

ਨਹੀਂ ਛੱਡਦੇ । (ਭਾਵ, ਮਹਲਾਂ ਵਿਚ ਰਹਿਣ ਵਾਲੇ, ਪਲੇ ਹੋਏ ਸਰੀਰ ਵਾਲ, ਪਰ ਰੱਬ ਨੂੰ ਭੁਲਾ ਦੇਣ ਵਾਲੇ ਬੰਦੇ ਨਾਲੋਂ ਤਾਂ ਉਹ ਪੰਛੀ ਹੀ ਚੰਗੇ ਹਨ ਜੋ ਰੁੱਖਾਂ ਤੇ ਆਲ੍ਹਣੇ ਬਣਾ ਲੈਂਦੇ ਹਨ, ਰੋੜ ਚੁਗ ਕੇ ਗੁਜ਼ਾਰਾ ਕਰ ਲੈਂਦੇ ਹਨ, ਪਰ ਰੱਬ ਨੂੰ ਚੇਤੇ ਰੱਖਦੇ ਹਨ) ।੧੦।
ਫਰੀਦਾ ਰੁਤਿ ਫਿਰੀ ਵਣੁ ਕੰਬਿਆ, ਪਤ ਝੜੇ ਝੜਿ ਪਾਹਿ ॥
ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥
ਪਦ ਅਰਥ : ਫਿਰੀ-ਬਦਲ ਗਈ ਹੈ । ਵਣੁ ਜੰਗਲ (ਭਾਵ, ਜੰਗਲ ਦਾ ਰੁੱਖ) । ਲਫ਼ਜ਼ 'ਵਣੁ' ਦੇ ਰੂਪ ਅਤੇ ਸਲੋਕ ਨੰ: ੧੯ ਅਤੇ ੪੩ ਵਿਚ ਆਏ ਲਫ਼ਜ਼ 'ਵਣਿ' ਦੇ ਵਿਆਕਰਣਿਕ ਰੂਪ ਦਾ ਫ਼ਰਕ ਵੇਖੋ । ਰਹਣੁ-ਬਿਰਤਾ। ਕਿਥਾਊ-ਕਿਤੇ ਭੀ ।
ਅਰਥ: ਹੇ ਫਰੀਦ! ਮੌਸਮ ਬਦਲ ਗਿਆ ਹੈ, ਜੰਗਲ (ਦਾ ਬੂਟਾ ਬੂਟਾ) ਹਿੱਲ ਗਿਆ ਹੈ, ਪੱਤਰ ਝੜ ਰਹੇ ਹਨ । (ਜਗਤ ਦੇ) ਚਾਰੇ ਪਾਸੇ ਢੂੰਢ ਵੇਖੇ ਹਨ, ਥਿਰਤਾ ਕਿਤੇ ਭੀ ਨਹੀਂ ਹੈ (ਨਾ ਹੀ ਰੁੱਤ ਇਕੋ ਰਹਿ ਸਕਦੀ ਹੈ, ਨਾ ਹੀ ਰੁੱਖ ਤੇ ਰੁੱਖਾਂ ਦੇ ਪੱਤਰ ਸਦਾ ਟਿਕੇ ਰਹਿ ਸਕਦੇ ਹਨ) । (ਭਾਵ ਸਮਾ ਗੁਜ਼ਰਨ ਤੇ ਇਸ ਮਨੁੱਖ ਉਤੇ ਬੁਢੇਪਾ ਆ ਜਾਂਦਾ ਹੈ, ਸਾਰੇ ਅੰਗ ਕਮਜ਼ੋਰ ਪੈ ਜਾਂਦੇ ਹਨ, ਆਖ਼ਰ ਜਗਤ ਤੋਂ ਤੁਰ ਪੈਂਦਾ ਹੈ) ।੧੦੨।
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ॥
ਜਿਨ੍ਹੀ ਵੇਸੀ ਸਹੁ ਮਿਲੈ ਸੋਈ ਵੇਸ ਕਰੇਉ ॥੧੦੩॥
ਪਦ ਅਰਥ: ਪਾੜਿ-ਪਾੜ ਕੇ। ਪਟੋਲਾ-(ਸਿਰ ਉਤੇ ਲੈਣ ਵਾਲਾ ਜ਼ਨਾਨੀ ਦਾ) ਪੱਟ ਦਾ ਕਪੜਾ । ਧਜ-ਠੀਰਾਂ । ਕੰਬਲੜੀ-ਮਾੜੀ ਜਿਹੀ ਕੰਬਲੀ । ਜਿਨ੍ਹੀ ਵੇਸੀ-ਜਿਨ੍ਹਾਂ ਵੇਸਾਂ ਨਾਲ । ਸਹੁ-ਖਸਮ ।
ਅਰਥ: ਹੇ ਫਰੀਦ! ਪੱਟ ਦਾ ਕਪੜਾ ਪਾੜ ਕੇ ਮੈਂ ਲੀਰਾਂ ਲੀਰਾਂ ਕਰ ਦਿਆਂ ਤੇ ਮਾੜੀ ਜਿਹੀ ਕੰਬਲੀ ਪਾ ਲਵਾਂ । ਮੈਂ ਉਹੀ ਵੇਸ ਕਰ ਲਵਾਂ ਜਿਨ੍ਹਾਂ ਵੇਸਾਂ ਨਾਲ- (ਮੇਰਾ) ਖਸਮ ਪਰਮਾਤਮਾ ਮਿਲ ਪਏ । ੧੦੩।