Back ArrowLogo
Info
Profile

ਕੁ ਚਿਰ ਧਰਵਾਸ ਬੰਨ੍ਹੇਗਾ? ਹੋ ਫਰੀਦ। ਕੱਚੇ ਭਾਂਡੇ ਵਿਚ ਪਾਣੀ ਕਿਤਨਾ ਕੁ ਚਿਰ ਰੱਖਿਆ ਜਾ ਸਕਦਾ ਹੈ ? (ਇਸੇ ਤਰ੍ਹਾਂ ਮਨੁੱਖ ਮੌਤ ਦੀ ਨਦੀ ਦੇ ਕੰਢੇ ਤੇ ਖਲੋਤਾ ਹੋਇਆ ਹੈ, ਇਸ ਸਰੀਰ ਵਿਚੋਂ ਸੁਆਸ ਮੁਕਦੇ ਜਾ ਰਹੇ ਹਨ) ।੯੬

ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥

ਗੋਰਾਂ ਸੇ ਨਿਮਾਣੀਆਂ ਬਹਸਨਿ ਰੂਹਾਂ ਮਲਿ ।।

ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥

ਪਦ ਅਰਥ: ਮਹਲ-ਪੱਕੇ ਘਰ । ਨਿਸਖਣ-ਬਿਲਕੁਲ ਖ਼ਾਲੀ, ਸੁੰਵੇ । ਤਲਿ-ਤਲ ਵਿਚ, ਹੇਠਾਂ, ਧਰਤੀ ਵਿਚ। ਬਹਸਨਿ-ਬੈਠਣਗੀਆਂ। ਗੋਰਾਂ ਨਿਮਾਣੀਆਂ—ਇਹ ਕਬਰਾਂ ਜਿਨ੍ਹਾਂ ਤੋਂ ਬੰਦੇ ਨਫ਼ਰਤ ਕਰਦੇ ਹਨ । ਮਲਿ- भँल वे।

ਅਰਥ: ਹੇ ਫਰੀਦ! (ਮੌਤ ਆਉਣ ਤੋਂ) ਮਹਲ-ਮਾੜੀਆਂ ਸੁੰਞੀਆਂ ਰਹਿ ਜਾਂਦੀਆਂ ਹਨ, ਧਰਤੀ ਦੇ ਹੇਠ (ਕਬਰ ਵਿਚ) ਡੇਰਾ ਲਾਣਾ ਪੈਂਦਾ ਹੈ, ਉਹਨਾਂ ਕਬਰਾਂ ਵਿਚ, ਜਿਨ੍ਹਾਂ ਤੋਂ ਨਫ਼ਰਤ ਕਰੀਦੀ ਹੈ, ਰੂਹਾਂ ਸਦਾ ਲਈ ਜਾ ਬੈਠਣਗੀਆਂ । ਹੇ ਸ਼ੇਖ਼ (ਫ਼ਰੀਦ) । (ਰੱਬ ਦੀ) ਬੰਦਗੀ ਕਰ, (ਇਹਨਾਂ ਮਹਲ-ਮਾੜੀਆਂ ਤਾਂ) ਅੱਜ  ਭੁੱਲਕ ਕੂਚ ਕਰਨਾ ਹੋਵੇਗਾ ।੯੭।

ਨੋਟ : ਇਥੇ ਆਮ ਮੁਸਲਮਾਨੀ ਖ਼ਿਆਲ ਅਨੁਸਾਰ ਰੂਹ ਦਾ ਕਬਰ ਵਿਚ ਜਾ ਬੈਠਣਾ ਆਖਿਆ ਹੈ, ਭਾਵ ਇਹ ਹੈ ਕਿ ਸਰੀਰਾਂ ਨੇ ਆਖ਼ਰ ਮਿੱਟੀ ਵਿਚ ਮਿਲ ਜਾਣਾ ਹੋ ।

ਫਰੀਦਾ ਮਉਤੇ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥

ਅਗੈ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾਹਾ ।

ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥

ਅਮਲ ਜਿ ਕੀਤਿਆ ਦੁਨੀ ਵਿੱਚ ਸੇ ਦਰਗਹ ਓਗਾਹਾ ॥੯੮॥

ਪਦ ਅਰਥ: ਏਵੈ-ਇਉਂ, ਇਸ ਤਰ੍ਹਾਂ ਦਾ । ਢਾਹਾ-ਕਿਨਾਰਾ, ਕੰਢਾ। ਹੂਲ-ਰੌਲਾ । ਕਾਹਾਹਾ-ਹਾਹਾਕਾਰ। ਦੋਜਕ-ਨਰਕ । ਇਕਿ-ਕਈ ਜੀਵ (ਲਫ਼ਜ਼ 'ਇਕਿ' 'ਬਹੁ-ਵਚਨ' ਹੈ ਲਫ਼ਜ਼ 'ਇਕ' ਤੋਂ) ।ਓਗਾਹਾ-ਗਵਾਹ, ਸਾਖੀ ।

ਅਰਥ: ਹੇ ਫ਼ਰੀਦ! ਜਿਵੇਂ ਦੜਿਆ ਦਾ ਕਿਨਾਰਾ ਹੈ (ਜੋ ਪਾਣੀ ਦੇ ਵੇਗ

85 / 116
Previous
Next