

ਨਾਲ ਢਹਿ ਰਿਹਾ ਹੁੰਦਾ ਹੈ) ਏਸੇ ਤਰ੍ਹਾਂ ਮੌਤ(-ਰੂਪ ਨਦੀ) ਦਾ ਕੰਢਾ ਹੈ, (ਜਿਸ ਵਿਚ ਬੇਅੰਤ ਜੀਵ ਉਮਰ ਭੋਗ ਕੇ ਡਿਗਦੇ ਜਾ ਰਹੇ ਹਨ) । (ਮੌਤ ਤੋਂ) ਅਗਲੇ ਪਾਸੇ (ਵਿਕਾਰੀਆਂ ਵਾਸਤੇ) ਤਪੇ ਹੋਏ ਨਰਕ ਸੁਣੀਂਦੇ ਹਨ, ਓਥੇ ਉਹਨਾਂ ਦੀ ਹਾਹਾਕਾਰ ਤੇ ਰੌਲਾ ਪੈ ਰਿਹਾ ਹੈ । ਕਈ (ਭਾਗਾਂ ਵਾਲਿਆਂ) ਨੂੰ ਤਾਂ ਸਾਰੀ ਸਮਝ ਆ ਗਈ ਹੈ (ਕਿ ਏਥੇ ਕਿਵੇਂ ਜ਼ਿੰਦਗੀ ਗੁਜ਼ਾਰਨੀ ਹੈ; ਪਰ) ਕਈ ਬੇਪਰਵਾਹ ਫਿਰ ਰਹੇ ਹਨ । ਜਿਹੜੇ ਅਮਲ ਏਥੇ ਦੁਨੀਆ ਵਿਚ ਕਰੀਦੇ ਹਨ, ਉਹ ਰੱਬ ਦੀ ਦਰਗਾਹ ਵਿਚ (ਮਨੁੱਖ ਦੀ ਜ਼ਿੰਦਗੀ ਤਾਂ) ਗਵਾਹ ਬਣਦੇ ਹਨ ॥੯੮।
ਫਰੀਦਾ ਦਰੀਆਵੈ ਕੰਨੇ ਬਗੁਲਾ ਬੈਠਾ ਕੋਲ ਕਰੇ।।
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ।।
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ।।
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥
ਪਦ ਅਰਥ: ਕੰਨੇ-ਕੰਢੇ ਤੇ । ਕੇਲ ਕਲੋਲ । ਹੰਝ-ਹੱਸ (ਜਿਹਾ ਚਿੱਟਾ ਬਗਲਾ) । ਅਚਿੱਤੇ-ਅਚਨਚੇਤ। ਤਿਤੁ—ਉਸ (ਹੰਝ) ਨੂੰ । ਵਿਸਰੀਆਂ-ਭੁੱਲ ਗਈਆਂ । ਮਨਿ-ਮਨ ਵਿਚ। ਚੇਤੇ ਸਨਿ ਚੇਤੇ ਵਿਚ ਸਨ, ਯਾਦ ਸਨ। ਗਾਲੀ- ਗੱਲਾਂ ' ।
ਅਰਥ: ਹੇ ਫਰੀਦ! (ਬੰਦਾ ਜਗੜ ਦੇ ਰੰਗ ਤਮਾਸ਼ਿਆਂ ਵਿਚ ਮਸਤ ਹੈ, ਜਿਵੇਂ) ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗਲਾ ਕਲੋਲ ਕਰਦਾ ਹੈ । (ਜਿਵੇਂ ਉਸ) ਹੰਸ (ਵਰਗੇ ਚਿੱਟੇ ਬਗਲੇ) ਨੂੰ ਕਲੋਲ ਕਰਦੇ ਨੂੰ ਅਚਨਚੇਤ ਬਾਜ ਆ ਪੈਂਦੇ ਹਨ, (ਤਿਵੇਂ ਬੰਦੇ ਨੂੰ ਮੌਤ ਦੇ ਦੂਤ ਆ ਫੜਦੇ ਹਨ) । ਜਦੋਂ ਉਸ ਨੂੰ ਬਾਜ ਆ ਕੇ ਪੈਂਦੇ ਹਨ ਤਾਂ ਸਾਰੇ ਖਲੋਲ ਉਸ ਨੂੰ ਭੁਲ ਜਾਂਦੇ ਹਨ । (ਆਪਣੀ ਜਾਨ ਦੀ ਪੈ ਜਾਂਦੀ ਹੈ, ਇਹੀ ਹਾਲ ਮੌਤ ਆਇਆ ਬੰਦੇ ਦਾ ਹੁੰਦਾ ਹੈ) । ਜੋ ਗੱਲਾਂ (ਮਨੁੱਖ ਦੇ ਕਦੇ) ਮਨ ਵਿਚ ਚਿਤ ਚੇਤੇ ਵਿਚ ਨਹੀਂ ਸਨ, ਰੱਬ ਨੇ ਉਹ ਕਰ ਦਿੱਤੀਆਂ ।੯੯।
ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ॥
ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹਿ ॥
ਮਲਕਲਮਉਤ ਜਾਂ ਆਵਸੇ ਸਭ ਦਰਵਾਜੇ ਭੰਨਿ ॥
ਤਿਨਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹਿ ॥