁੜਿਓ—ਨਹੀਂ ਤੁਠਾ, ਤਰਸ ਨਹੀਂ ਕੀਤਾ ।

ਅਰਥ: ਹੇ ਫ਼ਰੀਦ। (ਇਹ ਭੌਂਕਾ) ਸਰੀਰ (ਵਿਸ਼ੇ ਵਿਕਾਰਾਂ ਵਿਚ ਪੈ ਪੈ ਕੋ) ਡਾਢਾ ਮਾੜਾ ਹੋ ਗਿਆ ਹੈ, ਹੱਡੀਆਂ ਦੀ ਮੁੱਠ ਹੀ ਰਹਿ ਗਿਆ ਹੈ; (ਫਿਰ ਭੀ ਇਹ) ਕਾਂ ਇਸ ਦੀਆਂ ਤਲੀਆਂ ਨੂੰ ਨੂੰਗੋ ਮਾਰੀ ਜਾ ਰਹੇ ਹਨ (ਭਾਵ, ਦੁਨਿਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਦੇ ਮਨ ਨੂੰ ਚੋਭਾਂ ਲਾਈ ਜਾ ਰਹੇ ਹਨ) । ਵੇਖੋ, (ਵਿਕਾਰਾਂ ਵਿਚ ਪਏ) ਮਨੁੱਖ ਦੀ ਕਿਸਮਤ ਭੀ ਅਜੀਬ ਹੈ ਕਿ ਅਜੇ ਭੀ (ਜਦੋਂ ਕਿ ਇਸ ਦਾ ਸਰੀਰ ਦੁਨੀਆ ਦੇ ਵਿਸ਼ੇ ਭੋਗ ਭੋਗ ਕੋ ਆਪਣੀ ਸੱਤਿਆ ਡੀ ਗਵਾ ਬੈਠਾ ਹੈ) ਰੱਬ ਇਸ ਉਤੇ ਤੂਠਾ ਨਹੀਂ (ਭਾਵ, ਇਸ ਦੀ ਝਾਕ ਮਿਟੀ ਨਹੀਂ) ੧੯੦।

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥

ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥

ਪਦ ਅਰਥ: ਕਾਗਾ-ਕਾਗਾਂ ਨੇ, ਕਾਵਾਂ ਨੇ, ਵਿਕਾਰਾਂ ਨੇ, ਦੁਨਿਆਵੀ ਪਦਾਰਥਾਂ ਦੇ ਚਸਕਿਆਂ ਨੇ । ਕਰੰਗ-ਪੰਜਰ, ਬਹੁਤ ਲਿੱਸਾ ਹੋਇਆ ਹੋਇਆ ਸੁਗੇਰ ।ਸਗਲਾ-ਸਾਰਾ ।ਮਤਿ ਛੁਹਉ-ਰੱਬ ਕਰਕੇ ਕੋਈ ਨਾ ਛੇੜੇ [ਵੇਖੋ, ਸਲੋਕ ਨੰ: ੨੫ ਵਿਚ ਲਫ਼ਜ਼ 'ਭਿਜਉ', 'ਵਰਸਉ' ਅਤੇ 'ਤੁਟਉ') । ਆਸ-ਤਾਂਘ ।

ਅਰਥ: ਕਾਵਾਂ ਨੇ ਪਿੰਜਰ ਡੀ ਫੋਲ ਮਾਰਿਆ ਹੈ; (ਅਤੇ) ਸਾਰਾ ਮਾਸ

82 / 116
Previous
Next