Back ArrowLogo
Info
Profile

ਵੇਖਹੁ ਬੰਦਾ ਚਲਿਆ ਵਹੁ ਜਣਿਆ ਦੋ ਕੰਨ੍ਹਿ ॥

ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹਿ ਆਏ ਕੰਮਿ ॥੧੦੦॥

ਪਦ ਅਰਥ: ਦੋਹਰੀ-ਸੋਹਣ ਸਰੀਰ, ਪਲਿਆ ਹੋਇਆ ਸਰੀਰ । ਚਲੈ-ਤੁਰਦਾ ਹੈ, ਕੰਮ ਦੇਂਦਾ ਹੈ । ਅੰਨਿ-ਅੰਨ ਨਾਲ । ਵਿਚਿ-ਇਸ ਦੇ ਅਖ਼ੀਰ ਵਿਚ ਸਦਾ (f) ਹੁੰਦੀ ਹੈ, ਲਫ਼ਜ਼ 'ਬਿਨੁ' ਦੇ ਅਖ਼ੀਰ ਵਿਚ ਸਦਾ ( ) ਹੁੰਦਾ ਹੈ । ਵਰ-ਪਰਤ ਪਰਤ ਕੇ, ਮੁੜ ਮੁੜ ਕੇ । ਆਸੂਣੀ-ਨਿੱਕੀ ਜਿਹੀ ਆਸ, ਸੋਹਣੀ ਜਿਹੀ ਆਸ। ਬੰਨ੍ਹਿ-ਬੰਨ੍ਹ ਕੇ। ਮਲਕ-ਫ਼ਰਿਸ਼ਤਾ । ਅਲ-ਦਾ । ਮਲਕਲ ਮਉਤ-ਮੌਤ ਦਾ ਫ਼ਰਿਸ਼ਤਾ ।ਕੰਨ੍ਰਿ-ਮੋਢੇ ਤੇ । ਆਏ ਕੰਮਿ-ਕੰਮ ਵਿਚ ਆਏ, ਸਹਾਈ ਹੋਏ ।

ਅਰਥ: (ਮਨੁੱਖ ਦਾ ਇਹ) ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ (ਇਸ ਨੂੰ) ਪਾਣੀ ਤੇ ਅੰਨ ਦੇ ਜ਼ੋਰ ਕੰਮ ਦੇ ਰਿਹਾ ਹੈ । ਬੰਦਾ ਜਗਤ ਵਿਚ ਕੋਈ ਸੋਹਣੀ ਜਿਹੀ ਆਸ ਬੰਨ੍ਹ ਕੇ ਆਇਆ ਹੈ (ਪਰ ਆਸ ਪੂਰੀ ਨਹੀਂ ਹੁੰਦੀ) । ਜਦੋਂ ਮੌਤ ਦਾ ਫ਼ਰਿਸ਼ਤਾ (ਸਰੀਰ ਦੇ) ਸਾਰੇ ਦਰਵਾਜ਼ੇ ਭੰਨ ਕੇ (ਭਾਵ, ਸਾਰੇ ਇੰਦਰਿਆਂ ਨੂੰ ਨਕਾਰੇ ਕਰ ਕੇ) ਆ ਜਾਂਦਾ ਹੈ, (ਮਨੁੱਖ ਦੇ) ਉਹ ਪਿਆਰੇ ਵੀਰ (ਮੌਰ ਦੇ ਫ਼ਰਿਸ਼ਤੇ ਦੇ) ਅੱਗੇ ਬੰਨ੍ਹ ਕੇ ਤੋਰ ਦੇਂਦੇ ਹਨ । ਵੇਖ। ਬੰਦਾ ਚਹੁੰ ਮਨੁੱਖਾਂ ਦੇ ਮੋਦੇ ਤੇ ਤੁਰ ਪਿਆ ਹੈ ।

ਹੇ ਫਰੀਦ। (ਪਰਮਾਤਮਾ ਦੀ) ਦਰਗਾਹ ਵਿਚ ਉਹੀ (ਭਲੇ) ਕੰਮ ਸਹਾਈ ਹੁੰਦੇ ਹਨ ਜੋ ਦੁਨੀਆ ਵਿਚ (ਰਹਿ ਕੇ) ਕੀਤੇ ਹੁੰਦੇ ਹਨ ।੧੦੦।

ਫਰੀਦਾ ਹਉ ਬਲਿਹਾਰੀ ਤਿਨ ਪੰਖੀਆ ਜੰਗਲਿ ਜਿਨ੍ਹਾ ਵਾਸੁ ॥

ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥

ਪਦ ਅਰਥ: ਹਉ-ਮੈਂ । ਬਲਿਹਾਰੀ-ਸਦਕੇ, ਕੁਰਬਾਨ ।ਤਿਨ-ਅੱਖਰ 'ਨ' ਦੇ ਹੇਠ ਅੱਧਾ 'ਹ' ਹੈ । ਜੰਗਲਿ-ਜੰਗਲ ਵਿਚ ਵਾਸੁ-ਵਸੇਬਾ, ਰਿਹਾਇਸ਼ । ਕਕਰ-ਕੇਕਰ, ਹੋੜ । ਥਲਿ-ਥਲ ਉਤੇ, ਭੁਇ ਉਤੇ ।ਰਬ ਪਾਸ-ਰੱਬ ਦਾ ਪਾਸਾ, ਰੱਬ ਦਾ ਆਸਰਾ । ਛੋਡਨਿ-(ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ।

ਅਰਥ: ਹੇ ਫਰੀਦ! ਮੈਂ ਉਹਨਾਂ ਪੰਛੀਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਵਾਸਾ ਜੰਗਲ ਵਿਚ ਹੈ, ਰੋੜ ਚੁਗਦੇ ਹਨ, ਭੁਇ ਉਤੇ ਵਸਦੇ ਹਨ, (ਪਰ) ਰੱਬ ਦਾ ਆਸਰਾ

87 / 116
Previous
Next