Back ArrowLogo
Info
Profile

ਖਾ ਲਿਆ ਹੈ (ਭਾਵ, ਦੁਨਿਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ ਵਿਕਾਰ ਇਸ ਅੱਤ ਲਿੱਸੇ ਹੋਏ ਹੋਏ ਸਰੀਰ ਨੂੰ ਭੀ ਚੋਰਾਂ ਲਾਈ ਜਾ ਰਹੇ ਹਨ, ਇਸ ਭੌਂਕੇ ਸਰੀਰ ਦੀ ਸਾਰੀ ਸੱਤਿਆ ਇਹਨਾਂ ਨੇ ਖਿੱਚ ਲਈ ਹੈ) ਰੱਬ ਕਰਕੇ ਕੋਈ ਵਿਕਾਰ (ਮੇਰੀਆਂ) ਇਹਨਾਂ ਦੋਹਾਂ ਅੱਖਾਂ ਨੂੰ ਨਾ ਛੇੜੇ; ਇਹਨਾਂ ਵਿਚ ਤਾਂ ਪਿਆਰੇ ਪ੍ਰਭੂ ਨੂੰ ਵੇਖਣ ਦੀ ਤਾਂਘ ਟਿਕੀ ਰਹੇ।੯੧।

ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥

ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥

ਪਦ ਅਰਥ: ਕਾਗਾਹੇ ਕਾਂ। ਹੋ ਦੁਨਿਆਵੀ ਪਦਾਰਥਾਂ ਦੇ ਚਸਕੇ ।.. ਚੂੰਡਿ ਨ-ਨਾ ਨੂੰਗ । ਪਿੰਜਰ-ਸੁੱਕਾ ਹੋਇਆ ਸਰੀਰ 1 ਬਸੈ-(ਜੇ) ਵੱਸ ਵਿਚ (ਹੈ), ਜੇ ਤੇਰੇ ਵੱਸ ਵਿਚ ਹੈ, ਜੇ ਤੂੰ ਕਰ ਸਕੇ । ਤ-ਤਾਂ। ਜਿਤੁ-ਜਿਸ ਵਿਚ। ਜਿਤੁ ਪਿੰਜਰੈ-ਜਿਸ ਸਰੀਰ ਵਿਚ । ਤਿਦੂ-ਉਸ ਸਰੀਰ ਵਿਚੋਂ । ਅਰਥ: ਹੇ ਕਾਂ ਮੇਰਾ ਪਿੰਜਰ ਨਾ ਨੂੰਗ, ਜੇ ਤੇਰੇ ਵੱਸ ਵਿਚ (ਇਹ ਗੱਲ) ਹੋ ਤਾਂ (ਏਥੋਂ) ਉੱਡ ਜਾ, ਜਿਸ ਸਰੀਰ ਵਿਚ ਮੇਰਾ ਖਸਮ-ਪ੍ਰਭੂ ਵੱਸ ਰਿਹਾ ਹੈ, ਇਸ ਵਿਚੋਂ ਮਾਸ ਨਾ ਖਾ, (ਭਾਵ, ਹੋ ਵਿਸ਼ਿਆਂ ਦੇ ਚਸਕੇ । ਮੇਰੇ ਸਰੀਰ ਨੂੰ ਚੋਰਾਂ ਲਾਣੀਆਂ ਛੱਡ ਦੇ, ਤਰਸ ਕਰ, ਤੇ ਜਾ, ਖਲਾਸੀ ਕਰ । ਇਸ ਸਰੀਰ ਵਿਚ ਤਾਂ ਖਸਮ-ਪ੍ਰਭੂ ਦਾ ਪਿਆਰ ਵੱਸ ਰਿਹਾ ਹੈ, ਤੂੰ ਇਸ ਨੂੰ ਵਿਸ਼ੇ ਭੋਗਾਂ ਵਲ ਪ੍ਰੇਰਨ ਦਾ ਜਤਨ ਨਾ ਕਰ) ੧੯੨।

ਸਲੋਕ ਨੰ: ੯੩ ਤੋਂ ੧੩੦ ਤਕ-

ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥

ਸਰਪਰ ਮੈਥੇ ਆਵਣਾ ਮਰਣਹੁ ਨਾ ਡਰਿਆਹੁ ॥੯੩॥

ਪਦ ਅਰਥ: ਨਿਮਾਣੀ-ਵਿਚਾਰੀ। ਸਡ-ਸੱਦਾ, 'ਵਾਜ। ਸਭੁ ਕਰੇ-ਅਵਾਜ਼ ਮਾਰ ਰਹੀ ਹੈ ।ਨਿਘਰਿਆਹੇ ਬੇ-ਘਰੇ ਜੀਵ! ਘਰ-ਘਰ ਵਿਚ । ਸਰਪਰ-ਜ਼ਰੂਰ, ਆਖ਼ਰ ਨੂੰ । ਮੈਥੇ-ਮੇਰੇ ਪਾਸ ।.

ਅਰਥ: ਹੇ ਫਰੀਦ! ਕਬਰ ਵਿਚਾਰੀ (ਬੰਦੇ ਨੂੰ) ਵਾਜ ਮਾਰ ਰਹੀ ਹੈ (ਤੇ ਆਖਦੀ ਹੈ—) ਹੇ ਬੇ-ਘਰੇ ਜੀਵ (ਆਪਣੇ) ਘਰ ਵਿਚ ਆ, ਜ਼ਰੂਰ (ਭਾਵ, ਆਖ਼ਰ ਨੂੰ) ਤੂੰ ਮੇਰੇ ਪਾਸ ਹੀ ਆਉਣਾ ਹੈ (ਤਾਂ ਫਿਰ) ਮੌਤ ਤੋਂ (ਇਤਨਾ) ਨਾ ਡਰ ।੯੩।

83 / 116
Previous
Next