

ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ।
ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ।॥੯॥
ਪਦ ਅਰਥ: ਲੋਇਣ-ਅੱਖਾਂ ।ਏਨੀ ਲੋਇਣੀ-ਇਹਨਾਂ ਅੱਖਾਂ ਨਾਲ । (ਅੱਖਰ 'ਨ' ਦੇ ਹੇਠਾਂ ਅੱਧਾ 'ਹ' ਹੈ) । ਕੇਤੀ-ਕਿਤਨੀ ਹੀ (ਖ਼ਲਕਤ), ਬੇਅੰਤ ਜੀਵ ।
ਅਰਥ: ਇਹਨਾਂ ਅੱਖਾਂ ਨਾਲ ਵੇਖਦਿਆਂ (ਭਾਵ, ਮੇਰੀਆਂ ਅੱਖਾਂ ਦੇ ਸਾਹਮਣੋ) ਕਿਤਨੀ ਹੀ ਖ਼ਲਕਤ ਚਲੀ ਗਈ ਹੈ (ਮੌਤ ਦਾ ਸ਼ਿਕਾਰ ਹੋ ਗਈ ਹੈ) । ਹੋ ਫ਼ਰੀਦ। (ਖ਼ਲਕਤ ਤੁਰੀ ਜਾਂਦ ਵੇਖ ਕੇ ਭੀ) ਹਰੇਕ ਨੂੰ ਆਪੋ ਆਪਣੇ ਸੁਆਰਥ ਦਾ ਹੀ ਖ਼ਿਆਲ ਹੈ (ਭਾਵ, ਹਰੇਕ ਦੁਨੀਆ ਵਾਲੀ ਧੁਨ ਵਿਚ ਹੀ ਹੈ), ਮੈਨੂੰ ਭੀ ਆਪਣਾ ਹੀ ਫ਼ਿਕਰ ਪਿਆ ਹੋਇਆ ਹੈ ।੯੪।
ਆਪੁ ਸਵਾਰਹਿ ਮੈ ਮਿਲਹਿ ਮੈਂ ਮਿਲਿਆ ਸੁਖੁ ਹੋਇ ॥
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥
ਪਦ ਅਰਥ: ਆਪੁ-ਆਪਣੇ ਆਪ ਨੂੰ । ਮੈਮੈਨੂੰ ।
ਨੋਟ: ਮੌਤ ਦੀ ਢਾਹ ਲੱਗੀ ਹੋਈ ਵੇਖ ਕੇ ਜਦੋਂ ਫਰੀਦ ਨੇ ਆਤਮਕ ਜੀਵਨ ਵਲ ਧਿਆਨ ਮਾਰਿਆ ਤਾਂ ਰੱਬ ਵਲੋਂ ਇਹ ਧੀਰਜ ਮਿਲੀ :
ਅਰਥ: ਹੇ ਫਰੀਦ! ਜੋ ਤੂੰ ਆਪਣੇ ਆਪ ਨੂੰ ਸਵਾਰ ਲਏਂ ਤਾਂ ਤੂੰ ਮੈਨੂੰ ਮਿਲ ਪਏਂਗਾ ਤੇ ਮੇਰੇ ਵਿਚ ਜੁੜਿਆਂ ਹੀ ਤੈਨੂੰ ਸੁਖ ਹੋਵੇਗਾ (ਦੁਨੀਆ ਦੇ ਪਦਾਰਥਾਂ ਵਿਚ ਨਹੀਂ) । ਜੇ ਤੂੰ ਮੇਰਾ ਬਣ ਜਾਏਂ, (ਭਾਵ, ਦੁਨੀਆ ਵਾਲਾ ਪਿਆਰ ਛੱਡ ਕੇ ਮੇਰੇ ਨਾਲ ਪਿਆਰ ਕਰਨ ਲੱਗ ਪਏ ਤਾਂ) ਸਾਰਾ ਜਗਤ ਤੋਰਾ ਬਣ ਜਾਏਗਾ . (ਭਾਵ, ਮਾਇਆ ਤੇਰੇ ਪਿੱਛੇ ਪਿੱਛੇ ਦੌੜੇਗੀ) ॥੯੫॥
ਕੰਧੀ ਉਤੇ ਰੁਖੜਾ ਕਿਚਰਕੁ ਬੰਨੈ ਧੀਰ ॥
ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਂਈ ਨੀਰੁ ॥੯੬॥
ਪਦ ਅਰਥ: ਕੰਧੀ-ਕੰਢਾ। ਰੁਪੜਾ-ਨਿੱਕਾ ਜਿਹਾ ਰੁੱਖ, ਵਿਚਾਰਾ ਰੁੱਖ । ਧੀਰ-ਧੀਰਜ, ਧਰਵਾਸ । ਨੀਰੂ-ਪਾਣੀ ।
ਅਰਥ :(ਦਰਿਆ ਦੇ) ਕੰਢੇ ਉੱਤੇ (ਉੱਗਾ ਹੋਇਆ) ਵਿਚਾਰਾ ਰੁੱਖ ਕਿਤਨਾ